spot_img
spot_img

ਸਿਲਵਰ ਓਕਸ ਸਕੂਲ ’ਚ ਇਨਾਮ ਵੰਡ ਸਮਾਰੋਹ ਕਰਵਾਇਆ

Date:

spot_img

ਬਠਿੰਡਾ, 7 ਫਰਵਰੀ : ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਬੜੇ ਹੀ ਉਤਸ਼ਾਹ ਨਾਲ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ (ਡਾਇਰੈਕਟਰ ਆਫ ਸਿਲਵਰ ਓਕਸ ਸਕੂਲ), ਪ੍ਰਿੰਸੀਪਲ ਮਿਸ ਰਵਿੰਦਰ ਸਰਾਂ ਅਤੇ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸ਼ਿਰਕਤ ਕੀਤੀ ਗਈ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵੱਲੋਂ ਜਮਾਤ ਐਲਕੇਜੀ ਤੋਂ ਜਮਾਤ ਨੌਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਵਿੱਚੋਂ ਸਾਲ 2023-24 ਦੌਰਾਨ ਸਕੂਲ ਵਿੱਚ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਹਾਈਟੈਕ ਪਟਵਾਰੀ: ਪੇਟੀਐਮ ਰਾਹੀਂ ਮੰਗੀ ਰਿਸ਼ਵਤ, ਕੇਸ ਦਰਜ਼

ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਗਰੁੱਪ ਨਾਚ, ਕਵਿਤਾ ਗਾਇਨ, ਸੋਲੋ ਨਾਚ ਪੇਸ਼ ਕੀਤੀਆਂ ਗਈਆਂ । ਮੁੱਖ ਮਹਿਮਾਨ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਕੂਲ ਦੁਆਰਾ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।ਅੰਤ ਵਿੱਚ ਰਾਸ਼ਟਰੀ ਗਾਣ ਨਾਲ ਇਨਾਮ ਵੰਡ ਸਮਾਰੋਹ ਸਮਾਪਤ ਕੀਤਾ ਗਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

Punjab News: ਪਿਛਲੇ ਦਿਨੀਂ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ...

Canada ‘ਚ ਸ਼ੱਕੀ ਹਾਲਾਤਾਂ ‘ਚ 21 ਸਾਲਾਂ ਨੌਜਵਾਨ ਦੀ ਲਾ*ਸ਼ ਮਿਲੀ

Canada News: Canada ਦੇ ਵਿੱਚ ਚੰਗੇ ਭਵਿੱਖ ਦੀ ਆਸ...