10 Views
ਤਲਵੰਡੀ ਸਾਬੋ , 2 ਫਰਵਰੀ: ਮੈਕਗਿਲ ਯੂਨੀਵਰਸਿਟੀ ਮਾਂਟਰੀਅਲ ਤੋਂ ਡਾ. ਸ਼ਿਵ. ਓ. ਪਰਾਸ਼ਰ ਅਤੇ ਗੁਇਲਫ਼ ਯੂਨੀਵਰਸਿਟੀ ਤੋਂ ਡਾ. ਰਮੇਸ਼ ਪੀ. ਰੁਦਰਾ ਦੀ ਅਗਵਾਈ ਹੇਠ ਕੈਨੇਡੀਅਨ ਵਿਗਿਆਨਕ ਵਫ਼ਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਪ੍ਰਚਲਿਤ ਖੋਜ ਨਾਲ ਸਬੰਧਿਤ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜੀ.ਕੇ.ਯੂ. ਦੇ ਵਾਈਸ ਚਾਂਸਲਰ ਡਾ. ਐਸ. ਕੇ. ਬਾਵਾ, ਪ੍ਰੋ ਵਾਈਸ-ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਖੇਤੀਬਾੜੀ ਅਤੇ ਇੰਜੀਨੀਅਰਿੰਗ ਫੈਕਲਟੀ ਦੇ ਡੀਨ ਅਤੇ ਫੈਕਲਟੀ ਮੈਂਬਰ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਏ।
ਡਾ. ਐੱਸ.ਕੇ.ਬਾਵਾ ਨੇ ਯੂਨੀਵਰਸਿਟੀ ਦੇ ਪ੍ਰਮੁੱਖ ਖੇਤਰਾਂ ਵਜੋਂ ਖੇਤੀਬਾੜੀ ਅਤੇ ਖੇਡਾਂ ’ਤੇ ਜ਼ੋਰ ਦਿੰਦੇ ਹੋਏ ਜੀ.ਕੇ.ਯੂ. ਦੀਆਂ ਹਾਲੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਵੱਖ-ਵੱਖ ਮੁੱਦਿਆਂ ਅਤੇ ਆਉਣ ਵਾਲੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਕੈਨੇਡਾ ਦੀਆਂ ਪ੍ਰਸਿੱਧ ਮੈਕਗਿਲ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆੱਫ ਗੁਇਲਫ਼ ਨਾਲ ਸਹਿਯੋਗ ਲਈ ਉਤਸੁਕਤਾ ਜ਼ਾਹਰ ਕੀਤੀ।ਡਾ. ਜਗਤਾਰ ਸਿੰਘ ਧੀਮਾਨ, ਪ੍ਰੋ ਵਾਈਸ ਚਾਂਸਲਰ ਨੇ ਵਫ਼ਦ ਦੇ ਮੈਂਬਰਾਂ ਨਾਲ ਸਭਨਾਂ ਦੀ ਜਾਣ-ਪਛਾਣ ਕਰਵਾਈ ਅਤੇ ਇੰਟਰਐਕਟਿਵ ਮੀਟਿੰਗ ਦੇ ਏਜੰਡੇ ਨੂੰ ਸੰਚਾਲਿਤ ਕੀਤਾ।
ਉਨ੍ਹਾਂ ਦੱਸਿਆ ਕਿ ਡਾ. ਪਰਾਸ਼ਰ ਅਤੇ ਡਾ. ਰੁਦਰਾ ਦੋਵੇਂ ਜੀ.ਕੇ.ਯੂ. ਤੋਂ ਡੀ.ਐਸ.ਸੀ. ਦੀਆਂ ਮਾਣਯੋਗ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਵਿਗਿਆਨੀ ਹਨ।ਇਸ ਮੌਕੇ ਅਕਾਦਮਿਕ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਜੀ.ਕੇ.ਯੂ. ਨੇ ਵਫ਼ਦ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਡਾ. ਜਗਤਾਰ ਸਿੰਘ ਚੀਫ਼ ਲਾਇਬ੍ਰੇਰੀਅਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ, ਫ਼ਲਦਾਇਕ ਸਹਿਯੋਗ ਦੀ ਸੰਭਾਵਨਾਵਾਂ ’ਤੇ ਜ਼ੋਰ ਦਿੱਤਾ ਅਤੇ ਸ਼ਾਮਲ ਸੰਸਥਾਵਾਂ ਲਈ ਨਵੇਂ ਦ੍ਰਿਸ਼ ਖੁੱਲ੍ਹਣ ਤੇ ਸਭਨਾਂ ਨੂੰ ਵਧਾਈ ਦਿੱਤੀ।