ਬਠਿੰਡਾ, 2 ਫਰਵਰੀ (ਅਸ਼ੀਸ਼ ਮਿੱਤਲ): ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਦੀ ਮਾਸਿਕ ਮੀਟਿੰਗ ਐਮ.ਐਸ.ਡੀ. ਸਕੂਲ ਵਿੱਚ ਇੰਜ: ਹਰਪਾਲ ਸਿੰਘ ਖੁਰਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸੁਭਾਸ਼ ਚੰਦਰ ਬੋਸ ਦੀ ਕਵਿਤਾ ਜਨ ਗਨ ਮਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਗਾ ਕੇ ਕੀਤੀ। ਸਤਵੰਤ ਕੌਰ ਚੇਅਰਪਰਸਨ ਨੇ ਫੌਜੀ ਦਿਵਸ ਨੂੰ ਸਮਰਪਿਤ ਕਵਿਤਾ ਦਾ ਗਾਇਨ ਕੀਤਾ।ਸੁਮੀਤ ਬਾਘਲਾ ਨੇ ਸੁਭਾਸ਼ ਚੰਦਰ ਬੋਸ ਦੇ ਜੀਵਨ ਬਾਰੇ ਪੂਰੀ ਜਾਣਕਾਰੀ ਦਿੱਤੀ।
ਮੁੱਖ ਸਕੱਤਰ ਵੱਲੋਂ ਸਿਵਲ ਹਸਪਤਾਲ ਮੁਹਾਲੀ ਦਾ ਅਚਨਚੇਤੀ ਦੌਰਾ
ਪ੍ਰਧਾਨਗੀ ਭਾਸ਼ਣ ਵਿਚ ਹਰਪਾਲ ਸਿੰਘ ਖੁਰਮੀ ਨੇ ਦੱਸਿਆ ਕਿ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਜੋ ਪੜਨਾ ਚਾਹੁੰਦੇ ਹਨ ਪਰੰਤੂ ਆਰਥਿੱਕ ਤੰਗੀ ਕਾਰਨ ਸਕੂਲਾਂ ਵਿੱਚ ਨਹੀ ਜਾ ਸਕਦੇ। ਉਹਨਾਂ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਬਣਾਈ ਗਈ ਹੈ। ਇਸਤੋਂ ਇਲਾਵਾ ਜਨਵਰੀ ਮਹੀਨੇ ਵਿੱਚ ਜਿਹੜੇ ਮੈਬਰਾਂ ਦੀ ਸ਼ਾਦੀ ਹੋਈ ਸੀ ਉਹਨਾਂ ਦੀ ਸਾਲਗਿਰਾਹ ਬੜੇ ਰੌਚਕ ਢੰਗ ਨਾਲ ਮਨਾਈ ਗਈ।
“ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਜ਼ਿਲ੍ਹੇ ਭਰ ਚ ਲਗਾਏ ਜਾਣਗੇ ਸਪੈਸ਼ਲ ਕੈਂਪ : ਜਸਪ੍ਰੀਤ ਸਿੰਘ
ਜੱਜਾਂ ਵੱਲੋਂ ਕਰਤਾਰ ਸਿੰਘ ਜੌੜਾ ਅਤੇ ਸ੍ਰੀਮਤੀ ਜੌੜਾ ਨੂੰ ਫਸਟ, ਪੀ.ਆਰ. ਭੰਡਾਰੀ ਅਤੇ ਸ੍ਰੀਮਤੀ ਭੰਡਾਰੀ ਨੂੰ ਸੈਕੰਡ ਪਰਾਈਜ ਦੇ ਬੁੱਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਮੈਬਰਾਂ ਨੇ ਮਨੋਰੰਜਨ ਲਈ ਹਾਸਰਸ ਦੇ ਗੀਤ, ਕਵਿਤਾਵਾਂ, ਗਜਲਾਂ ਗਾਈਆਂ ਅਤੇ ਚੁਟਕਲੇ ਸੁਣਾ ਕੇ ਹਾਸੇ ਨਾਲ ਲੋਟਪੋਟ ਕੀਤਾ। ਸਾਰਿਆਂ ਨੇ ਖੂਬ ਗਿੱਧੇ ਅਤੇ ਭੰਗੜੇ ਪਾ ਕੇ ਮੀਟਿੰਗ ਨੂੰ ਚਾਰ ਚੰਨ ਲਗਾਏ।