ਬਠਿੰਡਾ, 1 ਫਰਵਰੀ: ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਤਰਕਸ਼ੀਲ ਆਗੂ ਸੁਰਜੀਤ ਦੌਧਰ ਸਮੇਤ ਤਰਕਸ਼ੀਲ ਕਾਰਕੁੰਨਾਂ ਤੇ ਕੁਝ ਹੋਰਨਾਂ ਵਿਅਕਤੀਆਂ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਧਾਰਾ 295-ਏ ਤਹਿਤ ਦਰਜ ਕੀਤੇ ਜਾ ਰਹੇ ਕੇਸਾਂ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਇਸ ਨੂੰ ਵਿਚਾਰ ਪ੍ਰਗਟਾਵੇ ਦੇ ਹੱਕ ’ਤੇ ਹਮਲਾ ਕਰਾਰ ਦਿੱਤਾ ਹੈ।
ਮੁਲਾਜਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਵਿਰੁੱਧ ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਨਾਅਰੇਬਾਜ਼ੀ
ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਥਾਪੜੇ ਨਾਲ ਫਿਰਕੂ ਜਨੂੰਨੀ ਤਾਕਤਾਂ ਲੋਕਾਂ ਖਿਲਾਫ ਵਧੇਰੇ ਹਮਲਾਵਰ ਹੋ ਗਈਆਂ ਹਨ ਅਤੇ ਪੰਜਾਬ ਅੰਦਰ ਆਪਣੀਆਂ ਫਿਰਕਾਪ੍ਰਸਤ-ਫਾਸ਼ੀ ਲਾਮਬੰਦੀਆਂ ਲਈ ਅਜਿਹੇ ਬਹਾਨੇ ਘੜ ਰਹੀਆਂ ਹਨ। ਇਸ ਲਈ ਸੋਸ਼ਲ ਮੀਡੀਆ ’ਤੇ ਲਿਖਣ ਵਾਲੇ ਲੋਕਾਂ ਨੂੰ ਇੱਕ ਸਾਜਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਕੇਸ ਦਰਜ ਕਰਨ ਦਾ ਇਹ ਸਿਲਸਿਲਾ ਫੌਰੀ ਬੰਦ ਕੀਤਾ ਜਾਵੇ ਤੇ ਦਰਜ ਕੀਤੇ ਗਏ ਇਹ ਕੇਸ ਫੌਰੀ ਰੱਦ ਕੀਤੇ ਜਾਣ। ਇਸ ਪ੍ਰਦਰਸ਼ਨ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਅਕਾਸ਼, ਨਵਜੋਤ ਸਿੰਘ, ਵਿਵੇਕ ਆਦਿ ਸ਼ਾਮਲ ਸਨ।
Share the post "ਤਰਕਸ਼ੀਲ ਆਗੂ ਵਿਰੁਧ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਸਟੂਡੈਂਟ ਯੂਨੀਅਨ ਨੇ ਕੀਤੀ ਨਿੰਦਾ"