ਨਵੀਂ ਦਿੱਲੀ, 20 ਮਾਰਚ: ਪਿਛਲੇ ਲੰਮੇ ਸਮੇਂ ਤੋਂ ਅਪਣੇ ਗੁਆਂਢੀ ਦੇਸ਼ਾਂ ਦੇ ਨਾਲ ਵਿਵਾਦਾਂ ’ਚ ਘਿਰੇ ਪਾਕਿਸਤਾਨ ਦੇ ਲਈ ਹੁਣ ਹੋਰ ਮੁਸੀਬਤ ਖ਼ੜੀ ਹੋ ਗਈ ਹੈ। ਲੜਾਕੂ ਦੇਸ ਵਜੋਂ ਜਾਣੇ ਜਾਂਦੇ ਅਫ਼ਗਾਨਿਸਤਾਨ ਦੇ ਲੜਾਕਿਆਂ ਵੱਲੋਂ ਲਗਾਤਾਰ ਪਾਕਿਸਤਾਨੀ ਫ਼ੌਜਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਵੱਖ ਵੱਖ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਮੁਤਾਬਕ ਡੁਰੰਡ ਲਾਈਨ ਨੂੰ ਲੈ ਕੇ ਦੋਨਾਂ ਦੇਸਾਂ ਵਿਚਕਾਰ ਸਬੰਧ ਤਨਾਅਪੂਰਨ ਹੋ ਚੁੱਕੇ ਹਨ। ਇਸ ਦੌਰਾਨ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੀ ਤਾਲਬਿਨ ਸਰਕਾਰ ’ਤੇ ਟੀਟੀਪੀ ਦੇ ਅੱਤਵਾਦੀਆਂ ਉਪਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਜਿਹੜੇ ਲਗਾਤਾਰ ਪਾਕਿਸਤਾਨ ਦੇ ਇਲਾਕਿਆਂ ਵਿਚ ਹਮਲੇ ਕਰ ਰਹੇ ਹਨ।
ਕੈਨੇਡਾ ‘ਤੇ ਮੰਡਰਾ ਰਿਹਾ ਆਰਥਿਕ ਮੰਦੀ ਦਾ ਖ਼ਤਰਾਂ, 800 ਦੇ ਕਰੀਬ ਕੰਪਨੀਆਂ ਨੇ ਖੁਦ ਨੂੰ ਦੀਵਾਲੀਆ ਐਲਾਨੀਆ
ਪਾਕਿ ਦੀ ਫ਼ੌਜ ਵੱਲੋਂ ਦੋ ਤਿੰਨ ਦਿਨ ਪਹਿਲਾਂ ਹਵਾਈ ਹਮਲੇ ਵੀ ਕੀਤੇ ਸਨ ਤੇ ਇਸਦੇ ਵਿਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਅਫ਼ਗਾਨਿਸਤਾਨ ਸਰਕਾਰ ਨੇ ਪਾਕਿ ਫ਼ੌਜ ਉਪਰ ਸਿਵਲੀਅਨਾਂ ਉਪਰ ਹਮਲੇ ਕਰਨ ਦੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ ਇਸਦੇ ਵਿਚ 10 ਜਣਿਆਂ ਦੀ ਮੌਤ ਹੋ ਗਈ ਹੈ। ਉਧਰ ਅਮਰੀਕਾ ਨੇ ਦਾਖ਼ਲਅੰਦਾਜ਼ੀ ਕਰਦਿਆਂ ਦੋਨਾਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਹੈ। ਵਿਦੇਸ ਵਿਭਾਗ ਦੇ ਅਧਿਕਾਰੀਆਂ ਨੇ ਪਾਕਿਸਤਾਨ ਨੂੰ ਹਿਦਾਇਤ ਕੀਤੀ ਹੈ ਕਿ ਉਹ ਫ਼ੌਜੀ ਤਾਕਤ ਦੀ ਵਰਤੋਂ ਤੋਂ ਗੁਰੇਜ਼ ਕਰੇ ਅਤੇ ਨਾਲ ਹੀ ਅਫ਼ਗਾਨਿਸਤਾਨ ਦੀ ਤਾਲਬਿਨ ਸਰਕਾਰ ਨੂੰ ਵੀ ਅਪਣੀ ਧਰਤੀ ’ਤੇ ਅੱਤਵਾਦੀਆਂ ਨੂੰ ਸ਼ਹਿ ਦੇਣੀ ਬੰਦ ਕਰਨ ਲਈ ਕਿਹਾ ਹੈ।
Share the post "ਪਾਕਿਸਤਾਨ ਤੇ ਅਫ਼ਗਾਨਿਸਤਾਨ ’ਤੇ ਵਿਚਕਾਰ ਤਨਾਅ ਵਧਿਆ, ਅਮਰੀਕਾ ਨੇ ਕੀਤੀ ਦਖ਼ਲਅੰਦਾਜ਼ੀ"