Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਭਾਸ਼ਾ ਵਿਭਾਗ ਵੱਲੋਂ “ਤ੍ਰੈ-ਭਾਸ਼ੀ ਕਵੀ ਦਰਬਾਰ“ ਦਾ ਆਯੋਜਿਤ

11 Views

ਬਠਿੰਡਾ, 1 ਫਰਵਰੀ: ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ “’ਤ੍ਰੈ-ਭਾਸ਼ੀ ਕਵੀ ਦਰਬਾਰ”ਸਥਾਨਕ ਸਰਕਾਰੀ ਰਜਿੰਦਰਾ ਕਾਲਜ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ। ਇਹ ਕਵੀ ਦਰਬਾਰ ਸਰਕਾਰੀ ਰਜਿੰਦਰਾ ਕਾਲਜ ਦੇ ਭਾਸ਼ਾ ਮੰਚ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੇ ਨਾਮਵਰ ਕਵੀਆਂ ਨੇ ਭਾਗ ਲਿਆ।ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਥਾਪਤ ਸ਼ਾਇਰ ਅਤੇ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦਰਸ਼ਨ ਬੁੱਟਰ ਨੇ ਕੀਤੀ। ਸਲਾਹਕਾਰ ਬੋਰਡ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਮੈਂਬਰ ਜਸਪਾਲ ਮਾਨਖੇੜਾ ਅਤੇ ਅਕਾਦਮਿਕ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੈਂਬਰ ਰਿਸ਼ੀ ਹਿਰਦੇਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ

ਏਡੀਸੀ ਮਿਸ ਪੂਨਮ ਸਿੰਘ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਕਵਿਤਾ ਵਿੱਚ ਹਮੇਸ਼ਾਂ ਹੀ ਦਿਲਚਸਪੀ ਰਹੀ ਹੈ, ਕਿਉਂਕਿ ਕਵਿਤਾ ਦਾ ਸਿੱਧਾ ਸਬੰਧ ਰੂਹ ਨਾਲ ਹੁੰਦਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮੁੱਖ ਮਹਿਮਾਨ ਅਤੇ ਸਾਹਿਤ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਹਨਾਂ ਸਾਹਿਤਕ ਸਰਗਰਮੀਆਂ ਰਾਹੀਂ ਭਾਸ਼ਾ ਵਿਭਾਗ ਦਾ ਹਮੇਸ਼ਾਂ ਮਕਸਦ ਵਿਦਿਆਰਥੀਆਂ ਦੇ ਰੂ-ਬ-ਰੂ ਹੋਣਾ ਹੁੰਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਕਵੀ ਦਰਸ਼ਨ ਬੁੱਟਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਜਿਹੇ ਸਮਾਗਮ ਸਮੇਂ ਦੀ ਲੋੜ ਹਨ ਅਤੇ ਕਵੀਆਂ ਨੂੰ ਕਲਮਾਂ ਤਿੱਖੀਆਂ ਕਰਨ ਲਈ ਵੰਗਾਰਿਆ । ਉਨ੍ਹਾਂ ਨੇ ਆਪਣੀ ਕਵਿਤਾ ਰਾਹੀਂ ’ਕਵਿਤਾ’ ਸ਼ਬਦ ਨੂੰ ਵੱਖ-ਵੱਖ ਸੰਦਰਭ ਵਿੱਚ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਮੰਚ ਸੰਚਾਲਨ ਮਨਜੀਤ ਸੂਖ਼ਮ ਨੇ ਕੀਤਾ । ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਮੁੱਖ ਮੰਤਰੀ ਦਾ ‘ਰੋਜ਼ਗਾਰ ਮਿਸ਼ਨ’ ਜਾਰੀ, 518 ਹੋਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਕਵੀ ਦਰਬਾਰ ਵਿੱਚ ਬਲਵਿੰਦਰ ਸੰਧੂ, ਤਰਸੇਮ, ਸੁਰਿੰਦਰਪ੍ਰੀਤ ਘਣੀਆ, ਸਵਤੰਤਰ ਦੇਵ ਆਰਿਫ਼, ਪਰਮਜੀਤ ਢਿੱਲੋਂ, ਮਨਜੀਤ ਸੂਖਮ, ਰਣਬੀਰ ਰਾਣਾ, ਜਨਕ ਰਾਜ ਜਨਕ, ਅਜਮੇਰ ਦੀਵਾਨਾ, ਜੈਨੇਂਦਰ ਚੌਹਾਨ, ਰਣਜੀਤ ਗੌਰਵ, ਮੰਗਤ ਕੁਲਜਿੰਦ, ਦਵੀ ਸਿੱਧੂ, ਅੰਮ੍ਰਿਤਪਾਲ ਕਲੇਰ, ਕੁਲਦੀਪ ਬੰਗੀ ਅਤੇ ਸਨੇਹ ਲਤਾ ਗੋਸਵਾਮੀ ਆਦਿ ਸਿਰਮੌਰ ਸ਼ਾਇਰਾਂ ਨੇ ਸ਼ਿਰਕਤ ਕੀਤੀ। ਅੰਤ ਵਿੱਚ ਸਰਕਾਰੀ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਆਰ.ਪੀ.ਸੀ. ਕਾਲਜ ਬਹਿਮਣ ਦੀਵਾਨਾ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰੋਫੈਸਰ ਸੰਦੀਪ ਸਿੰਘ, ਆਲੋਚਕ ਗੁਰਦੇਵ ਖੋਖਰ, ਸ਼ਾਇਰ ਸੁਖਦਰਸ਼ਨ ਗਰਗ, ਸ਼ਾਇਰ ਸੇਵਕ ਸ਼ਮੀਰੀਆ, ਜ਼ਿਲ੍ਹਾ ਭਾਸ਼ਾ ਵਿਭਾਗ ਦਾ ਸਮੂਹ ਸਟਾਫ਼, ਆਲੋਚਕ ਰਾਜਪਾਲ ਸਿੰਘ ਤੋਂ ਇਲਾਵਾ ਕਾਲਜ ਦੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਭਾਗ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ ।

 

Related posts

ਉਘੇ ਵਿਅੰਗਕਾਰ ਸ੍ਰੀ ਐਮ.ਕੇ ਰਾਹੀ ਫਿਰੋਜ਼ਪੁਰ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ ਵਿਅੰਗ ਪੁਰਸਕਾਰ ਨਾਲ ਸਨਮਾਨਿਤ

punjabusernewssite

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਦੇ ਵਿਰਾਸਤੀ ਮੇਲੇ ਦਾ ਪੋਸਟਰ ਜਾਰੀ

punjabusernewssite

SSD WIT ਵਿਚ ਅਜਾਦੀ ਦਿਵਸ ਮਨਾਇਆ

punjabusernewssite