ਕਾਂਗਰਸ ਨੇ ਵਿਧਾਨ ਸਭਾ ’ਚ ਚੁੱਕਿਆ ਮੁੱਦਾ, ਪ੍ਰਵਾਰ ਵੱਲੋਂ ਸਿਆਸੀ ਕਤਲ ਕਰਾਰ ਦਿੱਤਾ
ਸੀਬੀਆਈ ਕਰੇਗੀ ਜਾਂਚ, ਚੋਟਾਲਾ ਦਾ ਪ੍ਰਵਾਰ ਸਹਿਤ ਧਰਨਾ
ਚੰਡੀਗੜ੍ਹ, 26 ਫ਼ਰਵਰੀ: ਬੀਤੇ ਕੱਲ ਬਹਾਦਰਗੜ੍ਹ ਦੇ ਨਜਦੀਕੀ ਬੇਰਹਿਮੀ ਨਾਲ ਕਤਲ ਕੀਤੇ ਗਏ ਸਾਬਕਾ ਵਿਧਾਇਕ ਤੇ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਮਾਮਲੇ ’ਚ ਅੱਜ ਹਰਿਆਣਾ ਪੁਲਿਸ ਨੇ ਮ੍ਰਿਤਕ ਦੇ ਭਾਣਜੇ ਦੀ ਸਿਕਾਇਤ ’ਤੇ ਭਾਜਪਾ ਦੇ ਸਾਬਕਾ ਵਿਧਾਇਕ ਨਰੇਸ਼ ਕੋਸ਼ਿਕ ਸਹਿਤ ਸੱਤ ਹੋਰਨਾਂ ਵਿਰੁਧ ਮੁਕੱਦਮਾ ਦਰਜ਼ ਕਰ ਲਿਆ। ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਉਂਝ ਕੁੱਝ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕਰਨ ਦੀ ਜਰੂਰ ਸੂਚਨਾ ਮਿਲੀ ਹੈ। ਦੂਜੇ ਪਾਸੇ ਜਿਥੇ ਕਾਂਗਰਸ ਪਾਰਟੀ ਵੱਲੋਂ ਭਾਜਪਾ ਸਰਕਾਰ ਨੂੰ ਵਿਧਾਨ ਸਭਾ ਵਿਚ ਘੇਰਿਆ ਗਿਆ। ਉਥੇ, ਦੂਜੇ ਪਾਸੇ ਕਾਤਲਾਂ ਦੀ ਗ੍ਰਿਫਤਾਰੀ ਲਈ ਅਭੈ ਸਿੰਘ ਚੋਟਾਲਾ ਸਿਵਲ ਹਸਪਤਾਲ ਦੇ ਬਾਹਰ ਪ੍ਰਵਾਰ ਤੇ ਸਮਰਥਕਾਂ ਸਹਿਤ ਧਰਨੇ ’ਤੇ ਬੈਠ ਗਏ ਹਨ।
ਗੁਰਦੁਆਰਾ ਸਾਹਿਬ ਦੇ ਬਾਹਰ ਗ੍ਰੰਥੀ ਸਿੰਘ ਦਾ ਗੋ.ਲੀਆ ਮਾਰ ਕੇ ਕ.ਤਲ
ਮੌਕੇ ’ਤੇ ਪੁੱਜੇ ਡੀਸੀ ਸ਼ਕਤੀ ਸਿੰਘ ਤੇ ਐਸਪੀ ਅਰਪਿਤ ਜੈਨ ਨੇ ਨਿਰਪੱਖ ਜਾਂਚ ਦਾ ਭਰੋਸਾ ਦਿਵਾਇਆ, ਜਿਸਤੋਂ ਬਾਅਦ ਪੋਸਟਮਾਰਟਮ ਸ਼ੁਰੂ ਹੋਇਆ। ਪ੍ਰਵਾਰ ਨੇ ਇਸ ਕਤਲ ਕਾਂਡ ਨੂੰ ਰਾਜਨੀਤਕ ਕਤਲ ਕਰਾਰ ਦਿੱਤਾ ਹੈ। ਉਨ੍ਹਾਂ ਪੁਲਿਸ ਨੂੰ ਕਾਰਵਾਈ ਲਈ ਪੰਜ ਦਿਨਾਂ ਦਾ ਸਮਾਂ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਾਤਲਾਂ ਨੂੰ ਕਾਬੂ ਕਰਨ ਲਈ ਚਾਰ-ਪੰਜ ਟੀਮਾਂ ਬਣਾਈਆਂ ਗਈਆਂ ਹਨ। ਇਸਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਫੁਟੈਜ਼ ਵੀ ਮਿਲੀ ਹੈ, ਜਿਸਦੇ ਵਿਚ ਸਾਫ਼ ਪਤਾ ਲੱਗਦਾ ਹੈ ਕਿ ਕਾਤਲ, ਜਿੰਨ੍ਹਾਂ ਦੀ ਗਿਣਤੀ ਚਾਰ ਦੱਸੀ ਜਾ ਰਹੀ ਹੈ, ਇੱਕ ਕਾਰ ਦੇ ਵਿਚ ਬੈਠ ਕੇ ਗੋਲੀਆਂ ਚਲਾਉਣ ਤੋਂ ਪਹਿਲਾਂ ਹੀ ਪਿੱਛਾ ਕਰ ਰਹੇ ਸਨ। ਉਧਰ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਮ੍ਰਿਤਕ ਸਾਬਕਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਜੈਕਿਸ਼ਨ ਦਲਾਲ ਦੀ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਮੁਢਲੀ ਸੂਚਨਾ ਮੁਤਾਬਕ ਨਫ਼ੇ ਸਿੰਘ ਰਾਠੀ ਦੇ 11 ਗੋਲੀਆਂ ਲੱਗੀਆਂ ਹੋਈਆਂ ਹਨ।
ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਦੌਰਾਨ ਭਾਜਪਾਈਆਂ ਵੱਲੋਂ ਹਰਸਿਮਰਤ ਬਾਦਲ ਦਾ ਵਿਰੋਧ
ਪਤਾ ਲੱਗਿਆ ਹੈ ਕਿ ਦੋਨਾਂ ਦਾ ਅੱਜ ਹੀ ਅੰਤਿਮ ਸੰਸਕਾਰ ਹੋ ਜਾਵੇਗਾ ਅਤੇ ਪ੍ਰਵਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਤਲ ਕਾਂਡ ’ਚ ਲਾਰੈਂਸ ਬਿਸਨੋਈ ਗੈਂਗ ਦਾ ਨਾਮ ਵੀ ਆ ਰਿਹਾ ਹੈ ਪ੍ਰੰਤੂ ਕਿਸੇ ਅਧਿਕਾਰੀ ਨੇ ਹਾਲੇ ਤੱਕ ਇਸਦੀ ਪੁਸਟੀ ਨਹੀਂ ਕੀਤੀ। ਇਹ ਮੁੱਦਾ ਅੱਜ ਹਰਿਆਣਾ ਵਿਧਾਨ ਸਭਾ ਦੇ ਬਜ਼ਟ ਸੈਸਨ ਵਿਚ ਵੀ ਗੂੰਜਿਆਂ, ਜਿੱਥੇ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਰਕਾਰ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਘੇਰਦਿਆਂ ਇਸ ਗੱਲ ਦੀ ਵੀ ਜਾਂਚ ਮੰਗੀ ਕਿ ਮ੍ਰਿਤਕ ਸਾਬਕਾ ਵਿਧਾਇਕ ਨੂੰ ਖ਼ਤਰਾ ਸੀ ਤੇ ਉਨ੍ਹਾਂ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਕਾਂਗਰਸ ਨੇ ਕੰਮ ਰੋਕੂ ਮਤਾ ਲਿਆਂਦਾ ਸੀ। ਅਪਣੇ ਜਵਾਬ ਵਿਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਕਾਂਡ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਵਿਰੋਧੀ ਧਿਰ ਦੀ ਮੰਗ ’ਤੇ ਸੀਬੀਆਈ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
Share the post "ਨਫ਼ੇ ਸਿੰਘ ਰਾਠੀ ਕਤਲ ਕਾਂਡ: ਭਾਜਪਾ ਦੇ ਸਾਬਕਾ ਵਿਧਾਇਕ ਸਹਿਤ ਸੱਤ ਹੋਰਨਾਂ ਵਿਰੁਧ ਮੁਕੱਦਮਾ ਦਰਜ਼"