Wednesday, May 6, 2026
spot_img
spot_img

ਮੈਂ ਹਲਕਾ ਫ਼ਰੀਦਕੋਟ ਦੇ ਲੋਕਾਂ ਨੂੰ ਗੁੰਮਸ਼ੁਦਾ ਦੇ ਪੋਸਟਰ ਲਾਉਣ ਦੀ ਨੌਬਤ ਨਹੀਂ ਆਉਣ ਦੇਵਾਂਗਾ : ਕਰਮਜੀਤ ਅਨਮੋਲ

Date:

spot_img

ਸਪੀਕਰ ਸੰਧਵਾਂ ਦੀ ਰਹਿਨੁਮਾਈ ਹੇਠ ਹੋਈ ਵਰਕਰ ਮਿਲਣੀ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ
ਕੋਟਕਪੂਰਾ, 18 ਮਾਰਚ : ਕੋਟਕਪੂਰਾ ਵਿਖੇ ਵਰਕਰ ਮਿਲਣੀ ਕਰਨ ਲਈ ਪੁੱਜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਐਲਾਨੇ ਉਮੀਦਵਾਰ ਕਰਮਜੀਤ ਅਨਮੋਲ ਨੇ ਆਖਿਆ ਕਿ ਉਹ ਇਸ ਹਲਕੇ ਨੂੰ ਕੈਲੇਫੋਰਨੀਆਂ ਬਣਾਉਣ ਦੀ ਬਜਾਇ ਵਧੀਆ ਤੇ ਸ਼ਾਨਦਾਰ ਫਰੀਦਕੋਟ ਹਲਕਾ ਬਣਾਉਣਗੇ। ਜ਼ਿਲਾ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿੱਤ ਕੇ ਐੱਮ.ਪੀ. ਬਣਨ ਵਾਲੇ ਉਮੀਦਵਾਰਾਂ ਦੇ ਗੁਮਸ਼ੁਦਗੀ ਵਾਲੇ ਲੱਗਦੇ ਪੋਸਟਰਾਂ ਅਤੇ ਫਿਲਮੀ ਦੁਨੀਆਂ ’ਚ ਰੁੱਝ ਜਾਣ ਤੋਂ ਬਾਅਦ ਹਲਕੇ ਦੇ ਲੋਕਾਂ ਵੱਲ ਧਿਆਨ ਨਾ ਦੇਣ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਖਬਰਾਂ ਸਬੰਧੀ ਕੀਤੇ ਸੁਆਲਾਂ ਦਾ ਜਵਾਬ ਦਿੰਦਿਆਂ ਕਰਮਜੀਤ ਅਨਮੋਲ ਨੇ ਆਖਿਆ ਕਿ ਉਹ ਆਪਣੀ ਗੁਮਸ਼ੁਦਗੀ ਦੇ ਪੋਸਟਰ ਕਦੇ ਵੀ ਨਹੀਂ ਲੱਗਣ ਦੇਣਗੇ ਅਤੇ ਨਾ ਹੀ ਫਿਲਮੀ ਦੁਨੀਆਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਤੋਂ ਜਿਆਦਾ ਮਹੱਤਤਾ ਦੇਣਗੇ।

ਬਿਨਾਂ ਪ੍ਰਵਾਨਗੀ ਦੇ ਕਿਸੇ ਵੀ ਤਰ੍ਹਾਂ ਦੀਆਂ ਚੋਣ ਗਤੀਵਿਧੀਆਂ ‘ਤੇ ਰੋਕ : ਜ਼ਿਲ੍ਹਾ ਚੋਣ ਅਫ਼ਸਰ

ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਸਾਢੇ 4 ਸਾਲ ਆਪਣੇ ਹਲਕੇ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ ਅਤੇ ਅਖੀਰਲੇ 6 ਮਹੀਨਿਆਂ ਨੂੰ ਵਿਕਾਸ ਦਾ ਸਾਲ ਕਹਿ ਕੇ ਵੋਟਾਂ ਬਟੋਰਨ ਆ ਜਾਂਦੇ ਸਨ ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਲੋਕ ਪੱਖੀ ਸੋਚ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਆਰੰਭ ਦਿੱਤੇ ਹਨ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਮਹਿਜ ਦੋ ਸਾਲਾਂ ਵਿੱਚ ਲਗਭਗ 43 ਹਜਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਮੌਕੇ ਮੁੱਖ ਮੰਤਰੀ ਪੰਜਾਬ ਨੇ ਵੱਖ ਵੱਖ ਚੈਨਲਾਂ ਦੇ ਸਿੱਧੇ ਪ੍ਰਸਾਰਨ ਦੌਰਾਨ ਨੌਜਵਾਨਾ ਨੂੰ ਪੁੱਛਿਆ ਕਿ ਕਿਸੇ ਨੇ ਰਿਸ਼ਵਤ ਮੰਗੀ? ਜਾਂ ਤੁਹਾਨੂੰ ਕਿਸੇ ਦੀ ਸਿਫਾਰਸ਼ ਪਾਉਣ ਦੀ ਜਰੂਰਤ ਪਈ? ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਉਹਨਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਐਡਵੋਕੇਟ ਬੀਰਇੰਦਰ ਸਿੰਘ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਆਏ ਵਰਕਰਾਂ ਦਾ ਧੰਨਵਾਦ ਕੀਤਾ।

ਲੋਕ ਸਭਾ ਚੋਣਾਂ ਲੜ ਰਹੇ ਆਪ ਦੇ ਸਾਰੇ ਪੰਜ ਮੰਤਰੀ ਆਪਣੇ ਅਹੁਦਿਆਂ ਤੋਂ ਤੁਰੰਤ ਅਸਤੀਫੇ ਦੇਣ: ਸੁਖਬੀਰ ਸਿੰਘ ਬਾਦਲ

ਇਸ ਮੌਕੇ ਉਪਰੋਕਤ ਤੋਂ ਇਲਾਵਾ ਮੱਖਣ ਬਰਾੜ ਮੱਲਕੇ, ਮਨਜੀਤ ਸਿੰਘ ਸਿੱਧੂ, ਪਵਿੱਤਰ ਸਿੰਘ ਸਰਪੰਚ, ਕੰਵਲਜੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ, ਬੱਬੂ ਸਿੰਘ ਸੰਧੂ ਸਿੱਖਾਂਵਾਲਾ, ਸੁਖਵੰਤ ਸਿੰਘ ਸਰਾਂ, ਮਨਜੀਤ ਸ਼ਰਮਾ, ਜਗਜੀਤ ਸਿੰਘ ਸੁਪਰਡੈਂਟ, ਸੁਖਦੇਵ ਸਿੰਘ ਪਦਮ, ਮੇਹਰ ਸਿੰਘ ਚੰਨੀ, ਸੰਜੀਵ ਕਾਲੜਾ, ਸੰਦੀਪ ਸਿੰਘ ਕੰਮੇਆਣਾ, ਰਾਜਪਾਲ ਸਿੰਘ ਢੁੱਡੀ, ਜਗਤਾਰ ਸਿੰਘ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲੇ, ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ, ਗੈਰੀ ਵੜਿੰਗ, ਬੱਬੂ ਸੰਧੂ ਸਿੱਖਾਂਵਾਲਾ, ਅਸ਼ੋਕ ਗੋਇਲ, ਬਿੱਟਾ ਨਰੂਲਾ, ਸੁਖਜਿੰਦਰ ਸਿੰਘ ਤੱਖੀ, ਮਨਜਿੰਦਰ ਸਿੰਘ ਗੋਪੀ, ਸਵਤੰਤਰ ਜੋਸ਼ੀ, ਅਸ਼ਵਨੀ ਕਲਯਾਨ, ਪ੍ਰਦੀਪ ਕੌਰ ਢਿੱਲੋਂ, ਬੱਬੂ ਸਿੰਘ ਪੱਕਾ, ਗੁਰਜਿੰਦਰ ਸਿੰਘ ਪੱਕਾ, ਰਾਜਾ ਸਿੰਘ ਵੜਿੰਗ, ਗੁਰਮੀਤ ਸਿੰਘ ਧੂੜਕੋਟ, ਸੰਦੀਪ ਸਿੰਘ ਕੰਮੇਆਣਾ, ਬਾਬੂ ਸਿੰਘ ਖਾਲਸਾ, ਜਸਪ੍ਰੀਤ ਸਿੰਘ ਚਹਿਲ, ਭੋਲਾ ਸਿੰਘ ਟਹਿਣਾ, ਹਰਵਿੰਦਰ ਸਿੰਘ,ਅਮਰੀਕ ਸਿੰਘ ਡੱਗੋ ਰੁਮਾਣਾ, ਮਾਸਟਰ ਕੁਲਦੀਪ ਸਿੰਘ, ਹਰਬੰਸ ਸਿੰਘ ਸਿੱਖਾਂਵਾਲਾ, ਦਿਲਬਾਗ ਸਿੰਘ ਚਮੇਲੀ, ਨਿੱਕਾ ਸਿੰਘ ਚਮੇਲੀ, ਇੰਦਰਜੀਤ ਸਿੰਘ ਨੰਗਲ, ਨਰਾਇਣ ਨੰਗਲ, ਮਹਿੰਗਾ ਸਿੰਘ, ਬੱਬੀ ਵਾਂਦਰ ਜਟਾਨਾ, ਕੁਲਵੰਤ ਸਿੰਘ ਟੀਟੂ, ਕਾਕਾ ਕੁਹਾਰਵਲਾ, ਗੁਰਪ੍ਰੇਮ ਸਿੰਘ, ਦੀਪਕ ਮੌਂਗਾ, ਸੇਵਕ ਧੂਰਕੋਟ, ਗੁਰਜੀਤ ਸਿੰਘ ਹਰੀਏ ਵਾਲਾ, ਐਸ ਪੀ ਪੇਂਟਰ, ਆਰ ਕੇ ਵਿਜੇ ਆਦਿ ਹਾਜਰ ਸਨ।

 

Share post:

spot_img

Popular

More like this
Related