ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਮਨੌਹਰ ਲਾਲ ਸਮੇਤ ਕਈ ਮਾਣਯੋਗ ਮਹਿਮਾਨਾਂ ਦੀ ਰਹੀ ਮਾਣਯੋਗ ਮੌਜੂਦਗੀ
ਚੰਡੀਗੜ੍ਹ, 3 ਫਰਵਰੀ : ਦੇਸ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਅੱਜ ਸੂਰਜਕੁੰਡ ਫਰੀਦਾਬਾਦ ਵਿਚ ਹਰਿਆਣਾ ਸਰਕਾਰ ਦੇ 9 ਅਮੁੱਲ ਸਾਲ – ਇਕ ਨਵੇਂ ਅਤੇ ਜੀਵੰਤ ਹਰਿਆਣਾ ਦਾ ਉਦੈ ਸਿਰਲੇਖ ਨਾਮਕ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ’ਤੇ ਹਰਿਆਣਾਂ ਦੇ ਰਾਜਪਾਲ ਸ੍ਰੀ ਬਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਸਮੇਤ ਕਈ ਮਹਿਮਾਨਾਂ ਦੀ ਮਾਣਯੋਗ ਮੌਜੁਦਗੀ ਰਹੀ। ਕਿਤਾਬ ਦੀ ਘੁੰਡ ਚੁਕਾਈ ਕਰਨ ਬਾਅਦ ਉੱਪ ਰਾਸ਼ਟਰਪਤੀ ਨੇ ਆਪਣੈ ਸੰਬੋਧਨ ਵਿਚ ਹਰਿਆਣਾ ਸੂਬੇ ਨੂੰ ਦੇਸ਼ ਦੇ ਲਈ ਰੋਲ ਮਾਡਲ ਦੱਸਦੇ ਹੋਏ ਕਿਹਾ ਕਿ ਹਰਿਆਣਾ ਵਿਚ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਦੀ ਦੂਰਦਰਸ਼ੀ ਸੋਚ ਅਨੁਰੂਪ ਵਿਵਸਥਾ ਬਦਲਣ ਅਤੇ ਸੁਸਾਸ਼ਨ ਨੂੰ ਲੈ ਕੇ ਕੀਤਾ ਗਿਆ ਕੰਮ ਅਸਾਨ ਨਹੀਂ ਸੀ। ਉਨ੍ਹਾਂ ਨੇ ਸ੍ਰੀ ਮਨੋਹਰ ਲਾਲ ਦੇ ਸੁਸਾਸ਼ਨ ਦੇ ਸੱਤਾਂ ਸਿਧਾਤਾਂ – ਸਿਖਿਆ, ਸਿਹਤ, ਸੁਰੱਖਿਆ, ਸਵਾਮਿਤਵ, ਸਵਾਵਲੰਬਨ, ਸੁਸਾਸ਼ਨ ਅਤੇ ਸੇਵਾ ਨੂੰ ਸਾਕਾਰ ਦੱਸਦੇ ਹੋਏ ਕਿਹਾ ਕਿ ਇਹ ਸੱਤਾਂ ਸਿਧਾਤਾਂ ਪ੍ਰਜਾਤੰਤਰ ਮੁੱਲਾਂ ਦੇ ਲਈ ਬਹੁਤ ਜਰੂਰੀ ਹਨ।ਉੱਪ ਰਾਸ਼ਟਰਪਤੀ ਨੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਦੀ ਸ਼ਲਾਘਾ ਕਰਦੇ ਹੋਏ ਹਿਕਾ ਕਿ ਸੰਸਦ ਟੀਵੀ ’ਤੇ ਮੋਟੀਵੇਟਰ ਵਜੋ ਉਨ੍ਹਾਂ ਦਾ ਵਿਖਿਆਨ ਕਰਵਾਇਆ ਜਾਵੇਗਾ।
ਹਰਿਆਣਾ ਸਰਕਾਰ ਨੇ 17 ਜਿਲ੍ਹਿਆਂ ਦੀ 264 ਕਲੋਨੀਆਂ ਕੀਤੀਆਂ ਨਿਯਮਤ: ਮਨੋਹਰ ਲਾਲ
ਸਮਾਰੋਹ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਇਹ ਹਰਿਆਣਾ ਵਾਸੀਆਂ ਦੇ ਲਈ ਮਾਣ ਦੀ ਗੱਲ ਹੈ ਕਿ ਹਰਿਆਣਾ ਰਾਜ ਦੇ ਪਿਛਲੇ ਨੌ ਸਾਲਾਂ ਵਿਚ ਹੋਏ ਵਿਕਾਸ ਬਦਲਣ ਦੇ ਸਾਰੇ ਗਵਾਹ ਬਣੇ ਹਨ ਅਤੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਅਗਾਮੀ ਪੀੜੀ ਸਦਾ ਹਰਿਆਣਾ ਦੇ ਇੰਨ੍ਹਾਂ ਗੌਰਵਸ਼ਾਲੀ ਪਲਾਂ ਨੁੰ ਯਾਦ ਕਰੇਗੀ। ਮੁੱਖ ਮੰਤੀ ਸ੍ਰੀ ਮਨੋਲਹਰ ਲਾਲ ਨੇ ਹਰਿਆਣਾ ਸਰਕਾਰ ਦੇ 9 ਅਮੁੱਲ ਸਾਲ ਮਿਤਾਬ ਵਿਚ ਰਾਜਨੀਤਿਕ, ਐਜੂਕੇਟਿਸ਼ਟ, ਸਮਾਜਿਕ, ਪ੍ਰਸਾਸ਼ਨਿਕ ਤੇ ਨਿਆਂਇਕ ਅਹੁਦਿਆਂ ’ਤੇ ਆਸਾਨ ਵਿਅਕਤੀਆਂ ਦੇ ਵਿਚਾਰਾਂ ਦਾ ਸਮੇਵੇਸ਼ੀ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੈ 9 ਸਾਲਾਂ ਦੇ ਕਾਰਜਕਾਲ ਦਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਇੰਨ੍ਹਾਂ 9 ਸਾਲਾਂ ਵਿਚ ਸਰਕਾਰ ਨੇ ਜਮੀਨੀ ਹਕੀਕਤ ’ਤੇ ਕਾਰਜ ਕੀਤਾ ਅਤੇ ਜਨਮਾਨਸ ਦੀ ਤਕਲੀਫਾਂ ਨੁੰ ਮਹਿਸੂਸ ਕਰਦੇ ਹੋਏ ਉਨ੍ਹਾਂ ਦੀ ਸਮਸਿਆਵਾਂ ਦਾ ਹੱਲ ਕੀਤਾ। ਮੁੱਖ ਮੰਤਰੀਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੁੱਲਰ ਨੇ ਵੀ ਹਰਿਆਣਾ ਸਰਕਾਰ ਦੇ 9 ਅਮੁੱਲ ਸਾਲ ਕਿਤਾਬ ਕਿਤਾਬ ਦੀ ਵਿਸ਼ਾਵਸਤੂ ਤੇ ਵਿਚਾਰ ਨੂੰ ਲੈ ਕੇ ਵਿਸਤਾਰ ਜਾਣਕਾਰੀ ਦਿੱਤੀ।
Share the post "ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਰਿਆਣਾ ਸਰਕਾਰ ਦੇ 9 ਅਤੁਲਨੀਯ ਸਾਲ ਨਾਂਮਕ ਕਿਤਾਬ ਦੀ ਕੀਤੀ ਘੁੰਡ ਚੁਕਾਈ"