ਬਠਿੰਡਾ, 14 ਜਨਵਰੀ : ਸਿੱਖਿਆ ਵਿਭਾਗ ਅਤੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਪਹਿਲਾਂ ਵਿਸ਼ੇਵਾਰ ਸਕੂਲ, ਬਲਾਕ ਅਤੇ ਜਿਲ੍ਹਾ ਪੱਧਰ ’ਤੇ ਮੇਲਿਆਂ ਨੇ ਵਿੱਦਿਅਕ ਮਾਹੌਲ ਨੂੰ ਲੀਹੋਂ ਲਾਇਆ ਅਤੇ ਫਿਰ ਮੌਸਮ ਦੀ ਖਰਾਬੀ ਕਾਰਨ ਕੀਤੀਆਂ ਛੁੱਟੀਆਂ ਉਪਰੰਤ ਹੁਣ ਅਧਿਆਪਕਾਂ ਦੇ ਲਾਏ ਸੈਮੀਨਾਰਾਂ ਕਾਰਣ ਵਿਦਿਆਰਥੀਆਂ ਦਾ ਅਧਿਆਪਕਾਂ ਨਾਲੋਂ ਸਿੱਖਣ ਸਿਖਾਉਣ ਵਾਲਾ ਸੰਪਰਕ ਟੁੱਟਿਆ ਰਹੇਗਾ, ਜਿਸਦਾ ਨਤੀਜਾ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਨੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿਚ ਸਕੂਲਾਂ ਵਿੱਚ ਅਜਿਹੇ ਗੈਰ ਵਿੱਦਿਅਕ ਮਾਹੌਲ ਬਣਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਵੱਡੀ ਖਬਰ: ਤਰਨਤਾਰਨ ਵਿਚ ਮੌਜੂਦਾ ਸਰਪੰਚ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ
ਇਸ ਸੰਬੰਧੀ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਨੇ ਕਿਹਾ ਕਿ ਵਿਭਾਗ ਵੱਲੋਂ ਇਹਨਾਂ ਮਹੱਤਵਪੂਰਨ ਦਿਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਹਿਲਾਂ ਮੇਲੇ ਲਾਉਣ ਦੇ ਹੁਕਮ ਚਾੜ੍ਹਨਾ, ਮਿਸ਼ਨ ਸਮਰੱਥ ਅਧੀਨ ਗਤੀਵਿਧੀਆਂ ਕਰਾਉਣਾ ਅਤੇ ਹੁਣ ਅਧਿਆਪਕਾਂ ਨੂੰ ਸੈਮੀਨਾਰਾਂ ਤੇ ਭੇਜਣਾ, ਮਿੱਡ ਡੇ ਮੀਲ ਮੀਨੂ ਤਬਦੀਲ ਕਰਨਾ, ਸੈਸ਼ਨ ਦੇ ਆਖ਼ਰ ਵਿੱਚ ਸਕੂਲਾਂ ਲਈ ਗ੍ਰਾਂਟਾਂ ਜਾਰੀ ਕਰਨਾ, ਲੜਕੀਆਂ ਨੂੰ 40 ਦਿਨਾਂ ਦੀ ਕਰਾਟੇ ਟਰੇਨਿੰਗ ਦੇਣੀ, ਵਿਦਿਆਰਥੀਆਂ ਦੇ ਟੂਰ ਪ੍ਰੋਗਰਾਮ ਜਾਰੀ ਕਰਨਾ, ਬੀ ਐੱਲ ਦੀ ਡਿਊਟੀ ਜਾਰੀ ਰਹਿਣਾ ਆਦਿ ਦਾ ਅਰਥ ਹੈ ਕਿ ਵਿਭਾਗ ਕੋਲ ਕੋਈ ਯੋਜਨਾਬੰਦੀ ਨਹੀਂ ਹੈ।
ਠੰਢ ਦੇ ਚੱਲਦੇ ਪੰਜਾਬ ਦੇ ਸਕੂਲਾਂ ਵਿਚ ਹੋਈਆਂ ਛੁੱਟੀਆਂ
ਜਿਸ ਕਾਰਣ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਿੱਖਣ ਸਿਖਾਉਣ ਵਾਲਾ ਵਿੱਦਿਅਕ ਸੰਪਰਕ ਨਹੀਂ ਬਣ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ 15 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਪ੍ਰੀ ਬੋਰਡ ਅਤੇ ਟਰਮ-2 ਦੇ ਪੇਪਰ ਬਿਨਾਂ ਤਿਆਰੀ ਦੇਣੇ ਪੈਣਗੇ ਜਿਲਾ ਆਗੂਆਂ ਗੁਰਮੇਲ ਸਿੰਘ ਮਲਕਾਣਾ, ਗੁਰਪਾਲ ਸਿੰਘ,ਹਰਜਿੰਦਰ ਸਿੰਘ ਸੇਮਾ ਅੰਗਰੇਜ਼ ਸਿੰਘ ਮੌੜ, ਅਮਰਦੀਪ ਸਿੰਘ ਨਰਿੰਦਰ ਬੱਲੂਆਣਾ ਜਗਤਾਰ ਸਿੰਘ ਸੰਦੋਹਾ,ਸੁਨੀਲ ਕੁਮਾਰ, ਨਛੱਤਰ ਸਿੰਘ ਜੇਠੂਕੇ, ਅੰਮ੍ਰਿਤਪਾਲ ਸਿੰਘ ਸੈਣੇਵਾਲਾ, ਬਲਜਿੰਦਰ ਸਿੰਘ ਭੁੱਚੋ,
ਪੰਜਾਬ ਪੁਲਿਸ ਦੇ ਥਾਣੇਦਾਰ ਦੀ ਛੱਪੜ ਵਿਚ ਡੁੱਬਣ ਕਾਰਨ ਹੋਈ ਮੌਤ
ਨੇ ਕਿਹਾ ਕਿ ਇਸ ਤਰ੍ਹਾਂ ਦੇ ਗੈਰ ਵਿੱਦਿਅਕ ਮਾਹੌਲ ਦਾ ਵਿਦਿਆਰਥੀਆਂ ਦੀਆਂ ਫਰਵਰੀ ਵਿੱਚ ਹੋਣ ਵਾਲੀਆਂ ਸਲਾਨਾ ਬੋਰਡ ਪ੍ਰੀਖਿਆਵਾਂ ਵਿਚਲੀ ਕਾਰਗੁਜ਼ਾਰੀ ਤੇ ਰਿਣਾਤਮਕ ਅਸਰ ਪਵੇਗਾ। ਆਗੂਆਂ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਿੱਖਿਆ ਵਿਭਾਗ ਵਿੱਦਿਅਕ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿੱਦਿਅਕ ਅਤੇ ਸਹਾਇਕ ਵਿੱਦਿਅਕ ਗਤੀਵਿਧਿਆਂ ਦਾ ਕਲੰਡਰ ਜਾਰੀ ਕਰੇ ਅਤੇ ਉਸ ਕੈਲੰਡਰ ਨੂੰ ਲਾਗੂ ਕਰੇ ਨਾ ਕਿ ਮਨਮਰਜ਼ੀ ਤਹਿਤ ਗੈਰ ਵਾਜਿਬ ਫੈਸਲੇ ਲੈ ਕੇ ਸਕੂਲਾਂ ਵਿਚਲੇ ਵਿੱਦਿਅਕ ਮਾਹੌਲ ਨੂੰ ਲੀਹੋਂ ਲਾਹਵੇ ।
Share the post "ਪ੍ਰੀਖਿਆਵਾਂ ਦੌਰਾਨ ਸੈਮੀਨਾਰਾਂ ਅਤੇ ਟੂਰਾਂ ਕਾਰਣ ਸਕੂਲਾਂ ਵਿੱਚ ਰਹੇਗਾ ਗੈਰ ਵਿੱਦਿਅਕ ਮਾਹੌਲ"