ਬਠਿੰਡਾ, 1 ਮਾਰਚ: ਮੁਲਾਜ਼ਮ ਯੂਨਾਈਟਡ ਆਰਗਨਾਈਜੇਸ਼ਨ ਡਿਵੀਜ਼ਨ ਬਠਿੰਡਾ ਦੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਸੂਬਾ ਖਜ਼ਾਨਚੀ ਜਗਜੀਤ ਸਿੰਘ ਢਿੱਲੋ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿੱਚ ਪੀ ਐਸ ਪੀ ਸੀ ਐਲ ਦੇ CRA 295/19 ਵਿੱਚ ਭਰਤੀ ਹੋਏ ਮੁਲਾਜਮਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਵਿਖੇ ਮਿਤੀ 4 ਮਾਰਚ ਨੂੰ ਪਰਿਵਾਰਾਂ ਸਮੇਤ ਦਿੱਤੇ ਜਾ ਰਹੇ ਧਰਨੇ ਅਤੇ ਰੋਸ ਮਾਰਚ ਵਿੱਚ ਪਹੁੰਚਣ ਲਈ ਚਰਚਾ ਕੀਤੀ ਗਈ।
‘ਨਕਲੀ’ ਵਿਜੀਲੈਂਸ ਅਧਿਕਾਰੀ ‘ਅਸਲੀ’ ਵਿਜੀਲੈਂਸ ਵੱਲੋਂ ਕਾਬੂ
ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਵਨ ਟਾਈਮ ਸੈਟਲਮੈਂਟ ਦੀ ਪਾਲਿਸੀ ਰਾਹੀਂ ਓਵਰਏਜ ਹੋ ਰਹੇ ਲਾਈਨਮੈਨਾਂ ਨੂੰ ਤਜਰਬੇ ਦੇ ਅਧਾਰ ‘ਤੇ ਗਰੇਸ ਪੁਆਇੰਟ ਦੇ ਕੇ ਭਰਤੀ ਕੀਤਾ ਗਿਆ ਸੀ। ਪਰ ਕੁਝ ਭਰਤੀ ਤੋਂ ਵਾਂਝੇ ਰਹੇ ਸਾਥੀਆਂ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਤਜਰਬੇ ਨੂੰ ਚੈਲੇੰਜ ਕੀਤਾ ਗਿਆ ਅਤੇ ਇਸ ਦੀ ਇਨ-ਕੁਆਇਰੀ ਮਾਨਯੋਗ ਹਾਈਕੋਰਟ ਵੱਲੋਂ ਪਹਿਲਾਂ ਕਰਾਈਮ ਬ੍ਰਾਂਚ ਪਟਿਆਲਾ ਤੇ ਫਿਰ ਮੋਹਾਲੀ ਨੂੰ ਸੌਂਪ ਦਿੱਤੀ ਗਈ।
ਬਠਿੰਡਾ ਦੇ ਵਿੱਚ ਡੋਪ ਟੈਸਟ ਘੁਟਾਲਾ: ਵਿਜੀਲੈਂਸ ਵੱਲੋਂ ਜਾਂਚ ਸ਼ੁਰੂ
ਇਸ ਦੌਰਾਨ ਪਾਵਰਕਾਮ ਮੈਨੇਜਮੈਂਟ ਵੱਲੋਂ ਆਪਣੇ ਬੀ. ਓ. ਡੀ. ਦੇ ਫੈਸਲੇ ਦੇ ਪੱਖ ਨੂੰ ਨਾ ਤਾਂ ਕੋਰਟ ਵਿੱਚ ਅਤੇ ਨਾ ਹੀ ਕਰਾਈਮ ਬਰਾਂਚ ਕੋਲ ਰੱਖਿਆ ਗਿਆ। ਜਿਸ ਦੇ ਨਤੀਜੇ ਵਜੋਂ ਕਰਾਈਮ ਬਰਾਂਚ ਵੱਲੋਂ 25 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਭੇਜ ਦਿੱਤਾ ਗਿਆ ਅਤੇ 600 ਦੇ ਲਗਭਗ ਹੋਰ ਮੁਲਾਜ਼ਮਾਂ ਨੂੰ ਨਾਮਜ਼ਦ ਕਰ ਦਿੱਤਾ। ਜਿਸਦੇ ਚੱਲਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।