ਤਲਵੰਡੀ ਸਾਬੋ, 26 ਫਰਵਰੀ : ਭਾਰਤ ਸਰਕਾਰ ਵੱਲੋਂ ਲਾਗੂ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਦਯੋਗਾਂ ਅਤੇ ਸਮੇਂ ਦੀ ਲੋੜ ਅਨੁਸਾਰ ਨਿਖਾਰਨ ਤੇ ਸੰਵਾਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਵਿਦਿਆਰਥੀਆਂ ਲਈ “ਉੱਤਮ ਪਾਠਕ੍ਰਮ- ਕਿਵੇਂ ਤਿਆਰ ਕਰੀਏ”ਵਿਸ਼ੇ ‘ਤੇ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਬੁਲਾਰੇ ਤੇ ਵਿਸ਼ਾ ਮਾਹਿਰ ਉਪ-ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਪ੍ਰਭਾਵਸ਼ਾਲੀ ਤੇ ਸਰਲ ਤਰੀਕੇ ਨਾਲ ਨਵੀਂ ਸਿੱਖਿਆ ਨੀਤੀ-2020 ਦੇ ਤਕਨੀਕੀ ਪਹਿਲੂਆਂ ਤੋਂ ਹਾਜ਼ਰ ਅਧਿਆਪਕਾਂ ਨੂੰ ਜਾਣੂ ਕਰਵਾਇਆ ਤੇ ਉਤਮ ਪਾਠਕ੍ਰਮ ਤਿਆਰ ਕਰਨ ਸੰਬੰਧੀ ਜਾਣਕਾਰੀ ਦਿੱਤੀ।
CM ਮਾਨ ਨੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਦੇ ਵਾਈਸ ਚੇਅਰਮੈਨ, ਡਾਇਰੈਕਟਰ ਤੇ ਮੈਂਬਰ ਦੀ ਕੀਤੀ ਨਿਯੁਕਤੀ
ਉਨ੍ਹਾਂ ਦੱਸਿਆ ਕਿ ਪੁਰਾਣੀ ਸਿੱਖਿਆ ਨੀਤੀ ਵਿਦਿਆਰਥੀਆਂ ਅਤੇ ਅਧਿਆਪਕ ਤੇ ਕੇਂਦਰਿਤ ਸੀ ਪਰ ਹੁਣ ਆਨ ਲਾਈਨ ਕੰਪਿਊਟਰ ਅਤੇ ਹੋਰ ਤਕਨੀਕੀ ਸਾਧਨਾਂ ਰਾਹੀਂ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ। ਇਸ ਲਈ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਚੁਣੌਤੀਆਂ ਆ ਰਹੀਆਂ ਹਨ। ਜਿਨ੍ਹਾਂ ਦੇ ਸਮਾਧਾਨ ਲਈ ਪਾਠ ਕ੍ਰਮ ਨੂੰ ਨਵੀਆਂ ਜ਼ਰੂਰਤਾਂ ਅਨੁਸਾਰ ਸਿਰਜਿਆ ਜਾ ਰਿਹਾ ਹੈ। ਇਸ ਵਰਕਸ਼ਾਪ ਦੌਰਾਨ ਉਨ੍ਹਾਂ ਵੱਲੋਂ ਉੱਚ ਸਿੱਖਿਆ ਪਾਠਕ੍ਰਮ ਵਿੱਚ ਸਕਿਲ ਅਧਾਰਿਤ ਵਿਧੀਆਂ ਅਤੇ ਮੂਲ ਕੌਰਸਾਂ ਬਾਰੇ ਵਿਸਥਰਿਤ ਜਾਣਕਾਰੀ ਦੇਣ ਦੇ ਨਾਲ-ਨਾਲ ਵੈਲਿਉ ਐਡਿਡ ਕੋਰਸਾਂ ਦੀ ਅਹਿਮੀਅਤ ਤੇ ਵੀ ਚਾਨਣਾ ਪਾਇਆ। ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।
Share the post "“ਵਿਦਿਆਰਥੀਆਂ ਲਈ ਉੱਤਮ ਪਾਠਕ੍ਰਮ” ਵਿਸ਼ੇ ‘ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਵਰਕਸ਼ਾਪ ਆਯੋਜਿਤ"