ਬਠਿੰਡਾ, 23 ਫ਼ਰਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ 2024 ਨੂੰ ਵਰਚੁਅਲ ਮੋਡ ਰਾਹੀਂ ਬਠਿੰਡਾ ਸਥਿਤ ਏਮਜ਼ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮਹੱਤਵਪੂਰਨ ਮੌਕੇ ’ਤੇ ਦੇਸ਼ ਭਰ ਵਿੱਚ ਏਮਜ਼ ਬਠਿੰਡਾ ਤੋਂ ਇਲਾਵਾ ਚਾਰ ਹੋਰ ਏਮਜ਼ ਦਾ ਉਦਘਾਟਨ ਵੀ ਹੋਵੇਗਾ। ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ, ਸੰਸਦ ਮੈਂਬਰ, ਵਿਧਾਨ ਸਭਾ ਦੇ ਮੈਂਬਰ ਅਤੇ ਹੋਰ ਵੀ ਮਹੱਤਵਪੂਰਨ ਲੋਕਾਂ ਦੀ ਹਾਜ਼ਰੀ ਭਰਨ ਦੀ ਉਮੀਦ ਹੈ।
Big News: ਮੁੱਖ ਮੰਤਰੀ ਵੱਲੋਂ ‘ਸ਼ੁਭਕਰਨ’ ਦੇ ਪ੍ਰਵਾਰ ਨੂੰ ਇੱਕ ਕਰੋੜ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ
ਇੱਥੇ ਇਸਦੀ ਜਾਣਕਾਰੀ ਦਿੰਦਿਆਂ ਆਰਥੋ ਵਿਭਾਗ ਦੇ ਮੁਖੀ ਅਤੇ ਏਮਜ਼ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ(ਡਾ) ਤਰੁਣ ਗੋਇਲ ਅਤੇ ਡਾ ਰਜੀਵ ਗੁਪਤਾ ਮੈਡੀਕਲ ਸੁਪਰਡੈਂਟ ਨੇ ਦਸਿਆ ਕਿ ਏਮਜ਼ ਬਠਿੰਡਾ ਦੀ ਸ਼ੁਰੂਆਤੀ ਪ੍ਰੋਜੈਕਟ ਲਾਗਤ 925 ਕਰੋੜ ਰੁਪਏ ਹੈ। ਸੰਸਥਾ 179 ਏਕੜ ਤੋਂ ਵੱਧ ਵਿੱਚ ਫੈਲੀ ਹੋਈ ਹੈ ਅਤੇ 750 ਬੈਡ ਵਾਲਾ ਹਸਪਤਾਲ ਕੰਪਲੈਕਸ, ਜਿਸ ਵਿੱਚ ਐਮਰਜੈਂਸੀ ਦੇਖਭਾਲ, ਟਰੌਮਾ, ਆਈਸੀਯੂ, ਅਤੇ ਸੁਪਰ-ਸਪੈਸ਼ਲਿਟੀ ਇਲਾਜਾਂ ਲਈ ਵਿਸ਼ੇਸ਼ ਯੂਨਿਟ ਹਨ।
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਬਤੌਰ ਵਿੱਤ ਮੰਤਰੀ ਲਗਾਤਾਰ ਸਰਕਾਰ ਦਾ ਪੰਜਵਾਂ ਟੈਕਸ ਫਰੀ ਬਜਟ ਪੇਸ਼
ਉਨ੍ਹਾਂ ਦਸਿਆ ਕਿ ਹਸਪਤਾਲ ਵਿੱਚ ਮਾਡਿਊਲਰ ਅਪਰੇਸ਼ਨ ਥੀਏਟਰਾਂ ਦੇ ਨਾਲ ਅਤਿ-ਆਧੁਨਿਕ ਆਈਸੀਯੂ ਦੀ ਵੀ ਸੁਵਿਧਾ ਸ਼ਾਮਲ ਹੈ। ਇਸ ਤੋਂ ਇਲਾਵਾ ਏਮਜ਼ ਬਠਿੰਡਾ ਵਿੱਖੇ ਸਾਲਾਨਾ 100 ਮੈਡੀਕਲ ਕਾਲਜ ਸੀਟਾਂ ਦੀ ਸਮਰੱਥਾ ਹੈ ਅਤੇ ਇੱਕ ਨਰਸਿੰਗ ਕਾਲਜ 60 ਸੀਟਾਂ ਪ੍ਰਦਾਨ ਕਰਦਾ ਹੈ।
Share the post "ਪ੍ਰਧਾਨ ਮੰਤਰੀ 25 ਫਰਵਰੀ ਨੂੰ ਏਮਜ਼ ਬਠਿੰਡਾ ਦਾ ਕਰਨਗੇ ਉਦਘਾਟਨ:ਡਾ ਤਰੁਣ ਗੋਇਲ"