ਬਠਿੰਡਾ, 7 ਫਰਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਸੂਬੇ ਵਿਚ ਸ਼ੁਰੂ ਕੀਤੀ “ਆਪ ਦੀ ਸਰਕਾਰ ਆਪ ਦੇ ਦੁਆਰ”ਮੁਹਿੰਮ ਤਹਿਤ ਸੈਕੜੇ ਲੋਕਾਂ ਵਲਂੋ ਵੱਖ ਵੱਖ ਸੇਵਾਵਾਂ ਦਾ ਲਾਭ ਲਿਆ ਜਾ ਰਿਹਾ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਬਠਿੰਡਾ ਜ਼ਿਲ੍ਹੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ 4 ਸਬ-ਡਵੀਜ਼ਨਾਂ ਦੇ ਵੱਖ-ਵੱਖ ਪਿੰਡਾਂ/ਵਾਰਡਾਂ ਚ ਲਗਾਏ ਕੈਂਪਾਂ ਦੌਰਾਨ ਦੂਸਰੇ ਦਿਨ ਜਿੱਥੇ 562 ਲਾਭਪਾਤਰੀਆਂ ਨੇ ਸੇਵਾਵਾਂ ਦਾ ਲਾਹਾ ਲਿਆ ਉੱਥੇ ਹੀ 171 ਇੰਤਕਾਲ ਹੋਏ ਹਨ। ਇਸ ਤੋਂ ਇਲਾਵਾ ਕੈਂਪਾਂ ਦੌਰਾਨ 15 ਸ਼ਿਕਾਇਤਾਂ ਦਾ ਵੀ ਮੌਕੇ ਤੇ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕੈਂਪਾਂ ਨਾਲ ਜਿੱਥੇ ਆਮ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੰਮ ਇਕੋ ਥਾਂ ’ਤੇ ਸੁਖਾਵੇਂ ਢੰਗ ਨਾਲ ਕਰਵਾ ਸਕਣਗੇ।
ਹੁਣ ਸੂਬੇ ’ਚ ਗੈਰ-ਕਲੌਨੀ ਕੱਟਣ ਵਾਲਿਆਂ ਵਿਰੁਧ ਹੋਵੇਗੀ ਸਖ਼ਤ ਕਾਰਵਾਈ, ਬਣੇਗਾ ਨਵਾਂ ਕਾਨੂੰਨ
ਡਿਪਟੀ ਕਮਿਸ਼ਨਰ ਨੇ ਲੋੜਵੰਦ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪ ਚ ਆਉਣ ਸਮੇਂ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ ਤੋਂ ਇਲਾਵਾ ਆਧਾਰ ਕਾਰਡ/ਪੈਨ ਕਾਰਡ/ਰਾਸ਼ਨ ਕਾਰਡ/ਵੋਟ ਕਾਰਡ/ਜਨਮ ਸਰਟੀਫ਼ਿਕੇਟ/ਡਰਾਈਵਿੰਗ ਲਾਇਸੰਸ ਆਦਿ ਦੀ ਕੋਈ ਇੱਕ ਫੋਟੋ ਕਾਪੀ ਬਤੌਰ ਸ਼ਨਾਖਤ ਲਈ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 8 ਫ਼ਰਵਰੀ 2024 ਨੂੰ ਜ਼ਿਲ੍ਹੇ ਦੀਆਂ 4 ਸਬ-ਡਵੀਜ਼ਨਾਂ ਬਠਿੰਡਾ, ਮੌੜ, ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਚ 15 ਸਥਾਨਾਂ ਤੇ ਕੈਂਪ ਲਗਾਏ ਜਾਣਗੇ।
Share the post "“ਆਪ ਦੀ ਸਰਕਾਰ ਆਪ ਦੇ ਦੁਆਰ”’’ ਕੈਪਾਂ ’ਚ 562 ਲਾਭਪਾਤਰੀਆਂ ਨੇ ਵੱਖ-ਵੱਖ ਸੇਵਾਵਾਂ ਦਾ ਲਿਆ ਲਾਹਾ"