ਬਠਿੰਡਾ, 21 ਮਾਰਚ : ਐਸਐਸਡੀ ਗਰਲਜ਼ ਕਾਲਜ਼ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਵਿਸ਼ਵ ਅਰਥ ਸ਼ਾਸਤਰ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਅਰਥ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਜਸ਼ਨ ਵਿੱਚ ਭਾਗ ਲਿਆ। ਅਰਥ ਸ਼ਾਸਤਰ ਦਿਵਸ ਮਨਾਉਣ ਲਈ ਵਿਦਿਆਰਥੀਆਂ ਵੱਲੋਂ ਦੋ ਪਾਵਰਪੁਆਇੰਟ ਪੇਸ਼ਕਾਰੀਆਂ ਅਤੇ ਇੱਕ ਰੈਂਪ ਸ਼ੋਅ ਤਿਆਰ ਕੀਤਾ ਗਿਆ । ਕੇਂਦਰੀ ਬਜਟ ’ਤੇ ਪਾਵਰਪੁਆਇੰਟ ਪੇਸ਼ਕਾਰੀ ਨਿਹਾਰਿਕਾ ਅਤੇ ਸੁਹਾਨਾ (ਬੀਏ ਭਾਗ ਦੂਜਾ) ਦੁਆਰਾ ਪੇਸ਼ ਕੀਤੀ ਗਈ ਅਤੇ ਰਾਜ ਦੇ ਬਜਟ ’ਤੇ ਪਾਵਰਪੁਆਇੰਟ ਪੇਸ਼ਕਾਰੀ ਕਸ਼ਿਸ਼ ਅਤੇ ਇਸ਼ਿਕਾ (ਬੀਏ ਦੂਜਾ) ਦੁਆਰਾ ਪੇਸ਼ ਕੀਤੀ ਗਈ
ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਬਠਿੰਡਾ ਸਹਿਤ ਪੰਜਾਬ ਦੇ ਪੰਜ ਜ਼ਿਲਿਆਂ ਦੇ ਐਸਐਸਪੀ ਦੇ ਤਬਾਦਲਿਆਂ ਦੇ ਹੁਕਮ
ਬੀ.ਏ ਭਾਗ ਤੀਜਾ ਦੇ ਵਿਦਿਆਰਥੀਆਂ ਦੁਆਰਾ ਬੁਨਿਆਦੀ ਅਰਥ ਸ਼ਾਸਤਰ ਦੇ ਸੰਕਲਪਾਂ ’ਤੇ ਅਧਾਰਤ ਰੈਂਪ ਵਾਕ ਪੇਸ਼ ਕੀਤੀ ਗਈ। ਭੂਮਿਕਾ ਅਤੇ ਜੀਵਿਕਾ (ਬੀ.ਏ. ਭਾਗ ਪਹਿਲਾ) ਨੇ ਸਮਾਗਮ ਦੀ ਮੇਜ਼ਬਾਨੀ ਕੀਤੀ । ਪ੍ਰਿੰਸੀਪਲ ਡਾ: ਨੀਰੂ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ, ਜਨਰਲ ਸਕੱਤਰ ਸ਼੍ਰੀ ਵਿਕਾਸ ਗਰਗ, ਪ੍ਰਿੰਸੀਪਲ ਡਾ: ਨੀਰੂ ਗਰਗ ਨੇ ਸਮਾਗਮ ਦੇ ਆਯੋਜਨ ਲਈ ਡਾ. ਅੰਜੂ ਗਰਗ (ਮੁਖੀ ਅਰਥ ਸ਼ਾਸਤਰ ਵਿਭਾਗ) ਦੇ ਯਤਨਾਂ ਦੀ ਸ਼ਲਾਘਾ ਕੀਤੀ।