ਨਵੀਂ ਦਿੱਲੀ, 30 ਜਨਵਰੀ: ਹੁਣ ਸਰਕਾਰੀ ਨੌਕਰ ਪਤਨੀ ਦੀ ਮੌਤ ਤੋਂ ਬਾਅਦ ਸਿਰਫ਼ ਉਸਦਾ ਪਤੀ ਹੀ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ, ਬਲਕਿ ਪਤਨੀ ਅਪਣੀ ਇੱਛਾ ਨਾਲ ਅਪਣੀ ਪੁੱਤਰੀ ਜਾਂ ਪੁੱਤਰ ਨੂੰ ਵੀ ਇਹ ਹੱਕ ਦੇ ਸਕਦੀ ਹੈ। ਇਸ ਸਬੰਧ ਵਿਚ ਕੇਂਦਰ ਸਰਕਾਰ ਨੇ ਪ੍ਰਵਾਰਕ ਪੈਨਸਨ ਦੇ ਲਈ ਬਣਾਏ ਨਿਯਮਾਂ ਵਿਚ ਤਬਦੀਲੀ ਕਰ ਦਿੱਤੀ ਹੈ। ਇਸ ਤਬਦੀਲੀ ਦਾ ਅਹਿਮ ਪੱਖ ਇਹ ਹੈ ਕਿ ਹੁਣ ਅਪਣੀ ਮੌਤ ਤੋਂ ਬਾਅਦ ਔਰਤ ਕਿਸਨੂੰ ਅਪਣੀ ਸਰਕਾਰੀ ਪ੍ਰਵਾਰਕ ਪੈਨਸ਼ਨ ਦਾ ਹੱਕ ਦੇਣਾ ਚਾਹੁੰਦੀ ਹੈ, ਉਹ ਉਸਦੀ ਇੱਛਾ ਉਪਰ ਨਿਰਭਰ ਕਰੇਗਾ। ਜਦੋਂ ਕਿ ਹੁਣ ਤੱਕ ਇਹ ਹੀ ਸੀ ਕਿ ਜਦੋਂ ਵੀ ਸਰਕਾਰੀ ਨੌਕਰੀ ਕਰਨ ਵਾਲੀ ਔਰਤ ਦੀ ਮੌਤ ਨੌਕਰੀ ਦੌਰਾਨ ਜਾਂ ਉਸਤੋਂ ਬਾਅਦ ਹੁੰਦੀ ਸੀ ਤਾਂ ਉਸਦੀ ਪੈਨਸ਼ਨ ਦਾ ਹੱਕਦਾਰ ਉਸਦਾ ਪਤੀ ਹੋ ਜਾਂਦਾ ਸੀ।
ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ
ਹਾਲਾਂਕਿ ਪਤੀ ਦੀ ਮੌਤ ਜਾਂ ਕਿਸੇ ਹੋਰ ਕਾਰਨ ਹੋਈ ਅਯੋਗਤਾ ਤੋਂ ਬਾਅਦ ਹੀ ਪ੍ਰਵਾਰ ਦੇ ਦੂਜੇ ਮੈਂਬਰ ਇਸਦੇ ਲਈ ਦਾਅਵੇਦਾਰੀ ਕਰ ਸਕਦੇ ਸਨ। ਕੇਂਦਰੀ ਮੰਤਰੀ ਜਤੇਂਦਰ ਸਿੰਘ ਵਲੋਂ ਦਿੱਤੀ ਜਾਣਕਾਰੀਮੁਤਬਕ ਪੈਨਸ਼ਨਜ਼ ਭਲਾਈ ਵਿਭਾਗ ਵੱਲੋਂ ਕੇਂਦਰੀ ਸਿਵਲ ਸਰਵਿਸ਼ਜ ਰੂਲਜ਼ ਵਿਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਤੋਂ ਬਾਅਦ ਹੁਣ ਕਿਸੇ ਵੀ ਪੈਨਸ਼ਨਰਜ਼ ਨੂੰ ਹੱਕ ਹੈ ਕਿ ਉਹ ਅਪਣੀ ਮੌਤ ਤੋਂ ਬਾਅਦ ਪੈਨਸ਼ਨ ਲਈ ਨਾਮਜਦਗੀ ਸਮੇਂ ਅਪਣੇ ਜੀਵਨ ਸਾਥੀ ਜਾਂ ਫ਼ਿਰ ਬੱਚੇ ਨੂੰ ਨਾਮਜਦਗ ਕਰ ਸਕਦੇ ਹਨ। ਹਾਲਾਂਕਿ ਇਸਦਾ ਜਿਆਦਾ ਫ਼ਾਈਦਾ ਉਨ੍ਹਾਂ ਨੂੰ ਮਹਿਲਾਵਾਂ ਨੂੰ ਹੋਵੇਗਾ, ਜਿੰਨ੍ਹਾਂ ਦਾ ਅਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ ਜਾਂ ਫ਼ਿਰ ਕਿਸੇ ਆਈ.ਪੀ.ਸੀ ਅਤੇ ਘਰੇਲੂ ਹਿੰਸਾ ਐਕਟ ਤਹਿਤ ਕੇਸ ਦਰਜ਼ ਹੈ।