ਮਾਨਸਾ, 15 ਮਾਰਚ:ਪਿਛਲੇ ਕਈ ਦਹਾਕਿਆਂ ਤੋਂ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੀ ਸਿਆਸਤ ਵਿਚ ਸਰਗਰਮ ਚੱਲੇ ਆ ਰਹੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਾ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਸਹਿਤ ਹੋਰਨਾਂ ਆਗੂਆਂ ਨੇ ਰਸਮੀ ਤੌਰ ’ਤੇ ਸਵਾਗਤ ਕੀਤਾ। ਮੌਜੂਦਾ ਸਮੇਂ ਉਹ ਕਾਂਗਰਸ ਪਾਰਟੀ ਦੇ ਨੇਤਾ ਵਜੋਂ ਵਿਚਰ ਰਹੇ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਪਤਨੀ ਨੂੰ ਬਠਿੰਡਾ ਜ਼ਿਲ੍ਹੇ ਦੇ ਮੌੜ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਸੀ ਜਦੋਂਕਿ ਇਸਤੋਂ ਪਹਿਲਾਂ ਸਾਲ 2017 ਵਿਚ ਖ਼ੁਦ ਸ਼੍ਰੀ ਸਿੰਗਲਾ ਇਸੇ ਹਲਕੇ ਤੋਂ ਚੋਣ ਲੜੇ ਸਨ
ਕਾਂਗਰਸ ਨੂੰ ਵੱਡਾ ਝਟਕਾ: ਮੌਜੂਦਾ ਵਿਧਾਇਕ ਆਪ ’ਚ ਹੋਇਆ ਸ਼ਾਮਲ
ਪ੍ਰੰਤੂ ਸਿਰਫ਼ ਕੁੱਝ ਸੋ ਵੋਟਾਂ ਦੇ ਅੰਤਰ ਨਾਲ ਅਕਾਲੀ ਦਲ ਦੇ ਲੀਡਰ ਜਨਮੇਜਾ ਸਿੰਘ ਸੇਖੋ ਕੋਲੋਂ ਮਾਤ ਖਾ ਕੇ ਗਏ ਸਨ।ਉਂਜ ਉਹ ਬੁਢਲਾਡਾ ਹਲਕੇ ਤੋਂ ਵਿਧਾਇਕ ਰਹਿਣ ਤੋਂ ਇਲਾਵਾ ਇਹ ਪ੍ਰਵਾਰ ਮਾਨਸਾ ਜ਼ਿਲ੍ਹੇ ਤੋਂ ਵੀ ਚੋਣ ਲੜ ਚੁੱਕਿਆ ਹੈ। ਜਿਸਦੇ ਚੱਲਦੇ ਦੋਨਾਂ ਜਿਲ੍ਹਿਆਂ ਵਿਚ ਇਸ ਪ੍ਰਵਾਰ ਦਾ ਆਧਾਰ ਹਾਲੇ ਵੀ ਕਾਇਮ ਦਸਿਆ ਜਾ ਰਿਹਾ। ਚਰਚਾ ਚੱਲ ਰਹੀ ਹੈ ਕਿ ਭਾਜਪਾ ਉਨ੍ਹਾਂ ਨੂੰ ਅਕਾਲੀ ਦਲ ਨਾਲ ਗਠਜੋੜ ਨਾ ਹੋਣ ਦੀ ਸੂਰਤ ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਅਪਣਾ ਉਮੀਦਵਾਰ ਬਣਾਉਣ ਬਾਰੇ ਵੀ ਸੋਚ ਸਕਦੀ ਹੈ। ਬਹਰਹਾਲ ਮੰਗਤ ਰਾਏ ਬਾਂਸਲ ਦੀ ਸਮੂਲੀਅਤ ਨਾਲ ਭਾਜਪਾ ਨੂੰ ਬਾਦਲਾਂ ਦੇ ਗੜ੍ਹ ਵਿਚ ਤਾਕਤ ਮਿਲ ਸਕਦੀ ਹੈ।