ਚੰਡੀਗੜ੍ਹ, 26 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਜਿਲਾ ਕਰਨਾਲ ਵਿਚ 75ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ’ਤੇ ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ਼ਹਿਰ ਰਿਹਾਇਸ਼ ਯੋਜਨਾ ਦੇ ਤਹਿਤ 1 ਫਰਵਰੀ 2024 ਤੋਂ 11 ਸ਼ਹਿਰਾਂ ਵਿਚ ਪਲਾਟ ਦੀ ਵੰਡ ਲਈ ਪੋਟਰਲ ਖੋਲ੍ਹਿਆ ਜਾਵੇਗਾ, ਜਿਸ ਵਿਚ 30 ਵਰਗ ਗਜ ਦਾ ਪਲਾਟ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਰਨਾਲ ਵਿਚ ਸਥਿਤ ਡਾ.ਮੰਗਲਸੇਨ ਆਡਿਟੋਰਿਅਮ ਵਿਚ ਡਾ.ਮੰਗਲਸੈਨ ਦੀ ਮੂਰਤੀ ਅਤੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਕਲਪਨਾ ਚਾਵਲਾ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ।
CM ਨੇ ਦੱਸੀ Good News: ਦੋ ਮਹੀਨਿਆਂ ਬਾਅਦ ਮੁੜ ਬਣਨਗੇ ਪਿਤਾ
ਝੰਡਾ ਲਹਿਰਾਉਣ ਤੋਂ ਪਹਿਲਾਂ, ਮੁੱਖ ਮੰਤਰੀ ਨੇ ਵੀਰ ਸ਼ਹੀਦੀ ਸਮਾਰਕ ’ਤੇ ਫੂਲ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਹਰਿਆਣਾ ਪੁਲਿਸ, ਮਹਿਲਾ ਪੁਲਿਸ ਟੁਕੜੀ, ਹੋਮਗਾਰਡ ਅਤੇ ਸਕਾਊਟ ਆਦਿ ਦੀਆਂ ਟੁਕੜੀਆਂ ਦੀ ਪਰੇਡ ਦਾ ਨਿਰੀਖਣ ਕੀਤਾ। ਮਨੋਹਰ ਲਾਲ ਨੇ ਦੇਸ਼ ਦੀ ਆਜਾਦੀ ਵਿਚ ਹਿੱਸਾ ਲੈਣ ਵਾਲੇ ਆਜਾਦੀ ਘੁਲਾਟੀਆਂ ਅਤੇ ਸਨ 1962, 1965, 1971 ਜੰਗ ਅਤੇ ਕਾਰਗਿਰਲ ਯੁੱਧ ਵਿਚ ਸ਼ਹੀਦ ਹੋਏ ਵੀਰ ਸੈਨਿਕਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ।
ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ ‘ਚ ਵਾਧਾ
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਅਨੇਕ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ 22 ਜਨਵਰੀ, 2024 ਨੂੰ ਪ੍ਰਧਾਨ ਮੰਤਰੀ ਵੱਲੋਂ ਅਯੋਧਿਆ ਵਿਚ ਪ੍ਰਭੂ ਸ੍ਰੀਰਾਮ ਦੇ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ, ਜਿਸ ਨਾਲ ਸਾਰਾ ਦੇਸ਼ ਰਾਮਮਯ ਹੋ ਗਿਆ। ਇਸ ਮੌਕੇ ’ਤੇ ਬੱਚਿਆਂ ਨੇ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ੍ਟ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਆਸ਼ਰਿਤਾਂ ਅਤੇ ਵੱਖ-ਵੱਖ ਖੇਤਰ ਵਿਚ ਵਰਣਨਯੋਗ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ।