ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਤੋਂ ਬੀਜੇਪੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਅੱਜ ਚੰਡੀਗੜ੍ਹ ਵਿਖੇ ਨਗਰ ਨਿਗਮ ਦਫ਼ਤਰ ਬਾਹਰ ‘ਆਪ’ ਵਰਕਰਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਿਲਆ। ਇਨ੍ਹਾਂ ‘ਆਪ’ ਵਰਕਰਾਂ ਨੇ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ‘ਤੇ ਮੇਅਰ ਚੋਣ ਵੇਲੇ ਬੀਜੇਪੀ ਵੱਲੋਂ ਕੀਤੀ ਗਈ ਧੱਕੇਸ਼ਾਹੀ ਖਿਲਾਫ਼ ਜੰਮ ਕੇ ਨਾਰੇਬਾਜ਼ੀ ਕੀਤੀ। ‘ਆਪ’ ਦੇ ਆਗੂ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਹੋਈ ਧਾਂਦਲੀ ਦਾ ਲਗਾਤਾਰ ਵਿਰੋਧ ਕਰ ਰਹੇ ਆਗੂ ਹੁਣ ਸੈਕਟਰ 17 ਵਿੱਚ ਨਗਰ ਨਿਗਮ ਭਵਨ ਦੇ ਸਾਹਮਣੇ ਭੁੱਖ ਹੜਤਾਲ ਕਰਨਗੇ।
ਖਿਡਾਰੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ: 7 ਨੂੰ ਪੀਪੀਐਸ ਤੇ 4 ਨੂੰ ਪੀਸੀਐਸ ਬਣਾਇਆ
‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਆਹਲੂਵਾਲੀਆ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਤੋਂ ਰੋਜ਼ਾਨਾ ਪੰਜ ‘ਆਪ’ ਆਗੂ (ਇੱਕ ਕੌਂਸਲਰ ਅਤੇ ਚਾਰ ਵਲੰਟੀਅਰ) 24 ਘੰਟੇ ਭੁੱਖ ਹੜਤਾਲ ਕਰਨਗੇ ਅਤੇ ਫਿਰ ਅਗਲੇ ਦਿਨ ਪੰਜ ਹੋਰ ਆਗੂ ਲੋਕਤੰਤਰ ਦੇ ਕਾਤਲਾਂ ਖਿਲਾਫ ਮਰਨ ਵਰਤ ’ਤੇ ਬੈਠਣਗੇ। ਡਾ. ਆਹਲੂਵਾਲੀਆ ਨੇ ਕਿਹਾ ਕਿ ਇਹ ’ਵੋਟ ਚੋਰ ਬੀਜੇਪੀ’ ਦੇ ਖਿਲਾਫ ਅਤੇ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਭੁੱਖ ਹੜਤਾਲ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੇਅਰ ਚੋਣਾਂ ’ਚ ਧਾਂਦਲੀ ਲਈ ਜ਼ਿੰਮੇਵਾਰ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਭਾਜਪਾ ਦਾ ਫਰਜ਼ੀ ਮੇਅਰ ਹਟਾਇਆ ਨਹੀਂ ਜਾਂਦਾ।