ਸਵੱਛਤਾ ਸੈਨਿਕ ਦਾ ਸੰਕਲਪ ਲੈ ਜੀਵਨ ਵਿਚ ਅੱਗੇ ਵੱਧਣ ਸੂਬਾਵਾਸੀ – ਮੁੱਖ ਮੰਤਰੀ
ਫ਼ਰੀਦਾਬਾਦ, 3 ਮਾਰਚ: ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨਵੇਂ ਸੰਕਲਪ ਦੇ ਨਾਲ ਸਾਰਿਆਂ ਨੂੰ ਸਵੱਛਤਾ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਸੁਖਦ ਵਾਤਾਵਰਣ ਦੀ ਕਲਪਣਾ ਨੂੰ ਸਾਕਾਰ ਕਰਨਾ ਹੈ। ਅੱਜ ਫਰੀਦਾਬਾਦ ਵਿਚ ਆਯੋਜਿਤ ਹਾਫ ਮੈਰਾਥਨ ਸਵੱਛ ਹਰਿਆਣਾ-ਸਵੱਛ ਭਾਰਤ ਨੁੰ ਸਮਰਪਿਤ ਹੈ, ਉਹ ਖੁਦ ਸਵੱਛਤਾ ਸੈਨਿਕ ਦੀ ਭੁਮਿਕਾ ਨਿਭਾਉਂਦੇ ਹੋਏ ਸੂਬਾਵਾਸੀਆਂ ਦੇ ਨਾਲ ਸਵੱਛ ਹਰਿਆਣਾ ਬਨਾਉਣ ਲਈ ਅੱਗੇ ਵੱਧਣਗੇ। ਮੁੱਖ ਮੰਤਰੀ ਐਤਵਾਰ ਦੀ ਸਵੇਰੇ ਫਰੀਦਾਬਾਦ ਦੇ ਸੂਰਜਕੁੰਡ ਪਰਿਸਰ ਵਿਚ ਮੈਰਾਥਨ ਦੀ ਵੱਖ-ਵੱਖ ਸ਼ਰੇਣੀਆਂ ਨੂੰ ਫਲੈਗ ਆਫ ਕਰਨ ਦੌਰਾਨ ਹਜਾਰਾਂ ਦੀ ਗਿਣਤੀ ਵਿਚ ਮੌਜੂਦ ਪ੍ਰਤੀਭਾਗੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਉਨ੍ਹਾਂ ਨੇ ਹਾਫ ਮੈਰਾਥਨ ਸਮੇਤ 10 ਤੇ 5 ਕਿਲੋਮੀਟਰ ਤੇ ਦਿਵਆਂਗਾਂ ਦੀ ਮੈਰਾਥਨ ਦੇ ਜੇਤੂ ਪ੍ਰਤੀਭਾਗੀਆਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਸਵੱਛਤਾ ਨੂੰ ਸਵਭਾਵ ਬਨਾਉਣ ’ਤੇ ਜੋਰ ਦਿੰਦੇ ਕਿਹਾ ਕਿ ਗੰਦਗੀ ਕਿਸੇ ਵੀ ਸਭਿਅ ਸਮਾਜ ਦਾ ਪੈਮਾਨਾ ਨਹੀਂ ਹਨ।
ਵਧੀਆਂ ਵਿੱਤੀ ਪ੍ਰਬੰਧਨ ਸਦਕਾ ਜੀ.ਐਸ.ਟੀ ’ਚ 16% ਅਤੇ ਆਬਕਾਰੀ ਮਾਲੀਏ ’ਚ 12% ਦਾ ਵਾਧਾ: ਹਰਪਾਲ ਸਿੰਘ ਚੀਮਾ
ਅਜਿਹੇ ਵਿਚ ਸਾਨੂੰ ਸਾਰਿਆਂ ਨੂੰ ਇਹ ਸਮੂਹਿਕ ਯਤਨ ਕਰਨਾ ਹੈ ਕਿ ਅਸੀਂ ਆਪਣੇ ਨੇੜੇ ਸਵੱਛਤਾ ਨੂੰ ਬਰਕਰਾਰ ਰੱਖਦੇ ਹੋਏ ਸਵੱਛ ਤੇ ਸਿਹਤਮੰਦ ਹਰਿਆਣਾ ਦੇ ਨਾਲ-ਨਾਲ ਸਵੱਛ ਭਾਰਤ ਦੇ ਮਾਰਗ ’ਤੇ ਅੱਗੇ ਵੱਧਣ। ਮੁੱਖ ਮੰਤਰੀ ਨੇ ਇਸ ਦੌਰਾਨ ਮੌਜੂਦ ਜਨਸਮੂਹ ਤੋਂ ਨੇੜੇ ਕੂੜਾ ਮੁਕਤ ਮਾਹੌਲ ਰੱਖਨ ਲਈ ਸਵੱਛਤਾ ਸੈਨਿਕ ਬਨਣ ਦਾ ਸੰਕਲਪ ਲੈਣ ਦੀ ਅਪੀਲ ਵੀ ਕੀਤੀ।ਮੁੱਖ ਮੰਤਰੀ ਮਨੋਹਰ ਲਾਲ ਨੇ ਫਰੀਦਾਬਾਦ ਹਾਫ ਮੈਰਾਥਨ ਵਿਚ ਹਜਾਰਾਂ ਦੀ ਗਿਣਤੀ ਵਿਚ ਸ਼ਾਮਿਲ ਪ੍ਰਤੀਭਾਗੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਐਲਾਨ ਕੀਤਾ ਕਿ ਗੁਰੂਗ੍ਰਾਮ ਵਿਚ ਹਰਕੇ ਸਾਲ ਫਰਵਰੀ ਦੇ ਆਖੀਰੀ ਐਤਵਾਰ ਨੂੰ ਪ੍ਰਬੰਧਿਤ ਕੀਤੀ ਜਾਣ ਵਾਲੀ ਫੁੱਲ ਮੈਰਾਥਨ ਦੀ ਤਰਜ ’ਤੇ ਹੁਣ ਭਵਿੱਖ ਵਿਚ ਫਰੀਦਾਬਾਦ ਵਿਚ ਵੀ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਫਰੀਦਾਬਾਦ ਹਾਫ ਮੈਰਾਥਨ ਦਾ ਪ੍ਰਬੰਧ ਕੀਤਾ ਜਾਵੇਗਾ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਐਤਵਾਰ ਦੀ ਸਵੇਰੇ ਬਰਸਾਤ ਦੇ ਬਾਵਜੂਦ ਹਾਫ ਮੈਰਾਥਨ ਵਿਚ ਪ੍ਰਤੀਭਾਗੀਆਂ ਵਿਚ ਅਪਾਰ ਉਤਸਾਹ ਦੇਖਨ ਨੂੰ ਮਿਲਿਆ।
ਲੋਕ ਸਭਾ ਚੋਣਾਂ: ਭਾਜਪਾ ਨੇ ਮੋਦੀ ਸਹਿਤ 195 ਉਮੀਦਵਾਰਾਂ ਦਾ ਕੀਤਾ ਐਲਾਨ
ਜਿਲ੍ਹਾ ਪ੍ਰਸਾਸ਼ਨ ਵੱਲੋਂ ਮੈਰਾਥਨ ਨੂੰ ਲੈ ਕੇ ਕੀਤੇ ਗਏ ਪੁਖਤਾ ਪ੍ਰਬੰਧਾਂ ਨੇ ਧਾਵਕਾਂ ਦੇ ਜੋ ਨੂੰ ਹੋਰ ਵਧਾ ਦਿੱਤਾ। ਇਸ ਮੈਰਾਥਨ ਦੇ ਵੱਖ-ਵੱਖ ਸ਼ਰੇਣੀਆਂ ਵਿਚ 50 ਹਜਾਰ ਤੋਂ ਵੱਧ ਧਾਵਕਾਂ ਦੀ ਭਾਗੀਦਾਰੀ ਰਹੀ। ਹਾਫ ਮੈਰਾਥਨ ਵਿਚ ਬਾਕਸਰ ਪਦਮ ਭੂਸ਼ਨ ਅਵਾਰਡੀ ਮੈਰੀ ਕਾਮ ਅਤੇ ਕੌਮਾਂਤਰੀ ਸ਼ੂਟਰ ਮਨੂ ਭਾਕਰ ਨੇ ਵੀ ਸਟੇਜ ਤੋਂ ਪ੍ਰਤੀਭਾਗੀਆਂ ਦਾ ਉਤਸਾਹ ਵਧਾਇਆ। ਇਸਤੋਂ ਇਲਾਵਾ ਹਾਫ ਮੈਰਾਥਨ ਵਿਚ 5 ਕਿਲੋਮੀਟਰ ਦੀ ਰਨ ਫਾਰ ਫਨ ਮੈਰਾਥਨ ਵਿਚ 90 ਸਾਲ ਦੀ ਸ਼ੰਕਰੀ ਦੇਵੀ ਨੇ ਭਾਗੀਦਾਰੀ ਨਿਭਾਉਂਦੇ ਹੋਏ ਆਪਣੀ ਸਿਹਤਮੰਦ ਜੀਵਨਸ਼ੈਲੀ ਦਾ ਪ੍ਰਮਾਣ ਦਿੱਤਾ। ਇਸ ਮੌਕੇ ’ਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ, ਹਰਿਆਣਾ ਦੇ ਉੱਚੇਰੀ ਸਿਖਿਆ ਅਤੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਬੜਖਲ ਦੀ ਵਿਧਾਇਕ ਸੀਮਾ ਤ੍ਰਿਖਾ, ਫਰੀਦਾਬਾਦ ਦੇ ਵਿਧਾਇਕ ਨਰੇਂਦਰ ਗੁਪਤਾ, ਤਿਗਾਂਓ ਦੇ ਵਿਧਾਇਕ ਰਾਜੇਸ਼ ਨਾਗਰ, ਪ੍ਰਥਲਾ ਦੇ ਵਿਧਾਇਕ ਨੈਨਪਾਲ ਰਾਵਤ, ਭਾਜਪਾ ਜਿਲ੍ਹਾ ਪ੍ਰਧਾਨ ਰਾਜਕੁਮਾਰ ਬੋਹਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।