ਬਠਿੰਡਾ, 16 ਜਨਵਰੀ: ਐਂਟੀ ਲਾਰਵਾ ਸਕੀਮ ਬਠਿੰਡਾ ਵਿਖੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਅਤੇ ਪ ਸ ਸ ਫ ਵਿਗਿਆਨਕ ਦਾ ਸਲਾਨਾ ਕਲੰਡਰ ਜਾਰੀ ਕੀਤਾ ਗਿਆ।ਇਸ ਸਮੇਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰ ਪ ਸ ਸ ਫ ਵਿਗਿਆਨਕ ਦਾ ਕਲੰਡਰ ਲੋਕ ਘੋਲਾਂ ਦੇ ਨਿਧੜਕ ਯੋਧੇ ਸਾਥੀ ਲਾਲ ਸਿੰਘ ਧਨੌਲਾ ਨੂੰ ਸਮਰਪਿਤ ਕੀਤਾ ਹੈ।ਸਾਥੀ ਲਾਲ ਸਿੰਘ ਧਨੌਲਾ ਨੇ ਸਾਰਾ ਜੀਵਨ ਲੋਕ ਘੋਲਾਂ ਦੇ ਲੇਖੇ ਲਾਇਆ।ਸਾਥੀ ਧਨੌਲਾ ਨੇ ਪ ਸ ਸ ਫ ਵਿਗਿਆਨਿਕ ਦੇ ਸੂਬਾ ਜਨਲਲ ਸਕੱਤਰ ਹੁੰਦਿਆਂ ਅਨੇਕਾਂ ਘੋਲ ਲੜੇ ਗਏ ਅਤੇ ਜਿੱਤ ਪ੍ਰਾਪਤ ਕਰਕੇ ਮੁਲਾਜ਼ਮ ਮਸਲਿਆਂ ਦਾ ਹੱਲ ਕੀਤਾ। ਇਸ ਮੌਕੇ ਇਕੱਤਰ ਸਾਥੀਆਂ ਨੇ ਸਾਥੀ ਲਾਲ ਸਿੰਘ ਧਨੌਲਾ ਦੇ ਰਾਹਾਂ ਤੇ ਚੱਲਣ ਦਾ ਅਹਿਦ ਲਿਆ।
ਆਂਗਣਵਾੜੀ ਯੂਨੀਅਨ ਵੱਲੋਂ 4 ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਦੇ ਬੂਹੇ ਅੱਗੇ ਰੋਸ ਧਰਨਾ ਲਗਾਉਣ ਦਾ ਐਲਾਨ
ਇਸ ਸਮੇਂ ਸਾਥੀ ਜਸਵਿੰਦਰ ਸ਼ਰਮਾ ਅਤੇ ਭੁਪਿੰਦਰਪਾਲ ਕੌਰ ਨੇ ਮੰਗ ਕੀਤੀ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਨਵਨਯਿਕੁਤ ਕਰਮਚਾਰੀਆਂ ਤੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ। ਇਸ ਮੌਕੇ ਤੇ ਪ ਸ ਸ ਫ ਵਿਗਿਆਨਕ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਮੰਗਾਂ ਨੂੰ ਲਗਾਤਾਰ ਦਰ ਕਿਨਾਰ ਕੀਤਾ ਜਾ ਰਿਹਾ ਹੈ।ਸੋ ਇਸ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਸਮੇਂ ਅਣਸਰਦੀ ਲੋੜ ਬਣ ਚੁੱਕੀ ਹੈ।ਸੋ ਪ ਸ ਸ ਫ ਵਿਗਿਆਨਕ ਵੱਲੋਂ ਹਰ ਮੁਲਾਜ਼ਮ ਨੂੰ ਵਿਸ਼ਾਲ ਏਕਤਾ ਦੀ ਅਪੀਲ ਕੀਤੀ ਜਾਂਦੀ ਹੈ। ਦੇਸ਼ ਭਰ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 16 ਫ਼ਰਵਰੀ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ।
ਬਠਿੰਡਾ ਦਾ ਵਿਰਾਸਤੀ ਮੇਲਾ 9,10,11 ਫ਼ਰਰਵੀ ਨੂੰ, ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਮੇਲਾ
ਯਾਦ ਰੱਖਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।ਜਨਤਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ,ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ,ਕਿਰਤ ਕਾਨੂੰਨਾਂ ਨੂੰ ਕਿਰਤੀ ਪੱਖੀ ਬਣਾਉਣ ਦੀ ਬਜਾਇ ਕ੍ਰਾਪੋਰੇਟੀ ਪੱਖੀ ਬਣਾਇਆ ਜਾ ਰਿਹਾ ਹੈ।ਜਿਸ ਕਾਰਨ ਕੇਂਦਰੀ ਟਰੇਂਡ ਯੂਨੀਅਨਾਂ ਹੜਤਾਲ ਤੇ ਜਾ ਰਹੀਆਂ ਹਨ।ਪਿਛਲੀ ਪਰੰਪਰਾ ਦੇ ਅਨੁਸਾਰ ਇਸ ਵਾਰ ਵੀ ਜਥੇਬੰਦੀ ਦੇ ਆਗੂਆਂ ਵੱਲੋਂ ਖ਼ੂਨਦਾਨ ਵੀ ਕੀਤਾ ਗਿਆ।ਇਸ ਮੌਕੇ ਤੇ ਰਜੇਸ਼ ਕੁਮਾਰ ਮੌੜ, ਮਨਪ੍ਰੀਤ ਸਿੰਘ ਨਥਾਣਾ,ਮਲਕੀਤ ਖਾਂ,ਮੱਖਣ ਸਿੰਘ, ਕੁਲਵਿੰਦਰ ਸਿੰਘ, ਸਵਰਨਜੀਤ ਕੌਰ,ਅਮਨਦੀਪ ਸਿੰਘ ਤਲਵੰਡੀ, ਕੁਲਦੀਪ ਸਿੰਘ,ਹਰਕਰਨ ਸਿਵੀਆ,ਗੁਰਸੇਵਕ ਸਿੰਘ, ਅਮਨਦੀਪ ਸਿੰਘ,ਭੁਪਿੰਦਰ ਸਿੰਘ ਬਠਿੰਡਾ,ਮੱਖਣ ਸਿੰਘ ਫੀਲਡ ਵਰਕਸ਼ਾਪ, ਮਲਕੀਤ ਸਿੰਘ, ਅਮਨਦੀਪ ਕੁਮਾਰ, ਮੁਨੀਸ਼ ਕੁਮਾਰ,ਸ਼ਿਵਪਾਲ ਸਿੰਘ ਆਦਿ ਆਗੂ ਹਾਜਰ ਸਨ।
Share the post "ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਪਸਸਫ(ਵਿਗਿਆਨਿਕ)ਪੰਜਾਬ ਦੇ ਸਲਾਨਾ ਕਲੰਡਰ ਜਾਰੀ"