ਬਠਿੰਡਾ, 19 ਫਰਵਰੀ: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਲਦੇਵ ਸਿੰਘ ਭਾਈ ਰੂਪਾ ਜਿਲਾ ਪ੍ਰਧਾਨ ਬੀਕੇਯੂ ਡਕੌਦਾ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਮੋਰਚੇ ਦੇ ਫੈਸਲੇ ਅਨੁਸਾਰ ਬਠਿੰਡਾ ਜਿਲੇ ਵਿੱਚ ਪੈਂਦੇ ਚਾਰ ਟੋਲ ਪਲਾਜੇ ਜੀਦਾ, ਬੱਲੂਆਣਾ, ਲਹਿਰਾ ਬੇਗਾ ਅਤੇ ਸ਼ੇਖਪੁਰਾ ਕੱਲ 20 ਫਰਬਰੀ ਨੂੰ 11 ਵਜੇ ਤੋਂ ਲੈ ਕੇ 22 ਫਰਵਰੀ ਤੱਕ 4 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ।ਮੀਟਿੰਗ ਵਿੱਚ ਹਾਜ਼ਰ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਵੀ ਮੋਦੀ ਦੀਆਂ ਨੀਤੀਆਂ ’ਤੇ ਚੱਲ ਕੇ ਪੰਜਾਬ ਅੰਦਰ ਖੇਤੀ ਉਪਜਾਂ ਦੀ ਐਮਐਸਪੀ ਦੇਣ ਦੇ ਚੋਣ ਵਾਅਦੇ ਤੋਂ ਮੁੱਕਰ ਗਈ ਹੈ।
ਪੰਜਾਬ ਭਾਜਪਾ ਲਈ ਨਵੀਂ ਬਿਪਤਾ: ਹੁਣ ਭਾਜਪਾ ਦੇ ਸਮੂਹ ਆਗੂਆਂ ਦੇ ਘਰਾਂ ਅੱਗੇ ਲੱਗਣਗੇ ਧਰਨੇ
ਉਹਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ 22 ਫਰਵਰੀ ਨੂੰ ਦਿੱਲੀ ਵਿਖੇ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਦੇਸ਼ ਵਿਆਪੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਗੰਗਾ ਸੂਬਾ ਮੀਤ ਪ੍ਰਧਾਨ ਬੀਕੇਯੂ ਮਾਨਸਾ, ਸਵਰਨ ਸਿੰਘ ਪੂਹਲੀ ਜ਼ਿਲਾ ਕਨਵੀਨਰ ਕਿਰਤੀ ਕਿਸਾਨ ਯੂਨੀਅਨ, ਮਲਕੀਤ ਸਿੰਘ ਜਮਹੂਰੀ ਕਿਸਾਨ ਸਭਾ, ਸੁਖਦੀਪ ਸਿੰਘ ਕਣਕਵਾਲ ਜ਼ਿਲਾ ਮੀਤ ਪ੍ਰਧਾਨ ਬੀਕੇਯੂ ਲੱਖੋਵਾਲ, ਗੁਰਦਿਤ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਨਾਇਬ ਸਿੰਘ ਫੂਸ ਮੰਡੀ ਜਿਲ੍ਹਾ ਆਗੂ ਕੁਲ ਹਿੰਦ ਕਿਸਾਨ ਸਭਾ, ਜਗਜੀਤ ਸਿੰਘ ਕੋਟ ਸ਼ਮੀਰ ਬੀਕੇਯੂ ਮਾਲਵਾ, ਬੂਟਾ ਸਿੰਘ ਤੁੰਗਵਾਲੀ ਬੀਕੇਯੂ ਡਕੌਂਦਾ ਅਤੇ ਬਲਤੇਜ ਸਿੰਘ ਕਿਰਤੀ ਕਿਸਾਨ ਯੂਨੀਅਨ ਵੀ ਹਾਜ਼ਰ ਸਨ।