ਚੰਡੀਗੜ੍ਹ, 14 ਫ਼ਰਵਰੀ : ਸੂਬੇ ਦੇ ਸਿੱਖਿਆ ਵਿਭਾਗ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ , ਸਹਾਇਕ ਡਾਇਰੈਕਟਰ ਦੀਆਂ ਆਸਾਮੀਆਂ ਲਈ ਬਣੇ ਵੱਖਰੇ ਕੇਡਰ ਦੇ ਵਿਚ ਹੁਣ 29 ਹੋਰ ਪ੍ਰਿੰਸੀਪਲਾਂ ਅਤੇ ਉਪ ਜ਼ਿਲ੍ਹਾ ਸਿੱਖਿਆਂ ਅਫ਼ਸਰਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਾਇਆ ਗਿਆ ਹੈ। ਇਸਤੋਂ ਪਹਿਲਾਂ ਵੀ 25 ਜਨਵਰੀ ਨੂੰ ਪਹਿਲੀ ਵਾਰ 51 ਪ੍ਰਿੰਸੀਪਲਾਂ ਨੂੰ ਤਰੱਕੀ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਹਾਇਕ ਡਾਇਰੈਕਟਰ ਬਣਾਇਆ ਗਿਆ ਸੀ। ਪ੍ਰੰਤੂ 28 ਪ੍ਰਿੰਸੀਪਲਾਂ ਨੇ ਤਰੱਕੀ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ। ਜਿਸਦੇ ਚੱਲਦੇ ਹੁਣ ਦੂਜੀ ਵਾਰ ਬੀਤੇ ਕੱਲ 13 ਫ਼ਰਵਰੀ ਨੂੰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵਿਚ 29 ਪ੍ਰਿੰਸੀਪਲਾਂ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਤਰੱਕੀ ਦਿੱਤੀ ਗਈ ਹੈ।
ਪਾਵਰਕਾਮ ਦਾ ਐਸ.ਡੀ.ਓ. ਅਤੇ ਆਰ.ਏ. 30,000 ਰੁਪਏ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਕਾਬੂ
ਇਸਦੇ ਨਾਲ ਹੀ ਇੰਨ੍ਹਾਂ ਨਵੇਂ ਬਣੇ ਜਿਲ੍ਹਾ ਸਿੱਖਆ ਅਧਿਕਾਰੀਆਂ ਨੂੰ ਸਟੇਸ਼ਨ ਵੀ ਅਲਾਟ ਕਰ ਦਿੱਤੇ ਹਨ। ਇਸਤੋਂ ਇਲਾਵਾ ਪੰਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪ੍ਰਿਸੰੀਪਲਾਂ ਦੇ ਤਬਾਦਲੇ ਵੀ ਕੀਤੇ ਗਏ ਹਨ। ਗੌਰਤਲਬ ਹੈ ਕਿ ਸਾਲ 2018 ਵਿਚ ਬਣੇ ਰੂਲਾਂ ਨੂੰ ਹੁਣ ਲਾਗੂ ਕੀਤਾ ਗਿਆ ਹੈ। ਜਿਸਤੋਂ ਬਾਅਦ ਹੁਣ ਇੰਨ੍ਹਾਂ ਪੋਸਟਾਂ ’ਤੇ ਤੈਨਾਤੀਆਂ ਲਈ ਸਿਆਸੀ ਦਖਲਅੰਦਾਜ਼ੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਨਵਾਂ ਕੇਡਰ ਬਣਨ ਤੋਂ ਬਾਅਦ ਹੁਣ ਇਸ ਕੇਡਰ ਵਿਚ ਤਰੱਕੀ ਪ੍ਰਾਪਤ ਕਰਨ ਵਾਲੇ ਸਿੱਖਿਆ ਅਧਿਕਾਰੀ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਲੱਗਣਗੇ। ਦਸਣਾ ਬਣਦਾ ਹੈ ਕਿ ਇਸ ਪਾਲਿਸੀ ਤੋਂ ਪਹਿਲਾਂ ਕਿਸੇ ਵੀ ਪ੍ਰਿੰਸੀਪਲ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਤੈਨਾਤ ਤਾਂ ਕੀਤਾ ਜਾ ਸਕਦਾ ਸੀ ਪ੍ਰੰਤੂ ਇਸਦੇ ਬਦਲੇ ਉਨ੍ਹਾਂ ਨੂੰ ਕੋਈ ਅਲੱਗ ਭੱਤਾ ਨਹੀਂ ਮਿਲਦਾ ਸੀ।
ਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ
ਪ੍ਰੰਤੂ ਹੁਣ ਨਵੇਂ ਰੂਲਾਂ ਤਹਿਤ ਕੇਡਰ ਬਣਨ ਤੋਂ ਬਾਅਦ ਇੱਕ ਇੰਕਰੀਮੈਂਟ ਵੀ ਵੱਧ ਮਿਲੇਗਾ, ਜਿਸਦਾ ਪੈਨਸ਼ਨ ਪ੍ਰਾਪਤੀ ਵੇਲੇ ਵੀ ਲਾਭ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਹੁਣ ਪੰਜ ਸਾਲ ਰੈਗੂਲਰ ਪ੍ਰਿੰਸੀਪਲ ਰਹਿਣ ਵਾਲੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਂ ਸਹਾਇਕ ਡਾਇਰੈਕਟਰ ਵਜੋਂ ਤਰੱਕੀ ਲਈ ਯੋਗ ਹੋਣਗੇ। ਇਸੇ ਤਰ੍ਹਾਂ ਦੋ ਸਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਂ ਸਹਾਇਕ ਡਾਇਰੈਕਟਰ ਦੇ ਤੌਰ ’ਤੇ ਕੰਮ ਕਰਨ ਵਾਲੇ ਡਿਪਟੀ ਡਾਇਰੈਕਟਰ ਅਤੇ ਇੱਕ ਸਾਲ ਡਿਪਟੀ ਡਾਇਰੈਕਟਰ ਵਜੋਂ ਕੰਮ ਕਰਨ ਵਾਲੇ ਅਧਿਕਾਰੀ ਜੁਆਇੰਟ ਡਾਇਰੈਕਟਰ ਬਣ ਸਕਣਗੇ।
ਹਰਿਆਣਾ ਬਾਰਡਰ ’ਤੇ ਦਿਨ ਚੜਦੇ ਮੁੜ ਮਾਹੌਲ ਤਲਖ਼ੀ ਵਾਲਾ ਬਣਿਆ, ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲਿਆਂ ਦੀ ਬੋਛਾੜ ਸ਼ੁਰੂ
ਨਵੇਂ ਬਣਾਏ 29 ਜਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਇਲਾਵਾ ਬਦਲੀਆਂ ਦੀ ਲਿਸਟ ਹੇਠਾਂ ਨੱਥੀ ਹੈ।