ਲੁਧਿਆਣਾ, 21 ਜਨਵਰੀ: ਸੋਸ਼ਲ ਮੀਡੀਆ ‘ਤੇ ਕਾਫੀ ਚਰਚਿਤ ਰਹਿਣ ਵਾਲੇ ਬਲੋਗਰ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਇੱਕ ਟਰੈਵਲ ਏਜੰਟ ਕੋਲੋਂ ਫਰੌਤੀ ਮੰਗਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਹੈ। ਕੁਝ ਮਹੀਨੇ ਪਹਿਲਾਂ ਵੀ ਉਸ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਗਿਰਫਤਾਰ ਕੀਤਾ ਗਿਆ ਸੀ। ਹੁਣ ਤਾਜ਼ਾ ਮਾਮਲੇ ਦੇ ਵਿੱਚ ਭਾਨਾ ਸਿੱਧੂ ਵਿਰੁੱਧ ਲੁਧਿਆਣਾ ਪੁਲਿਸ ਕੋਲ ਇੱਕ ਟਰੈਵਲ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੀ ਲੜਕੀ ਇੰਦਰਜੀਤ ਕੌਰ ਨੇ ਸ਼ਿਕਾਇਤ ਕੀਤੀ ਸੀ। ਜਿਸ ਦੇ ਵਿੱਚ ਉਸਨੇ ਭਾਨਾ ਸਿੱਧੂ ਉੱਪਰ ਫਰੌਤੀ ਮੰਗਣ ਦੇ ਦੋਸ਼ ਲਗਾਉਂਦਿਆਂ ਇਸ ਸੰਬੰਧ ਵਿੱਚ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਪੁਲਿਸ ਕੋਲ ਪੇਸ਼ ਕੀਤੀ ਹੈ।ਇਸ ਸਬੰਧ ਵਿੱਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਥਾਣਾ ਡਿਵੀਜ਼ਨ ਨੰਬਰ 7 ਵਿੱਚ ਮੁਕਦਮਾ ਨੰਬਰ 54 ਤਹਿਤ ਭਾਨਾ ਸਿੱਧੂ ਵਿਰੁੱਧ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ।
‘ਪੁਲਸੀਏ’ ਨੇ ਡੀ.ਜੇ ’ਤੇ ਵੱਜਦੇ ਗੀਤਾਂ ਤੋਂ ਪੈਸੇ ਚੁੱਕਣ ਵਾਲੇ ‘ਬੱਚੇ’ ਦਾ ਗੋ+ਲੀ ਮਾਰ ਕੇ ਕੀਤਾ ਕ+ਤਲ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੰਦਰਜੀਤ ਕੌਰ ਨੇ ਦਾਅਵਾ ਕੀਤਾ ਸੀ ਕਿ ਉਸਦਾ ਲੁਧਿਆਣਾ ਦੇ ਵਿੱਚ ਇੱਕ ਟਰੈਵਲ ਇਮੀਗ੍ਰੇਸ਼ਨ ਸੈਂਟਰ ਹੈ ਤੇ ਉਸਦਾ ਕਿਸੇ ਦੇ ਨਾਲ ਵੀ ਵਿਵਾਦ ਨਹੀਂ ਪ੍ਰੰਤੂ ਪਿਛਲੇ ਸਾਲ ਭਾਨਾ ਸਿੱਧੂ ਨੇ ਉਸ ਨੂੰ ਫੋਨ ਕਰਕੇ ਧਮਕੀ ਦਿੱਤੀ ਤੇ ਪੈਸਿਆਂ ਦੀ ਮੰਗ ਕੀਤੀ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਘਰ ਅੱਗੇ ਧਰਨਾ ਵੀ ਲਗਵਾ ਦਿੱਤਾ। ਜਿਸ ਤੋਂ ਬਾਅਦ ਇੱਕ ਵਾਰ ਫਿਰ ਦੁਬਾਰਾ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ। ਇੰਦਰਜੀਤ ਕੌਰ ਨਾਂ ਦੀ ਇਸ ਮਹਿਲਾ ਨੇ ਭਾਨਾ ਸਿੱਧੂ ਕੋਲੋਂ ਆਪਣੀ ਜਾਨ ਮਾਲ ਨੂੰ ਖਤਰਾ ਵੀ ਦੱਸਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਪਰਚਾ ਦਰਜ ਕਰਨ ਤੋਂ ਬਾਅਦ ਭਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।