ਬਠਿੰਡਾ, 29 ਫਰਵਰੀ : ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਵਿਭਾਗ ਦੇ ਉੱਡਣ ਦਸਤੇ ਵੱਲੋਂ ਬਠਿੰਡਾ ਮੰਡੀ ਵਿੱਚ ਖਾਦ ਅਤੇ ਪੈਸਟੀਸਾਈਡਜ਼ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ ਗਿੱਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੈਸ. ਜੈ ਸ਼ਕਤੀ ਫਰਟੀਲਾਈਜ਼ਰਜ, ਬਾਂਸਲ ਐਗਰੀਕਲਚਰ ਸਟੋਰ, ਲਛਮਣ ਦਾਸ ਭਗਵਾਨ ਦਾਸ ਆਦਿ ਫਰਮਾਂ ਦੇ ਦਵਾਈਆਂ ਦੇ ਸੈਂਪਲ ਵੀ ਭਰੇ ਗਏ ਅਤੇ ਪਰਖ ਕਰਨ ਲਈ ਲੈਬੋਰੇਟਰੀਆਂ ਨੂੰ ਭੇਜੇ ਗਏ।ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਬੀਜ਼, ਖਾਦਾਂ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੋਕ ਸਭਾ ਚੋਣਾਂ: ਭਾਜਪਾ ਨੇ ਪੰਜਾਬ ’ਚ ਚੋਣਾਂ ਜਿੱਤਣ ਲਈ ਬਣਾਈ ‘ਸਟੇਟ ਇਲੈਕਸ਼ਨ ਮੈਨੇਜਮੈਂਟ ਕਮੇਟੀ’
ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਈ ਵੀ ਖੇਤੀ ਸਮੱਗਰੀ ਖਰੀਦਦੇ ਸਮੇਂ ਦੁਕਾਨਦਾਰਾਂ ਤੋਂ ਪੱਕਾ ਬਿੱਲ ਜ਼ਰੂਰ ਲੈਣ। ਉਨ੍ਹਾਂ ਸਮੂਹ ਵਿਕਰੇਤਾਵਾਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣਾ ਰਿਕਾਰਡ ਐਕਟ ਅਨੁਸਾਰ ਪੂਰਾ ਰੱਖਣ ਦੇ ਨਾਲ-ਨਾਲ ਕਿਸਾਨਾਂ ਨੂੰ ਪੱਕੇ ਬਿੱਲ ਦੇਣ, ਵਧੀਆ ਕੁਆਲਟੀ ਦੀ ਖੇਤੀ ਸਮੱਗਰੀ ਵੇਚਣ, ਇੰਪੁੱਟਸ ਦਾ ਸਿਫਾਰਸ਼ਾ ਮੁਤਾਬਿਕ ਇਸਤੇਮਾਲ ਕਰਵਾਉਣ ਅਤੇ ਜਾਇਜ਼ ਰੇਟਾਂ ਤੇ ਦਵਾਈਆਂ ਦੀ ਵਿਕਰੀ ਕੀਤੀ ਜਾਵੇ।ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ, ਡਾ.ਦਵਿੰਦਰ ਸਿੰਘ, ਡਾ. ਅਸਮਾਨਪ੍ਰੀਤ ਸਿੰਘ ਸਿੱਧੂ , ਡਾ.ਮਨਜਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ.ਜਗਪਾਲ ਸਿੰਘ ਆਦਿ ਮੌਜੂਦ ਸਨ।