ਪਟਿਆਲਾ, 5 ਫਰਵਰੀ: ਡਾ: ਰਾਮ ਅਰੋੜਾ ਅਤੇ ਬਿੰਦੂ ਅਰੋੜਾ ਜੋੜੇ ਦੀ ਰਹਿਨੁਮਾਈ ਹੇਠ ਅੱਧੀ ਸਦੀ ਤੋਂ ਸ਼ਾਹੀ ਸ਼ਹਿਰ ਵਿੱਚ ਸੰਗੀਤ ਦੀ ਸੇਵਾ ਕਰ ਰਹੀ ਗੈਰ ਸਰਕਾਰੀ ਸੰਸਥਾਂ ਰਾਮ ਸੰਗੀਤ ਸਭਾ ਪਟਿਆਲਾ ਵੱਲੋਂ ਸ੍ਰੀ ਰਾਮ ਆਡੀਟੋਰੀਅਮ ਵਿਖੇ ਕੋਰੋਕੇ ਸੰਗੀਤ ਤੇ ਆਧਾਰਿਤ ਇੱਕ ਖ਼ੂਬਸੂਰਤ ਗੀਤ-ਸੰਗੀਤ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਟਿਆਲਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਕੋਰੋਕੇ ਗਾਇਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਬੰਧਕਾਂ ਵੱਲੋਂ ਦੇਵੀ ਸਰਸਵਤੀ ਦੀ ਪੂਜਾ ਅਰਚਨਾ ਕਰਨ ਉਪਰੰਤ ਹੋਈ।
ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲਾ ’ਚ ਸਖ਼ਤ ਟਿੱਪਣੀ, ਕਿਹਾ ਇਹ ਲੋਕਤੰਤਰ ਦੇ ਕਤਲ ਬਰਾਬਰ ਹੈ!
ਪ੍ਰੋਗਰਾਮ ਵਿੱਚ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ, ਸੰਸਥਾਪਕ ਦੋਸਤ ਸੰਸਥਾਂ, ਉੱਘੀ ਸਮਾਜ ਸੇਵਿਕਾ ਸਤਿੰਦਰ ਕੌਰ,ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁੰਦਨ ਗੋਗੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਭਗਵਾਨ ਦਾਸ ਗੁਪਤਾ ਨੇ ਇਸ ਮੌਕੇ ਕਿਹਾ ਕਿ ਗੀਤ ਸੰਗੀਤ ਰੂਹ ਨੂੰ ਪੋਸ਼ਣ ਦਿੰਦਾ ਹੈ ਅਤੇ ਟੁੱਟੇ ਦਿਲਾਂ ਲਈ ਮਲ੍ਹਮ ਦਾ ਕੰਮ ਕਰਦਾ ਹੈ। ਕੋਰੋਕੇ ਸੰਗੀਤ ਨੇ ਦੱਖਣ ਪੱਛਮ ਤੋਂ ਬਾਅਦ ਹੁਣ ਉੱਤਰੀ ਭਾਰਤ ਵਿੱਚ ਆਪਣੀ ਵੱਖਰੀ ਤੇ ਨਿਵੇਕਲੀ ਪਛਾਣ ਬਣਾ ਲਈ ਹੈ। ਸ੍ਰੀ ਗੁਪਤਾ ਨੇ ਆਯੋਜਕਾਂ ਦੇ ਸੰਗੀਤ ਪ੍ਰਤੀ ਸਮਰਪਣ ਦੀ ਭਰਵੀਂ ਸ਼ਲਾਘਾ ਕਰਦਿਆਂ ਆਪਣੇ ਵਲੋਂ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਬੱਸਾਂ ‘ਚ ਸਫ਼ਰ ਕਰਨ ਵਾਲਿਆ ਨੂੰ ਵੱਡੀ ਰਾਹਤ
ਇਸ ਮੌਕੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਪ੍ਰਸਿੱਧ ਨਾਟਕ ਨਿਰਦੇਸ਼ਕਾ ਪਰਮਿੰਦਰ ਪਾਲ, ਸਟੇਟ ਅਵਾਰਡੀ ਏਕਮਜੋਤ ਕੌਰ ਅਤੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਗਿਆ। ਰਮੇਸ਼ ਮਲਹੋਤਰਾ ਅਤੇ ਡਾ: ਅਨਿਲ ਰੂਪਰਾਏ ਨੇ ਸਾਰੇ ਮਹਿਮਾਨਾਂ, ਗਾਇਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ੍ਟਇਸ ਮੌਕੇ ਕੌਮਾਂਤਰੀ ਕਲਾਕਾਰ ਡਾ. ਸੁਮੰਗਲ ਅਰੋੜਾ, ਦਿਨੇਸ਼ ਖੰਨਾ, ਪ੍ਰੇਮ ਸੇਠੀ, ਰਸ਼ਦੀਪ ਖਹਿਰਾ, ਪ੍ਰੇਮ ਲਤਾ ਗੁਪਤਾ, ਨਿਸੂਕਾ ਗੁੱਪਤਾ, ਨਰਿੰਦਰ ਅਰੋੜਾ, ਮਨਜੀਤ ਸਿੰਘ, ਹਰਮੀਤ ਸਿੰਘ, ਪ੍ਰਮੋਦ ਸ਼ਰਮਾ,ਰੂਬੀ ਕਪੂਰ, ਗਗਨ ਗੋਇਲ, ਊਸ਼ਾ ਵਰਮਾ, ਡਾ: ਮਨਦੀਪ, ਸ਼ੰਮੀ ਸਹਿਗਲ, ਦੀਦਾਰ ਸਿੰਘ, ਅਮਨਦੀਪ ਸਿੰਘ ਬਿਊਟੀ, ਇਸ਼ੂ ਗਿੱਲ,ਬਸ਼ੀਰ ਸਿਆਨੀ ਅਤੇ ਜ਼ੋਰਾ ਸਿੰਘ ਹਾਜ਼ਰ ਸਨ ।
Share the post "ਗੀਤ ਸੰਗੀਤ ਰੂਹ ਲਈ ਖੁਰਾਕ ਅਤੇ ਜ਼ਖਮੀ ਦਿਲਾਂ ਦੀ ਮਲ੍ਹਮ ਹੁੰਦਾ ਹੈ- ਭਗਵਾਨ ਦਾਸ ਗੁਪਤਾ"