ਬਠਿੰਡਾ 28 ਫ਼ਰਵਰੀ :ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ “ਆਪ ਦੀ ਸਰਕਾਰ ਆਪ ਦੇ ਦੁਆਰ”ਮੁਹਿੰਮ ਦੇ ਮੱਦੇਨਜ਼ਰ ਲਗਾਏ ਜਾ ਰਹੇ ਸਪੈਸ਼ਲ ਕੈਂਪਾਂ ਬਾਰੇ ਦੱਸਿਆ ਕਿ 29 ਫ਼ਰਵਰੀ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਦੇ ਵਾਰਡਾਂ ਚ 9 ਸਥਾਨਾਂ ਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ 29 ਫਰਵਰੀ ਨੂੰ ਵਾਰਡ ਨੰਬਰ 35 ਅਤੇ 49 ਦੇ ਵਸਨੀਕਾਂ ਸਬੰਧੀ ਕੈਂਪ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਪਾਰਕ ਅਡਜੇਕਸੈਂਟ ਭੋਜਰਾਜ ਸਕੂਲ ਬਠਿੰਡਾ ਵਿਖੇ ਲਗਾਇਆ ਜਾਵੇਗਾ।
ਇਸੇ ਤਰ੍ਹਾਂ ਸਬ-ਡਵੀਜ਼ਨ ਬਠਿੰਡਾ ਦੇ ਪਿੰਡ ਸਿਵੀਆਂ ਅਤੇ ਭਗਵਾਨਗੜ੍ਹ ਜੰਡੀਆਂ ਦੇ ਗੁਰਦੁਆਰਾ ਸਾਹਿਬ ਵਿਖੇ 10 ਤੋਂ 12 ਵਜੇ ਤੱਕ ਅਤੇ ਪਿੰਡ ਬਲਾਹੜ ਮਹਿਮਾ ਦੇ ਗੁਰਦੁਆਰਾ ਸਾਹਿਬ ਅਤੇ ਪਿੰਡ ਕਾਲਝਰਾਣੀ ਦੇ ਕਮਿਊਨਿਟੀ ਹਾਲ ਵਿਖੇ ਦੁਪਹਿਰ 2 ਤੋਂ 4 ਤੱਕ ਕੈਂਪ ਲਗਾਇਆ ਜਾਵੇਗਾ।ਸਬ-ਡਵੀਜ਼ਨ ਮੌੜ ਦੇ ਪਿੰਡ ਕਲਾਂ ਦੇ ਵਾਰਡ ਨੰਬਰ 2,3,4 ਅਤੇ 5 ਲਈ ਧਰਮਸ਼ਾਲਾ/ਪੰਚਾਇਤ ਘਰ ਵਿਖੇ ਸਵੇਰੇ 10 ਤੋਂ 12 ਵਜੇ ਤੱਕ, ਪਿੰਡ ਖੁਰਦ ਦੇ ਵਾਰਡ ਨੰਬਰ 1,11,13,14,15 ਅਤੇ 16 ਲਈ ਧਰਮਸ਼ਾਲਾ/
ਲੋਕਾਂ ਲਈ ਜਵਾਬਦੇਹ ਅਤੇ ਅਸਰਦਾਰ ਵਿਵਸਥਾ ਕਾਇਮ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਆਧੁਨਿਕ ਲੀਹਾਂ ’ਤੇ ਪਾਇਆ-ਮੁੱਖ ਮੰਤਰੀ
ਪੰਚਾਇਤ ਘਰ ਵਿਖੇ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ, ਪਿੰਡ ਮੌੜ ਖੁਰਦ ਦੇ ਵਾਰਡ ਨੰਬਰ 6,7,8 ਅਤੇ 10 ਲਈ ਮੌੜ ਕਲਾਂ ਦੀ ਗੋਲ ਥਾਈ (ਨੱਥੂ ਪੱਤੀ) ਵਿਖੇ ਦੁਪਹਿਰ 1 ਤੋਂ 3 ਵਜੇ ਤੱਕ ਅਤੇ ਮੌੜ ਖੁਰਦ ਦੇ ਵਾਰਡ ਨੰਬਰ 9,12 ਅਤੇ 17 ਲਈ ਮੌੜ ਕਲਾਂ ਦੀ ਗੋਲ ਥਾਈ (ਨੱਥੂ ਪੱਤੀ) ਵਿਖੇ ਬਾਅਦ ਦੁਪਹਿਰ 3 ਤੋਂ 5:30 ਵਜੇ ਤੱਕ ਕੈਂਪ ਲਗਾਇਆ ਜਾਵੇਗਾ।
Share the post "“ਆਪ ਦੀ ਸਰਕਾਰ ਆਪ ਦੇ ਦੁਆਰ”’’ 9 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ :ਡਿਪਟੀ ਕਮਿਸ਼ਨਰ"