ਸ਼ਹਿਰ ਦੀਆਂ ਪੰਜ ਮੁੱਖ ਸੜਕਾਂ ਨਾਂ ਪੰਜ ਪਿਆਰਿਆਂ ਤੇ ਹਰੀ ਸਿੰਘ ਨਲੂਆਂ ਦੇ ਨਾਂ ’ਤੇ ਰੱਖਣ ਦੀ ਤਜਵੀਜ਼
ਬਠਿੰਡਾ, 25 ਜਨਵਰੀ: ਬਠਿੰਡਾ ਦੇ ਮੱਛੀ ਚੌਂਕ(ਜਿਸ ਨੂੰ ਡੌਲਫਿਨ ਚੌਂਕ ਵੀ ਕਿਹਾ ਜਾਂਦਾ ਹੈ) ਦਾ ਨਾਮ ਹੁਣ ਗੁਰਮੁਖੀ ਚੌਂਕ ਹੋਵੇਗਾ। ਇਲਾਕੇ ਦੇ ਕੌਂਸਲਰ ਬਲਰਾਜ ਸਿੰਘ ਪੱਕਾ ਅਤੇ ਕੁੱਝ ਹੋਰਨਾਂ ਕੌਸਲਰਾਂ ਦੀ ਪਹਿਲਕਦਮੀ ’ਤੇ ਨਗਰ ਨਿਗਮ ਦੇ ਜਨਰਲ ਹਾਊਸ ਦੀ ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਇਸ ਸਬੰਧ ਵਿੱਚ ਸਰਵਸੰਮਤੀ ਨਾਲ ਪ੍ਰਸਾਤਵ ਪਾਸ ਕਰ ਦਿੱਤਾ ਗਿਆ। ਇਸ ਪ੍ਰਸਤਾਵ ਬਾਰੇ ਜਾਣਕਾਰੀ ਦਿੰਦਿਆਂ ਕੌਸਲਰ ਬਲਰਾਜ ਸਿੰਘ ਪੱਕਾ ਨੇ ਦਸਿਆ ਕਿ ਇਹ ਸੜਕ ਤੇ ਚੌਕ ਇਤਿਹਾਸਕ ਤੇ ਧਾਰਮਿਕ ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦਾ ਹੈ। ਜਿਸਦੇ ਚੱਲਦੇ ਇਸ ਚੌਕ ਦਾ ਨਾਮ ਮੱਛੀ ਚੌਕ ਸਹੀ ਨਹੀਂ ਹੈ। ਜਿਸ ਕਾਰਨ ਹੁਣ ਇਸਦਾ ਨਾਮ ਬਦਲ ਕੇ ਗੁਰਮੁਖੀ ਚੌਕ ਰੱਖ ਦਿੱਤਾ ਗਿਆ ਹੈ।
ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ!
ਕੌਸਲਰ ਪੱਕਾ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਮੱਛੀਆਂ ਦੀ ਥਾਂ ਇੱਥੇ ‘ਓ’ ਦਾ ਨਿਸ਼ਾਨ ਲਗਾਇਆ ਜਾਵੇਗਾ। ਗੌਰਤਲਬ ਹੈ ਕਿ ਪਹਿਲਾਂ ਇਸ ਮਾਰਗ ਦਾ ਨਾਮ ਗਿਆਨੀ ਜੈਲ ਸਿੰਘ ਨੇ ਸਰਹਿੰਦ ਨਗਰ ਤੋਂ ਦਮਦਮਾ ਸਾਹਿਬ ਤੱਕ ਗੁਰੂ ਕਾਂਸ਼ੀ ਮਾਰਗ ਰੱਖਿਆ ਸੀ ਤੇ ਉਸਤੋਂ ਬਾਅਦ ਬੇਅੰਤ ਸਿੰਘ ਸਰਕਾਰ ਨੇ ਦਮਦਮਾ ਸਾਹਿਬ ਤੋਂ ਆਈ.ਟੀ.ਆਈ ਚੌਕ ਤੱਕ ਇਸ ਮਾਰਗ ਦਾ ਨਾਮ ਬਦਲ ਕੇ ਬਾਬਾ ਬੀਰ ਸਿੰਘ ਧੀਰ ਸਿੰਘ ਮਾਰਗ ਰੱਖ ਦਿੱਤਾ ਸੀ। ਸ: ਪੱਕਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਮੱਛੀ ਚੌਕ ਤੋਂ ਦੋਨੋਂ ਪਾਸੇ ਨਗਰ ਨਿਗਮ ਦੀ ਹਦੂਦ ਅੰਦਰ ਬਾਬਾ ਬੀਰ ਸਿੰਘ ਧੀਰ ਸਿੰਘ ਤੇ ਗੁਰੂ ਕਾਸੀ ਮਾਰਗ ਦੇ ਬੋਰਡ ਲਗਵਾਏ ਜਾਣ।
ਬਠਿੰਡਾ ਨਗਰ ਨਿਗਮ ਨੇ ਖੋਲਿਆ ਸ਼ਹਿਰ ਲਈ ਵਿਕਾਸ ਕਾਰਜਾਂ ਦਾ ਪਿਟਾਰਾ, ਕੌਂਸਲਰਾਂ ਦੀ ਵਧੇਗੀ ਤਨਖ਼ਾਹ !
ਉਨ੍ਹਾਂ ਦਸਿਆ ਕਿ ਇਹ ਕੰਮ ਵਿਸਾਖੀ ਤੋਂ ਪਹਿਲਾਂ ਨੇਪਰੇ ਚਾੜਿਆ ਜਾਵੇਗਾ। ਇਸਤੋਂ ਇਲਾਵਾ ਮੀਟਿੰਗ ਦੌਰਾਨ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੇ ਅਜੀਤ ਰੋਡ ਉਪਰ ਗੁਰਦੂਆਰਾ ਬੀਬੀਵਾਲਾ ਸਾਹਿਬ ਤੋਂ ਅੱਗੇ ਰਿੰਗ ਰੋਡ ਤੱਕ ਜਾਂਦੀ ਸੜਕ ਦਾ ਨਾਮ ਵੀ ਬਾਬਾ ਜੁਝਾਰ ਸਿੰਘ ਮਾਰਗ ਰੱਖਣ ਦੀ ਮੰਗ ਕੀਤੀ। ਇਸਤੋਂ ਇਲਾਵਾ ਕਮਿਸ਼ਨਰ ਰਾਹੁਲ ਸਿੰਧੂ ਨੇ ਮੀਟਿੰਗ ਦੌਰਾਨ ਦਸਿਆ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਚੌਕਾਂ ਦਾ ਨਾਮ ਪੰਜ ਪਿਆਰਿਆਂ ਅਤੇ ਜਰਨੈਲ ਸਿੰਘ ਹਰੀ ਸਿੰਘ ਨਲੂਆ ਦੇ ਨਾਂ ’ਤੇ ਰੱਖਣ ਦੀ ਵੀ ਯੋਜਨਾ ਹੈ, ਜਿਸਦੇ ਚੱਲਦੇ ਅਗਲੀ ਮੀਟਿੰਗ ਵਿਚ ਕੌਸਲਰ ਸਾਹਿਬ ਇਸ ਸਬੰਧ ਵਿਚ ਅਪਣੀਆਂ ਤਜਵੀਜ਼ਾਂ ਲੈ ਕੇ ਆਉਣ।