ਬਠਿੰਡਾ, 14 ਮਾਰਚ : ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਦਾਅਵਾ ਕੀਤਾ ਕਿ ‘‘ ਲੋਕ ਸਭਾ ’ਚ ਨਿਤਾਣਿਆਂ ਤੇ ਜਰਵਾਣਿਆਂ ਵਿਚ ਮੁਕਾਬਲਾ ਹੋਵੇਗਾ ਤੇ ਲੋਕ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਸਾਥ ਦੇਣਗੇ। ’’ ਬਠਿੰਡਾ ਦੀ 100 ਫੁੱਟੀ ਰੋਡ ’ਤੇ ਬਾਇਓ ਖਾਦ ਲੈਬ ਦਾ ਨੀਂਹ ਪੱਥਰ ਰੱਖਣ ਤਂੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਖੁੱਡੀਆ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਾਰਟੀ ਨੇ ਲੰਬੀ ਹਲਕੇ ਤੋਂ ਟਿਕਟ ਦੇ ਕੇ ਵੱਡਾ ਮਾਣ ਬਖਸਿਆਂ ਸੀ ਅਤੇ ਹਲਕੇ ਦੇ ਲੋਕਾਂ ਨੇ ਵੀ ਬਹੁਤ ਵੱਡੀ ਕਿਰਪਾ ਕੀਤੀ,
ਬਠਿੰਡਾ ’ਚ ਢਾਈ ਕਰੋੜ ਦੀ ਲਾਗਤ ਨਾਲ ਬਣੇਗੀ ਬਾਇਓ ਫਰਟੀਲਾਈਜ਼ਰ ਲੈਬ, ਖੇਤੀਬਾੜੀ ਮੰਤਰੀ ਖੁੱਡੀਆਂ ਨੇ ਰੱਖਿਆ ਨੀਂਹ ਪੱਥਰ
ਜਿਸਦੇ ਚੱਲਦੇ ਪੰਜ ਵਾਰ ਦੇ ਚੀਫ ਮਨਿਸਟਰ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਨੂੰ ਵਿਧਾਨ ਸਭਾ ਵਿੱਚ ਭੇਜਿਆ। ਖੇਤੀਬਾੜੀ ਮੰਤਰੀ ਨੇ ਲੋਕ ਸਭਾ ਟਿਕਟ ਮਿਲਣ ’ਤੇ ਕਿਹਾ ਕਿ ‘‘ਪਾਰਟੀ ਵੱਲੋਂ ਹੁਕਮ ਹੋਇਆ ਹੈ ਤੇ ਪਾਰਲੀਮੈਂਟ ਬਠਿੰਡਾ ਸੀਟ ਵੀ ਉਨ੍ਹਾਂ ਦਾ ਦੂਜਾ ਘਰ ਹੈ। ਜਿਸਦੇ ਚੱਲਦੇ ਮੈਨੂੰ ਲੋਕਾਂ ਤੋਂ ਬਹੁਤ ਵੱਡੀ ਆਸ ਤੇ ਉਮੀਦ ਹੈ ਕਿ ਜਿਵੇਂ ਲੰਬੀ ਵਾਲੇ ਲੋਕਾਂ ਨੇ ਹੱਕ ਵਿੱਚ ਵੱਡਾ ਫਤਵਾ ਦਿੱਤਾ, ਉਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਸਤਿਕਾਰਯੋਗ ਵੋਟਰ ਵੀ ਸਾਥ ਦੇ ਕੇ ਵੱਡੀ ਜਿੱਤ ਦਿਵਾਉਣਗੇ। ਇਹ ਪੁੱਛੇ ਜਾਣ ’ਤੇ ਕਿ ਇਸ ਵਾਰ ਮੁੜ ਉਨ੍ਹਾਂ ਦਾ ਮੁਕਾਬਲਾ ਬਾਦਲ ਪ੍ਰਵਾਰ ਨਾਲ ਹੋਣ ਜਾ ਰਿਹਾ ਤਾਂ ਉਨ੍ਹਾਂ ਕਿਹਾ
ਸੂਬਾ ਸਰਕਾਰ ਪੰਜਾਬ ਦੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਵਚਨਵੱਧ ਤੇ ਯਤਨਸ਼ੀਲ:ਜਗਰੂਪ ਸਿੰਘ ਗਿੱਲ
ਕਿ ‘‘ਮੈਂਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਕਿ ਮੁਕਾਬਲਾ ਕਿਸ ਨਾਲ ਹੋਣਾ ਹੈ ਪਰ ਮੈਨੂੂੰ ਲੋਕਾਂ ‘ਤੇ ਜਰੂਰ ਮਾਣ ਹੈ ਕਿ ਉਹ ਅਪਣੇ ਨਿਤਾਣੇ ਸਾਥੀ ਦਾ ਮਾਣ ਜਰੂਰ ਰੱਖਣਗੇ। ਅਕਾਲੀ-ਭਾਜਪਾ ਦੇ ਗਠਜੋੜ ਹੋਣ ਬਾਰੇ ਚੱਲ ਰਹੀਆਂ ਚਰਚਾਵਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਪਹਿਲਾਂ ਵੀ ਅੰਦਰਖ਼ਾਤੇ ਇਕੱਠੇ ਸਨ। ਪ੍ਰੰਤੂ ਜਿਸ ਤਰ੍ਹਾਂ ਭਾਜਪਾ ਨੇ ਕਿਸਾਨਾਂ ਨਾਲ ਧੱਕਾ ਕੀਤਾ ਹੈ, ਉਸਦਾ ਖਮਿਆਜਾ ਜਰੂਰ ਭੁਗਤਣਾ ਪੈਣਾ ਹੈ ਤੇ ਮੈਂ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹਾਂ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਸਹਿਤ ਵੱਡੀ ਗਿਣਤੀ ਵਿਚ ਚੇਅਰਮੈਨ , ਸੀਨੀਅਰ ਆਗੂ ਵੀ ਹਾਜ਼ਰ ਸਨ।
Share the post "ਟਿਕਣ ਮਿਲਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆ ਦਾ ਵੱਡਾ ਬਿਆਨ, ਨਿਤਾਣਿਆਂ ਤੇ ਜਰਵਾਣਿਆਂ ’ਚ ਮੁਕਾਬਲਾ"