ਭੁਵਨੇਸ਼ਵਰ, 20 ਫ਼ਰਵਰੀ: ਓਡੀਸ਼ਾ ਵਿਧਾਨ ਸਭਾ ਦੇ ਕਾਂਤਾਬਾਂਜੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਸਿੱਖ ਵਿਧਾਇਕ ਸੰਤੋਸ਼ ਸਿੰਘ ਸਲੂਜ਼ਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਸਬੰਧ ਵਿਚ ਵਿਧਾਇਕ ਦੇ ਵਿਧਾਨ ਸਭਾ ਹਲਕੇ ਵਾਲੇ ਜ਼ਿਲ੍ਹੇ ਬੋਲਾਂਗੀਰ ਵਿਚ ਕਈ ਥਾਂ ਇਹ ਧਮਕੀ ਭਰੇ ਪੋਸਟਰ ਅਤੇ ਬੈਨਰ ਲਗਾਏ ਗਏ ਹਨ। ਹਾਲਾਂਕਿ ਇਹ ਧਮਕੀਆਂ ਦੇਣ ਵਾਲੇ ਵਿਅਕਤੀ ਦੀ ਤਸਵੀਰ ਵੀ ਪੋਸਟਰਾਂ ਅਤੇ ਬੈਨਰਾਂ ਉੱਪਰ ਲੱਗੀ ਹੈ ਪ੍ਰੰਤੂ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਉੰਝ ਪੁਲਿਸ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਇਹ ਪੋਸਟਰ ਅਤੇ ਬੈਨਰ ਅਪਣੇ ਕਬਜ਼ੇ ਵਿਚ ਲੈ ਲਏ ਹਨ।
ਅਕਾਲੀ-ਭਾਜਪਾ ਗਠਜੋੜ ਦੇ ਹੱਕ ’ਚ ਖੁੱਲ ਕੇ ਆਏ ਕੈਪਟਨ
ਮੀਡੀਆ ਰੀਪੋਰਟਾਂ ਮੁਤਾਬਕ ਸਾਲ 2015 ਵਿੱਚ ਵੀ ਸ: ਸਲੂਜਾ ਉਪਰ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ।ਇਸ ਮਾਮਲੇ ਵਿਚ ਸਲੂਜ਼ਾ ਪ੍ਰਵਾਰ ਵੱਲੋਂ ਬੀਜੂ ਜਨਤਾ ਦਲ ਨਾਲ ਸਬੰਧਤ ਇੱਕ ਵਿਧਾਇਕ ’ਤੇ ਹਮਲੇ ਵਿਚ ਹੱਥ ਹੋਣ ਦੇ ਦੋਸ਼ ਲਗਾਏ ਸਨ। ਗੌਰਤਲਬ ਹੈ ਕਿ ਵਿਧਾਇਕ ਦੇ ਹਲਕੇ ਤੋਂ ਇਲਾਵਾ ਆਸਪਾਸ ਦਾ ਖੇਤਰ ਮਾਓਵਾਦੀਆਂ ਤੋਂ ਪ੍ਰਭਾਵਿਤ ਦਸਿਆ ਜਾ ਰਿਹਾ ਹੈ। ਜਿਸਦੇ ਚੱਲਦੇ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕਾਂਤਾਬਾਂਜੀ ਦੇ ਡੀਐਸਪੀ ਗੌਰੰਗਾ ਚਰਨ ਸਾਹੂ ਨੇ ਕੁੱਝ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆਂ ਨਹੀਂ ਜਾਵੇਗਾ।
ਮੇਅਰ ਮਾਮਲਾ: ਸੁਪਰੀਮ ਕੋਰਟ ਨੇ ਚੋਣ ਅਧਿਕਾਰੀ ਨੂੰ ਪਾਈ ਝਾਂੜ, ਹੋ ਸਕਦੀ ਹੈ ਕਾਰਵਾਈ, ਭਲਕੇ ਮੁੜ ਹੋਵੇਗੀ ਸੁਣਵਾਈ
ਉਧਰ ਦੂਜੇ ਪਾਸੇ ਇਸ ਧਮਕੀ ਭਰੇ ਪੋਸਟਰਾਂ ਪਿੱਛੇ ਇੱਕ ਗਹਿਰੀ ਸਾਜ਼ਸ ਦਸਦਿਆਂ ਵਿਧਾਇਕ ਸੰਤੋਸ਼ ਸਿੰਘ ਸਲੂਜ਼ਾ ਨੇ ਦਾਅਵਾ ਕੀਤਾ ਹੈ ਕਿ ‘‘ ਅਜਿਹਾ ਚੋਣਾਂ ਦੇ ਨੇੜੇ ਆਉਣ ਕਾਰਨ ਉਸਨੂੰ ਵਿਕਾਸ ਕਾਰਜ਼ਾਂ ਤੋਂ ਰੋਕਣ ਲਈ ਕੀਤਾ ਗਿਆ ਹੈ ਪ੍ਰੰਤੂ ਉਹ ਮਰਨ ਤੋਂ ਨਹੀਂ ਡਰਦੇ ਤੇ ਜੇਕਰ ਇੱਕ ਸਲੂਜ਼ਾ ਮਰਦਾ ਹੈ ਤਾਂ ਕਈ ਹੋਰ ਸਲੂਜੇ ਪੈਦਾ ਹੋਣਗੇ। ’’ ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਓਡੀਸ਼ਾ ਦੇ ਵਿਚ ਬੀਜੂ ਜਨਤਾ ਦਲ ਸੱਤਾ ਦੇ ਵਿਚ ਹੈ ਤੇ ਜਲਦੀ ਹੀ ਇਸ ਸੂਬੇ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਸੰਤੋਸ਼ ਸਿੰਘ ਸਲੂਜਾ ਮੁੜ ਇਸ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਹਨ। ਵੱਡੀ ਗੱਲ ਇਹ ਵੀ ਹੈ ਕਿ ਉਹ ਓਡੀਸ਼ਾ ਵਿਧਾਨ ਸਭਾ ਵਿਚ ਇਕਲੌਤੇ ਸਾਬਤ-ਸੂਰਤ ਸਿੱਖ ਵਿਧਾਇਕ ਹਨ। ਜਿੰਨ੍ਹਾਂ ਦਾ ਇਸ ਹਲਕੇ ਦੀ ਸਿਆਸਤ ਵਿਚ ਪਿਛਲੇ ਲੰਮੇ ਸਮੇਂ ਤੋਂ ਨਾਂ ਬੋਲਦਾ ਹੈ।
Share the post "ਓਡੀਸ਼ਾ ਵਿਧਾਨ ਸਭਾ ਦੇ ਇਕਲੌਤੇ ਸਿੱਖ ਵਿਧਾਇਕ ਨੂੰ ਮਿਲੀਆਂ ਜਾਨੋਂ-ਮਾਰਨ ਦੀਆਂ ਧਮਕੀਆਂ"