ਬਠਿੰਡਾ, 16 ਜਨਵਰੀ: ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਅੱਜ ਜਿਲ੍ਹੇ ਪ੍ਰਾਈਵੇਟ ਰੇਡੀਓਲੋਜਿਸਟ, ਅਲਟਰਾ ਸਾਊਂਡ ਅਤੇ ਐਕਸ-ਰੇ ਸੈਂਟਰਾਂ ਦੇ ਡਾਕਟਰਾਂ ਨਾਲ ਵਿਸੇਸ ਮੀਟਿੰਗ ਕੀਤੀ ਗਈ। ਇਸ ਮੌਕੇ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕਾਂ ਨੂੰ ਮੁਫ਼ਤ ਐਕਸ-ਰੇ ਅਤੇ ਅਲਟਰਾ ਸਾਊਂਡ ਦੀ ਸੁਵਿਧਾ ਉਪਲਬਧ ਕਰਵਾ ਰਹੀ ਹੈ, ਤਾਂ ਜ਼ੋ ਐਮਰਜੈਂਸੀ ਸਮੇਂ ਘਰ ਦੇ ਨੇੜੇ ਹੀ ਸਿਹਤ ਸਹੂਲਤ ਪ੍ਰਾਪਤ ਕੀਤੀ ਜਾ ਸਕੇ। ਇਸ ਸਮੇਂ ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਵਿਨੋਦ ਖੁਰਾਣਾ, ਨਰਿੰਦਰ ਕੁਮਾਰ, ਸੁਮਨ, ਕੁਲਵੰਤ ਸਿੰਘ ਹਾਜ਼ਰ ਸਨ।
Share the post "ਸਿਵਲ ਸਰਜ਼ਨ ਨੇ ਪ੍ਰਾਈਵੇਟ ਰੇਡੀਓਲੋਜਿਸਟਾਂ,ਅਲਟਰਾ ਸਾਊਂਡ ਸੈਂਟਰਾਂ ਅਤੇ ਐਕਸਰੇ ਸੈਂਟਰਾਂ ਦੇ ਡਾਕਟਰਾਂ ਨਾਲ ਕੀਤੀ ਮੀਟਿੰਗ"