WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਬਠਿੰਡਾ ’ਚ ਤਿੰਨ ਦਿਨ ਤੱਕ ਝਾਕੀਆਂ ਦੇ ਰਾਹੀਂ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਿਖ਼ਾਇਆ ਜਾਵੇਗਾ

9 ਤੋਂ 11 ਫਰਵਰੀ ਤੱਕ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ’ਚ ਜਾਣਗੀਆਂ ਇਹ ਝਾਕੀਆਂ
ਬਠਿੰਡਾ, 9 ਫਰਵਰੀ : ਲੰਘੀ 26 ਜਨਵਰੀ ਨੂੰ ਗਣਤੰਤਰਾ ਦਿਵਸ ਮੌਕੇ ਪੰਜਾਬ ਦੀਆਂ ਝਾਕੀਆਂ ਨੂੰ ਕੌਮੀ ਸਮਾਗਮ ਦੌਰਾਨ ਜਗ੍ਹਾਂ ਨਾ ਦੇਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਲਏ ਫੈਸਲੇ ਤਹਿਤ ਹੁਣ ਇੰਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਇਲਾਕੇ ਵਿਚ ਭੇਜਿਆ ਜਾ ਰਿਹਾ। ਇਸੇ ਕੜੀ ਤਹਿਤ ਇਹ ਝਾਕੀਆਂ ਹੁਣ ਬਠਿੰਡਾ ਜ਼ਿਲ੍ਹੇ ਵਿਚ ਪੁੱਜ ਗਈਆਂ ਹਨ। ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਰੂਪਮਾਨ ਕਰਦੀਆਂ ਇਹ ਝਾਕੀਆਂ ਅੱਜ ਸਥਾਨਕ ਦਾਣਾ ਮੰਡੀ ਤੋਂ ਸ਼ੁਰੂ ਹੁੰਦੇ ਹੋਏ ਗੁਰਦੁਆਰਾ ਹਾਜੀਰਤਨ ਸਾਹਿਬ, ਸਰਕਾਰੀ ਰਜਿੰਦਰਾ ਕਾਲਜ, ਬੱਸ ਸਟੈਂਡ, ਫੌਜੀ ਚੌਂਕ, ਬੀਬੀਵਾਲਾ ਚੌਂਕ ਹੁੰਦੇ ਹੋਏ ਭੁੱਚੋ ਖੁਰਦ, ਭੁੱਚੋ ਕਲਾਂ, ਲਹਿਰਾ ਬੇਗਾ, ਲਹਿਰਾ ਮੁਹੱਬਤ, ਲਹਿਰਾ ਸੋਧਾ, ਲਹਿਰਾ ਧੂਰਕੋਟ, ਰਾਮਪੁਰਾ, ਮੰਡੀ ਕਲਾਂ, ਢੱਡੇ, ਕੁੱਤੀਵਾਲ ਕਲਾਂ ਤੋਂ ਮੌੜ ਪਹੁੰਚਣਗੀਆਂ ਅਤੇ ਮੌੜ ਵਿਖੇ ਹੀ ਇਨ੍ਹਾਂ ਝਾਕੀਆਂ ਲਈ ਰਾਤ ਦਾ ਠਹਿਰਾਓ ਕਰਵਾਇਆ ਜਾਵੇਗਾ।

ਕੌਮਾਂ ਨੂੰ ਜਿਊਂਦਾ ਰੱਖਣ ਲਈ ਵਿਰਾਸਤ ਨੂੰ ਸੰਭਾਲਣਾ ਜ਼ਰੂਰੀ : ਜਗਰੂਪ ਸਿੰਘ ਗਿੱਲ

ਇਸੇ ਤਰ੍ਹਾਂ ਹੀ 10 ਫਰਵਰੀ ਨੂੰ ਮੌੜ ਤੋਂ ਸ਼ੁਰੂ ਹੁੰਦੇ ਹੋਏ, ਸੰਦੋਹਾ, ਸੇਖਪੁਰਾ, ਤਲਵੰਡੀ ਸਾਬੋ, ਭਾਂਗੀਬਾਂਦਰ, ਜੀਵਨ ਸਿੰਘ ਵਾਲਾ, ਕੋਟਸ਼ਮੀਰ, ਕਟਾਰ ਸਿੰਘ ਵਾਲਾ, ਜੱਸੀ ਪੌ ਵਾਲੀ ਚੌਂਕ ਤੋਂ ਬਠਿੰਡਾ ਦਾਣਾ ਮੰਡੀ ਵਿਖੇ ਝਾਕੀਆਂ ਦਾ ਠਹਿਰਾਓ ਹੋਵੇਗਾ ਅਤੇ 11 ਫਰਵਰੀ ਨੂੰ ਬਠਿੰਡਾ ਦਾਣਾ ਮੰਡੀ ਤੋਂ ਸ਼ੁਰੂ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬੁਲਾਡੇਵਾਲਾ, ਦਿਉਣ, ਬੁਰਜ ਮਹਿਮਾ, ਭੀਸੀਆਣਾ ਹੁੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣਗੀਆਂ। ਵਿਖੇ ਪਹੁੰਚਣਗੀਆਂ ਅਤੇ ਰਾਤ ਦੇ ਸਮੇਂ ਦਾਣਾ ਮੰਡੀ ਵਿਖੇ ਹੀ ਇਨ੍ਹਾਂ ਝਾਕੀਆਂ ਦਾ ਠਹਿਰਾਓ ਕੀਤਾ ਜਾਵੇਗਾ।

ਦੇਸ਼ ਨੂੰ ਬਚਾਉਣ ਲਈ ਵਿਰੋਧੀ ਧਿਰ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ: ਭਗਵੰਤ ਮਾਨ

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਝਾਕੀਆਂ ਨੂੰ ਵੇਖਣ ਆਏ ਸਕੂਲੀ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲੇਗਾ। ਝਾਕੀਆਂ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ।

 

Related posts

ਸਵ: ਜਗਮੋਹਨ ਕੌਂਸਲ ਦੀ ਯਾਦ ਨੂੰ ਸਮਰਪਿਤ ਟੀਚਰਜ਼ ਹੋਮ ‘ਚ ਨਾਟਕਾਂ ਦਾ ਆਯੋਜਨ

punjabusernewssite

ਭਾਸ਼ਾ ਵਿਭਾਗ ਵੱਲੋਂ ਸੇਖੋਂ ਦਾ ਨਾਵਲ ’ਵਾਇਆ ਨਾਭਾ’ ਲੋਕ ਅਰਪਣ

punjabusernewssite

ਮਾਲਵਾ ਕਾਲਜ ਵਿੱਚ ਹੋਇਆ ਮਹਿੰਦੀ ਮੁਕਾਬਲਾ

punjabusernewssite