ਬਠਿੰਡਾ, 20 ਫਰਵਰੀ : ਮਜ਼ਦੂਰ ਮੁਕਤੀ ਮੋਰਚੇ ਦੀ ਅਗਵਾਈ ਚ ਅੱਜ ਪਿੰਡ ਚਾਉਕੇ ਦੇ ਨਰੇਗਾ ਵਰਕਰਾ ਵਲੋਂ ਰਾਮਪੁਰਾ ਦੇ ਬੀਡੀਪੀਓ ਦਫ਼ਤਰ ਵਿਖ਼ੇ ਨਰੇਗਾ ਦੇ ਵਿੱਚ ਕੀਤੇ ਕੰਮ ਦਾ ਪੈਸਾ ਲੈਣ ਲਈ ਰੋਸ਼ ਪ੍ਰਦਰਸਨ ਕਰਦਿਆਂ ਨਾਅਰੇਬਾਜ਼ੀ ਕੀਤੀ। ਹਾਲਾਂਕਿ ਇਸਤੋਂ ਪਹਿਲਾਂ ਮਜਦੂਰਾਂ ਵੱਲੋਂ ਅਪਣੀ ਮੰਗ ਦੇ ਲਈ ਅਧਿਕਾਰੀਆਂ ਨਾਲ ਗੱਲਬਾਤ ਵੀ ਕਰਨੀ ਚਾਹੀ ਪ੍ਰੰਤੂ ਕੋਈ ਜਵਾਬ ਨਾ ਮਿਲਣ ’ਤੇ ਉਹ ਰੋਹ ਵਿਚ ਆ ਗਏ।
ਕਿਸਾਨ ਜਥੇਬੰਦੀਆਂ ਨੂੰ ਬਠਿੰਡਾ ’ਚ ਨਹੀਂ ਮਿਲਿਆ ਕੋਈ ਭਾਜਪਾ ਆਗੂ!
ਇਸ ਮੌਕੇ ਮਜ਼ਦੂਰ ਆਗੂ ਜਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਜ਼ਦੂਰ ਭੈਣ ਭਰਾਵਾਂ ਨਾਲ ਅਕਸਰ ਧੱਕਾ ਕੀਤਾ ਜਾਂਦਾ ਹੈ ਤੇ ਸਰਕਾਰ ਵੀ ਗਰੀਬ ਲੋਕਾਂ ਦੀ ਬਾਂਹ ਨਹੀ ਫੜਦੀ। ਉਨ੍ਹਾਂ ਕਿਹਾ ਕਿ ਕਿੰਨੇਂ ਦੁੱਖ ਦੀ ਗੱਲ ਹੈ ਕਿ ਮਜਦੂਰਾਂ ਵੱਲੋਂ ਕੀਤੇ ਕੰਮਾਂ ਦੇ ਪੈਸੇ ਦੇਣ ਤੋਂ ਵੀ ਆਨਾਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ 26 ਤਾਰੀਕ ਨੂੰ ਬੀ ਡੀ ਪੀ ਓ ਰਾਮਪੁਰਾ ਵਿਖ਼ੇ ਵੱਡੇ ਇਕੱਠ ਨਾਲ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਚਾਉਕੇ ਤੋਂ ਮਿੱਠੂ ਸਿੰਘ, ਗੁਰਪ੍ਰੀਤ ਸਿੰਘ ਅਤੇ ਡੀਸੀ ਸਿੰਘ ਕੋਟੜਾ ਹਾਜਰ ਸਨ।