ਲੁਧਿਆਣਾ, 20 ਮਾਰਚ: ਸ਼ੇਰੇ ਪੰਜਾਬ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਪਾਰਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਬਾ ਦੀ ਅਗਵਾਈ ਚ ਲੁਧਿਆਣਾ ਪਾਰਟੀ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਪੰਜਾਬ ਦੇ ਵਰਤਮਾਨ, ਪੰਥਕ ਅਤੇ ਰਾਜ਼ਸੀ ਹਾਲਾਤਾਂ ਤੇ ਗੰਭੀਰ ਵਿਚਾਰਾਂ ਕੀਤੀਆਂ। ਆਉਂਦੀਆ ਲੋਕ ਸਭਾ ਚੋਣਾਂ ਵਿਚ ਤਿੰਨ ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕੀਤਾ। ਉਮੀਦਵਾਰਾਂ ਅਤੇ ਹਲਕਿਆਂ ਦੀ ਚੋਣ ਸਬੰਧੀ ਐਡਵੋਕੇਟ ਵਰਿੰਦਰ ਕੁਮਾਰ ਖਾਰਾ ਜਰਨਲ ਸਕੱਤਰ ਦੀ ਅਗਵਾਈ ਵਿਚ ਬੂਟਾ ਸਿੰਘ ਰਣਸੀਂਹ, ਬਲਵਿੰਦਰ ਸਿੰਘ ਫਿਰੋਜ਼ਪੁਰ, ਜਤਿੰਦਰ ਸਿੰਘ ਈਸੜੂ, ਤਰੁਨ ਜੈਨ ਬਾਵਾ ਕਰਮਜੀਤ ਸਿੰਘ ਕਪੂਰਥਲਾ ਅਤੇ ਸਰਬਜੀਤ ਸਿੰਘ ਅਲਾਲ ਅਧਾਰਤ ਕਮੇਟੀ ਬਣਾਈ ਗਈ। ਮੀਟਿੰਗ ਵਿਚ ਬਹੁਜਨ ਸਮਾਜ ਪਾਰਟੀ ਨਾਲ ਤਾਲਮੇਲ ਉਪਰ ਤਸੱਲੀ ਪ੍ਰਗਟ ਕੀਤੀ ਅਤੇ ਜਲਦੀ ਹੀ ਬਹੁਜਨ ਸਮਾਜ਼ ਪਾਰਟੀ ਨਾਲ ਸੀਟਾਂ ਦੀ ਵੰਡ ਬਾਰੇ ਫੈਸਲਾ ਲਿਆ ਜਾਵੇਗਾ। ਖੱਬੀਆਂ ਧਿਰਾਂ ਅਤੇ ਪੰਥਕ ਧਿਰਾਂ ਨਾਲ ਵੀ ਤਾਲਮੇਲ ਕਰਨ ਦਾ ਫੈਸਲਾ ਕੀਤਾ।
ਮਿਸ਼ਨ ਸਮਰੱਥ ਵਿਦਿਆਰਥੀਆਂ ਦੇ ਵਿੱਦਿਅਕ ਪੱਖ ਵਿੱਚ ਗੁਣਵੱਤਾ ਭਰਪੂਰ ਵਾਧਾ ਕਰੇਗਾ-ਸਰੋਜ ਰਾਣੀ
ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਕਿ ਸਥਾਪਿਤ ਪਾਰਟੀਆ ਦੇ ਆਗੂਆਂ ਜਿਨ੍ਹਾਂ ਵਿਚ ਭਾਜਪਾ, ਕਾਂਗਰਸ , ਆਮ ਆਦਮੀ ਪਾਰਟੀ ਅਤੇ ਸੁਖਬੀਰ ਸਿੰਘ ਬਾਦਲ ਆਪਸ ਵਿਚ ਰਲੇ ਹੋਏ ਹਨ ਅਤੇ ਕੇਬਲ ਇਕ ਦੂਸਰੇ ਦਾ ਵਿਰੋਧ ਕਰਕੇ ਨਾਟਕ ਕਰਦੇ ਹਨ। ਮੀਟਿੰਗ ਨੇ ਸੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਦੀ ਹਿਮਾਇਤ ਕੀਤੀ। ਮੀਟਿੰਗ ਨੇ ਆਜ਼ਾਦੀ ਵੇਲੇ ਸਿੱਖਾਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਅਤੇ ਸਾਰੇ ਰਾਜਾਂ ਲਈ ਵਿਸ਼ੇਸ ਅਧਿਕਾਰਾਂ ਦੀ ਮੰਗ ਕੀਤੀ। ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਅੰਮ੍ਰਿਤਪਾਲ ਸਿੰਘ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ ਕਰਨ ਦਾ ਫੈਸਲਾ ਲਿਆ। ਮੀਟਿੰਗ ਵਿਚ ਭਾਈ ਗੁਰਦੀਪ ਸਿੰਘ ਬਠਿੰਡਾ ਸਮੇਤ ਕਾਰਜਕਾਰੀ ਪ੍ਰਧਾਨ ਅਤੇ ਸਕੱਤਰ ਜਰਨਲ ਬੂਟਾ ਸਿੰਘ ਰਣਸੀਂਹ , ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਫਿਰੋਜ਼ਪੁਰ , ਕਰਮਜੀਤ ਸਿੰਘ ਕਪੂਰਥਲਾ ਸਮੇਤ 100 ਦੇ ਲੱਗਭਗ ਆਗੂਆਂ ਨੇ ਹਿੱਸਾ ਲਿਆ। ਜਿਸ ਵਿਚ ਮੁੱਖ ਤੌਰ ਤੇ ਗੁਰਨਾਮ ਸਿੰਘ ਚੰਡੀਗੜ੍ਹ , ਬਾਬਾ ਚਮਕੌਰ ਸਿੰਘ, ਜਤਿੰਦਰ ਸਿੰਘ ਈਸੜੂ, ਜਸਵਿੰਦਰ ਸਿੰਘ ਘੋਲੀਆ, ਦਲਜੀਤ ਸਿੰਘ ਸਰਪੰਚ ਧੂਰਕੋਟ, ਕਰੌੜ ਸਿੰਘ ਤਲਵੰਡੀ, ਸੁਖਜੀਤ ਸਿੰਘ ਡਾਲਾ, ਬੱਗਾ ਸਿੰਘ ਫਿਰੋਜ਼ਪੁਰ, ਹਰਕੀਰਤ ਸਿੰਘ ਰਾਣਾ, ਅੰਗਰੇਜ ਸਿੰਘ ਜੈਤੋ, ਨਛੱਤਰ ਸਿੰਘ ਦਬੜੀਖਾਨਾ, ਗੁਰਮੀਤ ਸਿੰਘ ਦਬੜੀਖਾਨਾ, ਰਸ਼ਪਾਲ ਸਿੰਘ ਚੰਡੀਗੜ੍ਹ, ਗੁਰਸੇਵਕ ਸਿੰਘ ਧੂਰਕੋਟ, ਅਮਨਦੀਪ ਸਿੰਘ ਜਲੰਧਰ, ਜਰਨੈਲ ਸਿੰਘ ਮੂਸਾ, ਜੋਗਾ ਸਿੰਘ ਖੰਨਾ, ਬਾਬਾ ਮਨਪ੍ਰੀਤ ਸਿੰਘ ਫਰੀਦਕੋਟ, ਭੁਪਿੰਦਰ ਸਿੰਘ ਫਰੀਦਕੋਟ, ਸੂਰਤ ਸਿੰਘ ਸੰਧੂ ਅਤੇ ਬਲਜੀਤ ਸਿੰਘ ਫਾਜ਼ਿਲਕਾ, ਊਧਮ ਸਿੰਘ ਮੰਡੀਕਲਾਂ, ਸਈਅਦ ਮਨਜੂਰ ਮਲੇਰਕੋਟਲਾ ਹਾਜਰ ਸਨ। ਸਾਰੇ ਔਹਦੇਦਾਰਾਂ ਦਾ ਪਾਰਟੀ ਦੇ ਭਵਿੱਖ ਪ੍ਰਤੀ ਭਾਰੀ ਉਤਸ਼ਾਹ ਸੀ।