Punjabi Khabarsaar
ਚੰਡੀਗੜ੍ਹ

ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੀ 26 ਮੈਂਬਰੀ ਕੋਰ ਕਮੇਟੀ ਦੀ ਪਹਿਲੀ ਸੂਚੀ ਜਾਰੀ।

ਸਟੇਟ ਬਾਡੀ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਜਲਦ।
ਚੰਡੀਗੜ੍ਹ 24 ਜਨਵਰੀ: ਸ਼ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਤੇ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੁੂਥ ਵਿੰਗ, ਯੂਥ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਯੂਥ ਵਿੰਗ ਦੀ 26 ਮੈਂਬਰੀ ਕੋਰ ਕਮੇਟੀ ਦੀ ਪਹਿਲੀ ਸੁੂਚੀ ਜਾਰੀ ਕਰ ਦਿੱਤੀ ਹੈ।

ਅਕਾਲੀ ਦਲ 27 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੈਮੀਨਾਰ ਕਰਵਾਏਗਾ: ਪ੍ਰੋ ਚੰਦੂਮਾਜ਼ਰਾ

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਆਨਲਾਈਨ ਹੋਈ ਭਰਤੀ ਵਿੱਚ ਨੌਂਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਹੁਣ ਤੱਕ 8 ਲੱਖ, 50 ਹਜਾਰ, 311 ਨੌਂਜਵਾਨਾਂ ਮੈਂਬਰਸਿਪ ਹਾਸਲ ਕੀਤੀ। ਉਹਨਾਂ ਕਿਹਾ ਕਿ ਭਰਤੀ ਅਤੇ ਤਜਰਬੇ ਦੇ ਆਧਾਰ ਤੇ ਹੀ ਨੌਂਜਵਾਨਾਂ ਨੂੰ ਬਣਦੀ ਜਿੰਮੇਵਾਰੀ ਦਿੱਤੀ ਜਾਵੇਗੀ। ਸਟੇਟ ਬਾਡੀ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਵੀ ਥੋੜੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਜਿਸ ਵਿੱਚ ਵੱਡੀ ਪੱਧਰ ਉਪਰ ਨਵੇਂ ਨੌਂਜਵਾਨ ਚਿਹਰੇ ਸਾਹਮਣੇ ਆਉਣਗੇ। ਸ. ਝਿੰਜਰ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਅੱਜ 26 ਮੈਂਬਰੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ

ਅਕਾਲੀ ਦਲ ਨੇ ਇਕ ਮੰਤਰੀ ਦੀ ਕਥਿਤ ਇਤਰਾਜ਼ਯੋਗ ਵੀਡੀਓ ਰਾਜਪਾਲ ਨੂੰ ਸੌਂਪੀ

ਉਹਨਾਂ ਵਿੱਚ ਭੀਮ ਸਿੰਘ ਵੜੈਚ ਮੋਹਾਲੀ, ਪ੍ਰਭਜੋਤ ਸਿੰਘ ਧਾਲੀਵਾਲ ਲੁਧਿਆਣਾ, ਰਵਿੰਦਰ ਸਿੰਘ ਖੇੜਾ ਖਰੜ, ਮਨਜੀਤ ਸਿੰਘ ਮਲਕਪੁਰ ਡੇਰਾਬੱਸੀ, ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਮੋਹਾਲੀ, ਸੰਦੀਪ ਸਿੰਘ ਬਾਠ ਮੌੜ, ਰਣਦੀਪ ਸਿੰਘ ਢਿੱਲਵਾਂ ਭਦੌੜ, ਗੁਰਕਮਲ ਸਿੰਘ ਫਰੀਦਕੋਟ, ਸੁਰਿੰਦਰ ਸਿੰਘ ਬੱਬੂ ਫਿਰੋਜ਼ਪੁਰ ਦਿਹਾਤੀ, ਸਰਤਾਜ ਸਿੰਘ ਤਾਜੀ ਫਾਜਿਲਕਾ, ਰਵਿੰਦਰ ਸਿੰਘ ਠੰਡਲ ਚੱਬੇਵਾਲ, ਜੁਗਰਾਜ ਸਿੰਘ ਜੱਗੀ ਨਕੋਦਰ, ਕੁਲਦੀਪ ਸਿੰਘ ਟਾਂਡੀ ਭੁਲੱਥ, ਮਨਦੀਪ ਸਿੰਘ ਮੰਨਾ ਲੁਧਿਆਣਾ, ਸੁਖਜੀਤ ਸਿੰਘ ਮਾਹਲਾ ਬਾਘਾਪੁਰਾਣਾ, ਅਭੈ ਸਿੰਘ ਢਿੱਲੋਂ ਗਿੱਦੜਬਾਹਾ, ਹਨੀ ਟੋਸਾਂ ਬਲਾਚੌਰ, ਇੰਦਰਜੀਤ ਸਿੰਘ ਰੱਖੜਾ ਸਮਾਣਾ, ਸਤਨਾਮ ਸਿੰਘ ਸੱਤਾ ਸਮਾਣਾ, ਗੁਰਸ਼ਰਨ ਸਿੰਘ ਚੱਠਾ ਅਮਰਗੜ੍ਹ, ਪਰਮਿੰਦਰ ਸਿੰਘ ਸੋਮਲ ਬੱਸੀ ਪਠਾਣਾ, ਕੰਵਰਦੀਪ ਸਿੰਘ ਜੱਗੀ ਪਾਇਲ, ਹਰਪ੍ਰੀਤ ਸਿੰਘ ਰਿੱਚੀ ਫਹਿਤਗੜ੍ਹ ਸਾਹਿਬ, ਗੁਰਦੀਪ ਸਿੰਘ ਟੋਡਰਪੁਰ ਬੁਢਲਾਡਾ, ਗੁਰਪ੍ਰੀਤ ਸਿੰਘ ਚਹਿਲ ਮਾਨਸਾ ਅਤੇ ਕੁਲਵਿੰਦਰ ਸ਼ਰਮਾਂ (ਕਿੰਦਾ) ਲੁਧਿਆਣਾ ਵੈਸਟ ਦੇ ਨਾਮ ਸ਼ਾਮਲ ਹਨ।

 

Related posts

ਯੂ ਟੀ ਪ੍ਰਸ਼ਾਸਕ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਸਥਾਪਿਤ ਕਰਨ ਲਈ ਹਰਿਆਣਾ ਦੀ ਤਜਵੀਜ਼ ਪ੍ਰਵਾਨ ਨਾ ਕਰਨ : ਬਿਕਰਮ ਸਿੰਘ ਮਜੀਠੀਆ

punjabusernewssite

ਸਾਫ਼ ਵਾਤਾਵਰਣ ਪ੍ਰਤੀ ਮੁੱਖ ਮੰਤਰੀ ਦੀ ਵਚਨਬੱਧਤਾ ਤਹਿਤ ਸਾਰੇ ਸ਼ਹਿਰਾਂ ਵਿੱਚ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ: ਅਨੁਰਾਗ ਵਰਮਾ

punjabusernewssite

ਕਰਨਾਟਕਾ ਵਿਧਾਨ ਸਭਾ ਸਪੀਕਰ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਸੰਧਵਾਂ ਨਾਲ ਮੁਲਾਕਾਤ

punjabusernewssite