ਬਠਿੰਡਾ, 21 ਮਾਰਚ :ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਏ. ਡੀ. ਓ ਡਾ. ਗੁਰਪ੍ਰੀਤ ਸਿੰਘ ਤੇ ਡਾ. ਬਲਤੇਜ ਸਿੰਘ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾ ਵਿੱਚ ਹਾੜ੍ਹੀ ਦੀ ਮੁੱਖ ਫਸਲ ਕਣਕ ਅਤੇ ਹਾੜ੍ਹੀ ਦੀ ਮੁੱਖ ਤੇਲ ਬੀਜ ਫ਼ਸਲ ਸਰ੍ਹੋਂ ਦਾ ਸਰਵੇਖਣ ਕੀਤਾ ਗਿਆ। ਇਸ ਦੌਰਾਨ ਕਣਕ ਦੀ ਫ਼ਸਲ ਵਿੱਚ ਕਿਸੇ ਵੀ ਉੱਲੀ ਖਾਸ ਕਰਕੇ ਕਣਕ ਦੀ ਪੀਲੀ ਕੁੰਗੀ ਦਾ ਹਮਲਾ ਕਿਸੇ ਵੀ ਖੇਤ ਵਿੱਚ ਨਹੀਂ ਪਾਇਆ ਗਿਆ,
ਬਠਿੰਡਾ ਪੁਲਿਸ ਵੱਲੋਂ 5 ਕਿੱਲੋ ਅਫੀਮ ਸਮੇਤ ਛੋਟਾ ਹਾਥੀ ਚਾਲਕ ਕਾਬੂ
ਪਰੰਤੂ ਕੁਝ ਖੇਤਾਂ ਵਿੱਚ ਚੇਪੇ ਦਾ ਹਮਲਾ ਦੋਨੋਂ ਹੀ ਫ਼ਸਲਾਂ ਵਿੱਚ ਹੀ ਵੇਖਣ ਨੂੰ ਮਿਲਿਆ ਜੋ ਕਿ ਆਰਥਿਕ ਕਗਾਰ ਤੋਂ ਘੱਟ ਪਾਇਆ ਗਿਆ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫ਼ਸਲ ਦਾ ਸਰਵੇਖਣ ਲਗਾਤਾਰ ਕੀਤਾ ਜਾਵੇ ਜੇਕਰ ਕਣਕ ਦੀ ਫ਼ਸਲ ਤੇ ਪ੍ਰਤੀ ਸਿੱਟਾ 5 ਜਾਂ 5 ਤੋਂ ਵੱਧ ਚੇਪੇ ਮਿਲਦੇ ਹਨ ਤਾਂ ਹੀ ਕੀਟਨਾਸ਼ਕ ਦਵਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਚੇਪੇ ਦਾ ਹਮਲਾ ਹਮੇਸ਼ਾ ਖੇਤ ਦੇ ਬਾਹਰਲੇ ਕਿਨਾਰਿਆ ਜਾਂ ਦਰੱਖਤਾਂ ਦੇ ਹੇਠਾਂ ਵਾਲੀ ਫ਼ਸਲਾਂ ਤੋਂ ਹੀ ਸ਼ੁਰੂ ਹੁੰਦਾ ਹੈ।
ਅਕਾਲੀ ਦਲ ਤੇ ਭਾਜਪਾ ਦੀ ਯਾਰੀ, ਕੱਛੂ ਕੁੰਮੇ ਤੇ ਚੂਹੇ ਵਾਲੀ: ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਤੇ ਚੇਪੇ ਦੀ ਹਮਲੇ ਦੀ ਰੋਕਥਾਮ ਲਈ 20 ਗ੍ਰਾਮ ਐਕਟਾਰਾ 25 ਡਬਲਯੂ-ਜੀ (ਥਾਇਆਮਥੋਕਸਮ) ਜਾਂ 12 ਗ੍ਰਾਮ ਡੇਨਟਾਪ 50 ਡਬਲਯੂ-ਡੀਜੀ (ਕਲੋਥੀਆਨੀਡੀਨ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਲਈ ਵਰਤੀਆਂ ਜਾ ਸਕਦੀਆਂ ਹਨ। ਸਰ੍ਹੋਂ ਦੀ ਫ਼ਸਲ ਵਿੱਚ ਚੇਪੇ ਦੇ ਹਮਲੇ ਦੀ ਰੋਕਥਾਮ ਲਈ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਵਰਤੀ ਜਾ ਸਕਦੀ ਹੈ