ਸਵਾਰੀ ਦਾ ਇਕ ਲੱਖ ਦੀ ਕੀਮਤ ਵਾਲਾ ਲੈਪਟੋਪ ਵਾਪਸ ਮੋੜਿਆ
ਬਠਿੰਡਾ, 1 ਮਾਰਚ: ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਕੇ ਪੀਆਰਟੀਸੀ ਵਰਗੇ ਅਦਾਰੇ ਨੂੰ ਚੜਦੀ ਕਲਾ ਵਿੱਚ ਲਿਜਾਣ ਲਈ ਵੱਡਾ ਯੋਗਦਾਨ ਪਾਉਣ ਵਾਲੇ ਮੁਲਾਜ਼ਮਾਂ ਨੇ ਹੁਣ ਇੱਕ ਹੋਰ ਇਮਾਨਦਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ। ਇਕ ਸਵਾਰੀਅਮਨ ਅਰੋੜਾ ਵਾਸੀ ਮੁਕਤਸਰ ਸਾਹਿਬ ਜੋ ਕਿ ਬਠਿੰਡਾ ਡਿੱਪੂ ਦੀ ਸਰਕਾਰੀ ਬੱਸ ਵਿਚ ਆਪਣਾ ਲੈਪਟਾਪ ਵਾਲਾ ਬੈਗ ਭੁੱਲ ਗਿਆ ਸੀ, ਨੂੰ ਲੱਭ ਕੇ ਬੱਸ ਦੇ ਕੰਡਕਟਰ ਅਤੇ ਡਰਾਈਵਰ ਵੱਲੋਂ ਇੱਕ ਲੱਖ ਦੀ ਕੀਮਤ ਵਾਲਾ ਇਹ ਲੈਪਟਾਪ ਵਾਪਸ ਮੋੜਿਆ ਗਿਆ, ਜਿਸ ਦੀ ਬਠਿੰਡਾ ਡੀਪੂ ਵਿੱਚ ਭਾਰੀ ਚਰਚਾ ਹੈ।
ਬਠਿੰਡਾ ਦੇ ਵਿੱਚ ਡੋਪ ਟੈਸਟ ਘੁਟਾਲਾ: ਵਿਜੀਲੈਂਸ ਵੱਲੋਂ ਜਾਂਚ ਸ਼ੁਰੂ
ਸੂਚਨਾ ਮੁਤਾਬਕ ਇਹ ਬੈਗ ਬੱਸ ਦੇ ਕੰਡਕਟਰ ਨਰਾਇਣ ਸਿੰਘ ਵਾਸੀ ਕੰਧ ਵਾਲਾ ਦੇ ਹੱਥ ਲੱਗ ਗਿਆ ਤੇ ਉਹਨਾਂ ਨੇ ਈਮਾਨਦਾਰੀ ਵਿਖਾਉਂਦੇ ਹੋਏ ਉਹ ਬੈਗ ਲੈਪਟਾਪ ਸਮੇਤ ਅਮਨ ਅਰੋੜਾ ਨੂੰ ਵਾਪਸ ਕਰ ਦਿੱਤਾ ਤੇ ਇਹ ਸਾਬਿਤ ਕਰ ਦਿੱਤਾ ਕੇ ਦੁਨੀਆਂ ਵਿਚ ਅੱਜ ਵੀ ਇਮਾਨਦਾਰੀ ਕਾਇਮ ਹੈ। ਕੰਡਕਟਰ ਨਰਾਇਣ ਸਿੰਘ ਅਤੇ ਉਸਦੇ ਡਰਾਈਵਰ ਵਲੋਂ ਦਿਖਾਈ ਇਸ ਇਮਾਨਦਾਰੀ ਦੀ ਮਿਸਾਲ ‘ਤੇ ਮਾਣ ਮਹਿਸੂਸ ਕਰਦਿਆਂ ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਇਮਾਨਦਾਰ ਮੁਲਾਜ਼ਮਾਂ ਦੀ ਬਦੌਲਤ ਹੀ ਪੀ ਆਰ ਟੀ ਸੀ ਬਠਿੰਡਾ ਡਿੱਪੂ ਅਤੇ ਸਮੂਹ ਸਟਾਫ਼ ਦਾ ਨਾਮ ਰੌਸ਼ਨ ਹੁੰਦਾ ਹੈ।