WhatsApp Image 2024-10-26 at 19.49.35
WhatsApp Image 2024-10-30 at 17.40.47
980x 450 Pixel Diwali ads
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 07.25.43
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਸੈਰ ਸਪਾਟੇ ਦੇ ਖੇਤਰ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਅਨਮੋਲ ਗਗਨ ਮਾਨ ਨੇ ਜਿੱਤਿਆ’ਵੂਮੈਨ ਟੂਰਿਜਮ ਮਨਿਸਟਰ ਆਫ਼ ਯੀਅਰ’  

1 Views
ਜਰਮਨੀ ਦੇ ਸ਼ਹਿਰ ਬਰਲਿਨ ਵਿਚ ਅਨਮੋਲ ਗਗਨ ਮਾਨ ਹਾਸਲ ਕੀਤਾ ਸਨਮਾਨ 
ਚੰਡੀਗੜ੍ਹ/ਬਰਲਿਨ, 7 ਮਾਰਚ: ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਜਰਮਨੀ ਦੀ ਰਾਜਧਾਨੀ ਬਰਲਿਨ ਵਿਖੇ ਹੋਏ ਸੈਰ ਸਪਾਟਾ ਸਨਅਤ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਦੌਰਾਨ ਸੈਰ ਸਪਾਟੇ ਦੇ ਖੇਤਰ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ‘ਵੂਮੈਨ ਟੂਰਿਜਮ ਮਨਿਸਟਰ ਆਫ਼ ਯੀਅਰ ਖਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਨੇ ਫਾਰਮ ਅਤੇ ਰੂਰਲ ਟੂਰਜਿਮ ਐਵਾਰਡ ਵੀ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਸਮਾਗਮ ਇੰਟਰਨੈਸ਼ਨਲ ਟੂਰਿਜਮ ਬੋਰਿਸ ਬਰਲਿਨ (ਆਈ.ਟੀ.ਬੀ.ਬਰਲਿਨ) ਅਤੇ ਦੀ ਪੈਸੇਫਿਕ ਏਰੀਆ ਟਰੈਵਲ ਰਾਈਟਰਜ ਐਸੋਸੀਏਸ਼ਨ (ਪਾਟਵਾ) ਵਲੋਂ ਸਾਂਝੇ ਤੋਰ ਤੇ ਕਰਵਾਏ ਗਏ ਇਸ 3 ਦਿਨਾਂ ਸਮਾਗਮ ਦੌਰਾਨ ਦੁਨੀਆ ਭਰ ਦੇ ਸੈਰ ਸਪਾਟਾ ਸਨਅਤ ਨਾਲ ਜੁੜੀਆਂ ਕੰਪਨੀਆਂ ਅਤੇ ਸੰਸਥਾਵਾਂ ਵਲੋਂ ਭਾਗ ਲਿਆ ਗਿਆ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਇਹ ਸਨਮਾਨ ਜਿੱਤਿਆ। ਸਨਮਾਨ ਹਾਸਲ ਕਰਨ ਉਪਰੰਤ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਸੈਰ ਸਪਾਟਾ ਸਨਅਤ ਨਾਲ ਸਬੰਧਤ ਬਹੁਤ ਸੰਭਾਵਨਾਵਾਂ ਹਨ ਜਿਸ ਨੂੰ ਸਿਰਫ਼ ਇੰਫਰਾਸਟ੍ਰੱਕਚਰ ਦੇਣ ਅਤੇ  ਪ੍ਰਚਾਰਨ ਦੀ ਲੋੜ ਹੈ ਅਤੇ ਸਾਡੀ ਸਰਕਾਰ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ।

Related posts

ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 13.16 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ

punjabusernewssite

ਅੰਮ੍ਰਿਤਸਰ ਦੇ ਪ੍ਰਵਾਸੀ ਪਰਿਵਾਰ ਨਾਲ ਹੋ ਰਹੀ ਹੈ ਬੇਇਨਸਾਫ਼ੀ: ਸੁਨੀਲ ਜਾਖੜ

punjabusernewssite

ਚੋਣ ਡਿਊਟੀ ਵਿਚ ਕੁਤਾਹੀ ਵਰਤਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ ਸਮੇਤ 6 ਮੁਅੱਤਲ

punjabusernewssite