ਬਠਿੰਡਾ, 24 ਜਨਵਰੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਆਲ ਇੰਡੀਆ ਇੰਟਰ ਯੂਨੀਵਰਸਿਟੀ ਤਲਵਾਰਬਾਜ਼ੀ ਚੈਂਪੀਅਨਸ਼ਿਪ 2023-24 ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਅਤੇ ਖਿਡਾਰਣਾਂ ਨੇ ਟੀਮ ਇਵੈਂਟ ਵਿੱਚ ਚਾਂਦੀ ਅਤੇ ਕਾਂਸੇ ਦੇ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਤਲਵਾਰਬਾਜ਼ੀ ਦੀ ਖੇਡ ਇਸ ਇਲਾਕੇ ਲਈ ਨਵੀਂ ਹੈ, ਪਰ ਜੀ.ਕੇ.ਯੂ ਦੇ ਵਿਦਿਆਰਥੀਆਂ ਨੇ ਇਸ ਖੇਡ ਵਿੱਚ ਤਮਗੇ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ।ਉਨ੍ਹਾਂ ਦੱਸਿਆ ਕਿ ਤਲਵਾਰਬਾਜ਼ੀ ਵਿੱਚ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖਦੇ ‘ਵਰਸਿਟੀ ਪ੍ਰਬੰਧਕਾਂ ਵੱਲੋਂ ਤਲਵਾਰਬਾਜ਼ੀ ਅਕੈਡਮੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ, ਜੋ ਇਲਾਕਾ ਨਿਵਾਸੀਆਂ ਨੂੰ ਆਪਣੀ ਖੇਡ ਕਲਾ ਨਿਖਾਰਣ ਵਿੱਚ ਸਹਾਈ ਹੋਵੇਗੀ।
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਆਦੇਸ਼
ਨਿਰਦੇਸ਼ਕ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ 24 ਤਲਵਾਰਬਾਜ਼ਾਂ ਨੇ ਕੋਚ ਮੈਡਮ ਅਮਨਦੀਪ ਕੌਰ ਦੀ ਸਰਪ੍ਰਸਤੀ ਹੇਠ ਸੈਬਰ ਟੀਮ ਇਵੈਂਟ (ਲੜਕਿਆਂ) ਵਿੱਚ ਚਾਂਦੀ, ਲੜਕੀਆਂ ਨੇ ਫੋਇਲ ਟੀਮ ਇਵੈਂਟ ਅਤੇ ਸੈਬਰ ਟੀਮ ਇਵੈਂਟ ਵਿੱਚ ਕਾਂਸੇ ਦੇ ਤਮਗੇ ਜਿੱਤੇ।ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀਆਂ ਦੇ ਵਿਅਕਤੀਗਤ ਮੁਕਾਬਲਿਆਂ ਦੇ ਫੋਇਲ ਇਵੈਂਟ ਵਿੱਚ ਖਿਡਾਰਣ ਰਿਤਿਕਾ, ਸੈਬਰ ਇਵੈਂਟ ਵਿੱਚ ਵੇਦਿਕਾ ਕੌਸ਼ਿਕ ਅਤੇ ਉਦੈਵੀਰ ਨੇ ਸੈਬਰ ਵਿਅਕਤੀਗਤ ਲੜਕਿਆਂ ਦੇ ਮੁਕਾਬਲੇ ਵਿੱਚ ਖੇਲੋ ਇੰਡੀਆ ਲਈ ਕੁਆਲੀਫਾਈ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ‘ਵਰਸਿਟੀ ਦੇ 24 ਖਿਡਾਰੀਆਂ ਵਿੱਚੋਂ 20 ਖਿਡਾਰੀ ਖੇਲੋ ਇੰਡੀਆ ਲਈ ਚੁਣੇ ਗਏ ਹਨ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤੇ ਤਮਗੇ"