Saturday, May 2, 2026
spot_img
spot_img

ਪੰਜਾਬੀ ਯੂਨੀਵਰਸਿਟੀ ਦੇ ਰੀਜ਼ਨਲ ਸੈਂਟਰ ’ਚ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ

Date:

spot_img

ਬਠਿੰਡਾ, 2 ਮਾਰਚ(ਮਨਦੀਪ ਸਿੰਘ ): ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਵਿਖੇ ਐਜੂਕੇਸ਼ਨ ਵਿਭਾਗ ਵੱਲੋਂ 23ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਸਪੋਰਟਸ ਵਿਭਾਗ ਦੇ ਪ੍ਰੋ ਅਮਰਵੀਰ ਸਿੰਘ ਨੇ ਅਥਲੈਟਿਕ ਮੀਟ ਵਿੱਚ ਭਾਗ ਲੈ ਰਹੇ ਸਮੂਹ ਬੀ.ਐਡ. ਅਤੇ ਐਮ.ਐਡ ਦੇ ਵਿਦਿਆਰਥੀਆਂ ਨੂੰ ਸੱਚੇ ਖਿਡਾਰੀ ਵੱਜੋਂ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਡਾਇਰੈਕਟਰ ਡਾ. ਕਮਲਜੀਤ ਸਿੰਘ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਐਜੂਕੇਸ਼ਨ ਵਿਭਾਗ ਦੇ ਸਮੂਹ ਬੀ.ਐਡ. ਅਤੇ ਐਮ.ਐਡ. ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ਦੌਰਾਨ ਕਰਵਾਈਆਂ ਜਾ ਰਹੀਆਂ ਵੱਖ-ਵੱਖ ਆਈਟਮਾਂ ਜਿਵੇਂ ਕਿ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਗੋਲਾ ਸੁੱਟਣਾ, ਲੰਬੀ ਛਾਲ, ਡਿਸਕਸ ਥਾਂ ਆਦਿ ਵਿੱਚ ਭਾਗ ਲਿਆ।400 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਜਗਤਾਰ ਸਿੰਘ, ਦੂਜਾ ਸਥਾਨ ਬਲਦੀਪ ਸਿੰਘ ਅਤੇ ਤੀਜਾ ਸਥਾਨ ਕਰਨ ਸਿੰਘ ਉੱਪਲ ਨੇ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਹਰਪ੍ਰੀਤ ਸ਼ਰਮਾ ਦੂਜਾ ਸਥਾਨ ਰਮਨਦੀਪ ਸਿੰਘ ਅਤੇ ਤੀਜਾ ਸਥਾਨ ਬਲਦੀਪ ਸਿੰਘ ਨੇ ਪ੍ਰਾਪਤ ਕੀਤਾ।

ਮਾਲਵਾ ਕਾਲਜ ਦੀ ਸ਼ਰਨਦੀਪ ਕੌਰ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਕੀਤਾ ਕਾਲਜ ਦਾ ਨਾਮ ਰੋਸ਼ਨ

100 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਹਰਪ੍ਰੀਤ ਸ਼ਰਮਾ ਦੂਜਾ ਸਥਾਨ ਹਰਜੀਤ ਸਿੰਘ ਅਤੇ ਤੀਜਾ ਸਥਾਨ ਰਮਨਦੀਪ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ 400 ਮੀਟਰ ਰੇਸ ਵਿਚ ਪਹਿਲਾ ਸਥਾਨ ਰਾਜਿੰਦਰ ਕੌਰ ਦੂਜਾ ਸਥਾਨ ਅਮਨਦੀਪ ਕੌਰ ਅਤੇ ਤੀਜਾ ਸਥਾਨ ਨਵਜੀਤ ਕੌਰ ਨੇ ਪ੍ਰਾਪਤ ਕੀਤਾ। 200 ਮੀਟਰ ਰੇਸ ਵਿਚ ਪਹਿਲਾ ਸਥਾਨ ਰਾਜਿੰਦਰ ਕੌਰ ਦੂਜਾ ਸਥਾਨ ਸਿਮਰਨਜੀਤ ਕੌਰ ਅਤੇ ਤੀਜਾ ਸਥਾਨ ਗੁਰਿੰਦਰਜੀਤ ਕੌਰ ਨੇ ਪ੍ਰਾਪਤ ਕੀਤਾ। 100 ਮੀਟਰ ਰੇਸ ਲੜਕੀਆਂ ਵਿਚ ਪਹਿਲਾ ਸਥਾਨ ਸਿਮਰਨਜੀਤ ਕੌਰ ਦੂਜਾ ਸਥਾਨ ਰਾਜਿੰਦਰ ਕੌਰ ਅਤੇ ਤੀਜਾ ਸਥਾਨ ਗੁਰਿੰਦਰਜੀਤ ਕੌਰ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲੜਕਿਆਂ ਦੀ ਲੰਬੀ ਛਾਲ ਵਿਚ ਪਹਿਲਾ ਸਥਾਨ ਹਰਜੀਤ ਸਿੰਘ ਦੂਜਾ ਸਥਾਨ ਹਰਪ੍ਰੀਤ ਸ਼ਰਮਾ ਅਤੇ ਤੀਜਾ ਸਥਾਨ ਬਲਦੀਪ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੀ ਲੰਬੀ ਛਾਲ ਪ੍ਰਤੀਯੋਗਿਤਾ ਵਿਚ ਪਹਿਲਾ ਸਥਾਨ ਰਾਜਿੰਦਰ ਕੌਰ ਦੂਜਾ ਸਥਾਨ ਨਵਜੀਤ ਕੌਰ ਅਤੇ ਤੀਜਾ ਸਥਾਨ ਗੁਰਿੰਦਰਜੀਤ ਕੌਰ ਨੇ ਪ੍ਰਾਪਤ ਕੀਤਾ। ਲੜਕਿਆਂ ਦੇ ਗੋਲਾ ਸੁੱਟਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਰਪ੍ਰੀਤ ਸ਼ਰਮਾ ਦੂਜਾ ਸਥਾਨ ਅਕਾਸ਼ਦੀਪ ਸਿੰਘ ਅਤੇ ਤੀਜਾ ਸਥਾਨ ਅੰਮ੍ਰਿਤਪਾਲ ਸਿੰਘ ਨੇ ਪ੍ਰਾਪਤ ਕੀਤਾ।

“ਖੇਲੋ ਇੰਡੀਆ” ‘ਚ ਗੁਰੂ ਕਾਸ਼ੀ ਯੂਨੀਵਰਸਿਟੀ ਮੋਹਰੀ

ਲੜਕੀਆਂ ਦੇ ਗੋਲਾ ਸੁੱਟਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਨਵਨੀਸ਼ ਕੌਰ ਦੂਜਾ ਸਥਾਨ ਅਮਰੀਨ ਕੌਰ ਅਤੇ ਤੀਜਾ ਸਥਾਨ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ। ਇਸ ਅਥਲੈਟਿਕ ਮੀਟ ਵਿਚ ਲੜਕੀਆਂ ਦੀ ਚਾਟੀ ਰੇਸ, ਨਿੰਬੂ ਰੇਸ, ਤਿੰਨ ਟੰਗੀ ਰੇਸ ਅਤੇ ਰੱਸਾ ਕੱਸੀ ਮੁੱਖ ਆਕਰਸ਼ਨ ਦਾ ਕੇਂਦਰ ਰਹੀਆਂ ਅਤੇ ਸਾਰੇ ਵਿਦਿਆਰਥੀਆਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ। ਡਾ. ਕਮਲਜੀਤ ਸਿੰਘ ਡਾਇਰੈਕਟਰ ਰੀਜਨਲ ਸੈਂਟਰ ਅਤੇ ਜੱਗਾ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਦੀ ਹੌਸਲਾ ਵਧਾਈ ਵੀ ਕੀਤੀ। ਡਾ. ਰਕਸ਼ਿੰਦਰ ਕੌਰ ਮੁਖੀ ਐਜੂਕੇਸ਼ਨ ਵਿਭਾਗ ਰੀਜਨਲ ਸੈਂਟਰ ਬਠਿੰਡਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡਾਂ ’ਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਅਥਲੈਟਿਕ ਮੀਟ ਵਿੱਚ ਹੋਰਨਾਂ ਤੋਂ ਇਲਾਵਾ ਡਾ. ਰਾਮਿੰਦਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਮਨਦੀਪ ਕੌਰ, ਅਵਤਾਰ ਸਿੰਘ, ਸੁੱਚਾ ਸਿੰਘ, ਸੁਭਾਸ਼ ਚੰਦਰ, ਗੁਰਵਿੰਦਰ ਸਿੰਘ, ਮਹਿੰਦਰਪਾਲ ਅਤੇ ਸੁਰਿੰਦਰ ਸਿੰਘ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਸ੍ਰੀਮਤੀ ਸੁਖਰਾਜਿੰਦਰ ਕੌਰ ਅਤੇ ਡਾ. ਮੋਨਿਕਾ ਅਬਰੋਲ ਵਲੋਂ ਕੀਤਾ ਗਿਆ।

 

Share post:

spot_img

Popular

More like this
Related