ਸਰੂਪ ਚੰਦ ਸਿੰਗਲਾ, ਮਨਪ੍ਰੀਤ ਬਾਦਲ ਤੇ ਦਿਆਲ ਸੋਢੀ ਵੀ ਲਿਸਟ ’ਚ
ਬਠਿੰਡਾ, 22 ਮਾਰਚ : ਸੂਬੇ ’ਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਬੇਸ਼ੱਕ ਪੁਰਾਣੇ ਸਾਥੀ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਮੁੜ ਚੋਣ ਗਠਜੋੜ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਪ੍ਰੰਤੂ ਇਸ ਦੌਰਾਨ ਸਮਝੋਤਾ ਨਾ ਹੋਣ ਦੀ ਸੂਰਤ ਵਿਚ ਦੋਨਾਂ ਹੀ ਧਿਰਾਂ ਵੱਲੋਂ ਅੰਦਰੋ-ਅੰਦਰੀ ਚੋਣਾਂ ਜਿੱਤਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੀ ਚੌਥੀ ਵਾਰ ਮੈਦਾਨ ਵਿਚ ਆਉਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ ਤੇ ਸਿਰਫ਼ ਐਲਾਨ ਹੀ ਬਾਕੀ ਹੈ ਪ੍ਰੰਤੂ ਭਾਜਪਾ ਵੱਲੋਂ ਚੋਣ ਲੜਣ ਲਈ ਕਈ ਦਾਅਵੇਦਾਰ ਬਣੇ ਹੋਏ ਹਨ।
ਕਾਂਗਰਸ ਪਾਰਟੀ ਵੱਲੋਂ 57 ਹੋਰ ਉਮੀਦਵਾਰਾਂ ਦਾ ਐਲਾਨ
ਬੇਸ਼ੱਕ ਪੰਜਾਬ ਭਾਜਪਾ ਨਾਲ ਸਬੰਧਤ ਕੁੱਝ ਆਗੂਆਂ ਤੇ ਇੱਥੋਂ ਤੱਕ ਭਾਜਪਾ ਦੇ ਦੂਜੇ ਸਭ ਤੋਂ ਵੱਡੇ ਨੇਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਗਠਜੋੜ ਦੀ ਗੱਲ ਤੁਰਨ ’ਤੇ ਮੋਹਰ ਲਗਾਈ ਜਾ ਰਹੀ ਹੈ ਪਰ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਅਲੱਗ ਹੋਏ ਬਾਦਲ ਪ੍ਰਵਾਰ ਤੋਂ ਕੇਂਦਰੀ ਭਾਜਪਾ ਲੀਡਰਸ਼ਿਪ ਹਾਲੇ ਤੱਕ ਨਾਖ਼ੁਸ ਦੱਸੀ ਜਾ ਰਹੀ ਹੈ। ਜਿਸਦੇ ਚੱਲਦੇ ਚਾਣਕਿਆ ਨੀਤੀ ਦੇ ਮਾਹਰ ਮੋਦੀ-ਸ਼ਾਹ ਦੀ ਜੋੜੀ ਵੱਲੋਂ ਅਕਾਲੀਆਂ ਨਾਲ ਗੁਆਂਢੀ ਸੂਬੇ ਹਰਿਆਣਾ ਦੀ ਜਜਪਾ ਵਾਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿਆਸੀ ਮਾਹਰਾਂ ਮੁਤਾਬਕ ਚੋਣਾਂ ਦੇ ਇਸ ਸੀਜ਼ਨ ਵਿਚ ਜਿੰਨ੍ਹਾਂ ਰੋਲਾ ਗਠਜੋੜ ਦਾ ਪਏਗਾ, ਉਸਦੇ ਨਾਲ ਭਾਜਪਾ ਪ੍ਰਤੀ ਪੰਜਾਬ ਦੇ ਲੋਕਾਂ ਦੀ ਕਿਸਾਨੀ ਤੇ ਧਾਰਮਿਕ ਮੁੱਦਿਆਂ ਕਾਰਨ ਚੱਲ ਰਹੀ ਨਰਾਜ਼ਗੀ ਦਾ ਸੇਕ ਅਕਾਲੀ ਦਲ ਨੂੰ ਵੀ ਝੱਲਣਾ ਪਏਗਾ ਤੇ ਨਾਲ ਹੀ ਉਸਦਾ ਵਰਕਰ ਵੀ ਦੁਬਿਧਾ ਵਿਚ ਪਿਆ ਰਹੇਗਾ।
ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਹੀ ਚਲਾਉਣਗੇ ਸਰਕਾਰ
ਇਸਤੋਂ ਇਲਾਵਾ ਪੰਜਾਬ ’ਚ ਆਰਐਸਐਸ ਪਿਛੋਕੜ ਵਾਲੇ ਭਾਜਪਾਈਆਂ ਵੱਲੋਂ ਇਸ ਗੱਲ ‘ਤੇ ਜੋਰ ਦਿੱਤਾ ਜਾ ਰਿਹਾ ਕਿ ਪੰਜਾਬ ਵਿਚ ਇਸ ਲੋਕ ਸਭਾ ਚੋਣਾਂ ਵਿਚ ਤਿੰਨ-ਚਾਰ ਸੀਟਾਂ ਹਾਸਲ ਕਰਨ ਦੀ ਥਾਂ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸਦੇ ਲਈ ਇਹ ਜਰੂਰੀ ਹੈ ਕਿ ਭਾਜਪਾ ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਇਕੱਲਿਆਂ ਲੜੇ ਤੇ ਹਰੇਕ ਬੂਥ ਤੱਕ ਵੋਟਰਾਂ ਤੱਕ ਸਿੱਧੀ ਪਹੁੰਚ ਕਰੇ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ਇਸਦੇ ਨਾਲ ਨਾ ਸਿਰਫ਼ ਭਾਜਪਾ ਦਾ ਸੂਬੇ ਵਿਚ ਵੋਟ ਪ੍ਰਤੀਸ਼ਤ ਵਧੇਗਾ, ਬਲਕਿ ਆਉਣ ਵਾਲੇ ਸਮਂੇ ਵਿਚ ਸਰਕਾਰ ਬਣਨ ਦੀਆਂ ਉਮੀਦਾਂ ਵੀ ਬਰਕਰਾਰ ਰਹਿਣਗੀਆਂ। ਜੇਕਰ ਭਾਜਪਾ ਇਸ ਫੈਸਲੇ ’ਤੇ ਡਟੇ ਰਹਿਣ ਨੂੰ ਤਰਜੀਹ ਦਿੰਦੀ ਹੈ ਤਾਂ ਦੋਨਾਂ ਧਿਰਾਂ ਦਾ ਅਲੱਗ-ਅਲੱਗ ਚੋਣ ਲੜਣਾ ਤੈਅ ਹੈ। ਜਿਸਦੇ ਚੱਲਦੇ ਲੋਕ ਸਭਾ ਹਲਕੇ ਬਠਿੰਡਾ ਦੀ ਉਮੀਦਵਾਰੀ ਨੂੰ ਲੈ ਕੇ ਵਿਸੇਸ ਧਿਆਨ ਦਿੱਤਾ ਜਾ ਰਿਹਾ।
ਪੰਜਾਬ ’ਚ 100 ਤੋਂ 119 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਟੱਪੀ
ਪਾਰਟੀ ਦੇ ਉੱਚ ਸੁੂਤਰਾਂ ਮੁਤਾਬਕ ਭਾਜਪਾ ਇਕੱਲਿਆਂ ਚੋਣ ਲੜਣ ਦੀ ਸੂਰਤ ਵਿਚ ਇਸ ਹਲਕੇ ਤੋਂ ਅਜਿਹਾ ਉਮੀਦਵਾਰ ਮੈਦਾਨ ਵਿਚ ਲਿਆਉਣਾ ਚਾਹੁੰਦੀ ਹੈ, ਜਿਸਦੇ ਨਾਲ ਸੰਗਰੂਰ ਦੀ ਤਰਜ਼ ’ਤੇ ਅਕਾਲੀ ਦਲ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਜਾ ਸਕਣ। ਇਸਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਰਹੇ ਜਗਦੀਪ ਸਿੰਘ ਨਕਈ ’ਤੇ ਗੁਣਾ ਸੁੱਟਿਆ ਜਾ ਰਿਹਾ। ਬੇਹੱਦ ਸ਼ਰੀਫ਼ ਤੇ ਹੇਠਲੇ ਪੱਧਰ ’ਤੇ ਵਿਚਰਨ ਵਾਲਾ ਇਹ ਆਗੂ ਲੰਮਾ ਸਮਾਂ ਅਕਾਲੀ ਦਲ ਵਿਚ ਰਹਿਣ ਤੋਂ ਇਲਾਵਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਮਾਤੀ ਵੀ ਰਿਹਾ ਹੈ। ਨਕਈ ਦਾ ਬਠਿੰਡਾ ਦੇ ਮੋੜ, ਰਾਮਪੁਰਾ ਤੋਂ ਇਲਾਵਾ ਮਾਨਸਾ ਹਲਕੇ ਵਿਚ ਚੰਗਾ ਨਿੱਜੀ ਪ੍ਰਭਾਵ ਦਸਿਆ ਜਾ ਰਿਹਾ। ਉਨ੍ਹਾਂ ਦੇ ਚੋਣ ਮੈਦਾਨ ਵਿਚ ਆਉਣ ਨਾਲ ਅਕਾਲੀ ਦਲ ਦੇ ਵੋਟ ਬੈਂਕ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਅਕਾਲੀ ਦਲ ਤੇ ਭਾਜਪਾ ਦੀ ਯਾਰੀ, ਕੱਛੂ ਕੁੰਮੇ ਤੇ ਚੂਹੇ ਵਾਲੀ: ਭਗਵੰਤ ਮਾਨ
ਇਸਤੋਂ ਇਲਾਵਾ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਲਈ ਭੇਜੇ ਚਾਰ ਮੈਂਬਰੀ ਪੈਨਲ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ।ਮਨਪ੍ਰੀਤ ਬਾਦਲ ਬੇਸ਼ੱਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਸਹਿਰੀ ਹਲਕੇ ਤੋਂ ਹਾਰ ਗਏ ਸਨ ਪ੍ਰੰਤੂ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਦੌਰਾਨ ਉਨ੍ਹਾਂ ਦਾ ‘ਸਕੋਰ’ ਕਾਫ਼ੀ ਚੰਗਾ ਰਿਹਾ ਸੀ। ਇਸਤੋਂ ਇਲਾਵਾ ਉਹ ਲੰਮਾ ਸਮਾਂ ਅਕਾਲੀ ਦਲ ਤੇ ਕਾਂਗਰਸ ਵਿੱਚ ਵੀ ਰਹੇ ਹਨ, ਜਿਸਦੇ ਚੱਲਦੇ ਦੂਜੀਆਂ ਪਾਰਟੀਆਂ ਵਿਚ ਉਨ੍ਹਾਂ ਦੇ ਹਮਦਰਦ ਹਾਲੇ ਵੀ ‘ਸਲੀਪਰ ਸੈੱਲ’ ਦੇ ਰੂਪ ਵਿੱਚ ਬੈਠੇ ਹੋਏ ਹਨ। ਭਾਜਪਾ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਇੱਕ ਹਨ। ਉਨ੍ਹਾਂ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਗਿਆ ਸੀ ਤੇ ਹਿੰਦੂ ਵੋਟ ਵਿਚ ਵੀ ਚੰਗਾ ਪ੍ਰਭਾਵ ਹੈ।
ਅੰਮ੍ਰਿਤਾ ਵੜਿੰਗ ਵੱਲੋਂ ਬਠਿੰਡਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਤੂਫਾਨੀ ਦੌਰਾ, ਭਰਵੀਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ
ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਖੁੱਲ ਕੇ ਅਕਾਲੀ ਦਲ ਖਿਲਾਫ ਗੁੱਸਾ ਕੱਢ ਸਕਦੇ ਹਨ। ਇਸੇ ਤਰ੍ਹਾਂ ਦਹਾਕਿਆਂ ਤੋਂ ਪਾਰਟੀ ਸਫ਼ਾ ’ਚ ਬਤੌਰ ਵਰਕਰ ਤੋਂ ਲੈ ਕੇ ਪੰਜਾਬ ਦੇ ਮਹਾਂਮੰਤਰੀ ਬਣਨ ਵਾਲੇ ਦਿਆਲ ਸੋਢੀ ਦੇ ਨਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ। ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮੋੜ ਹਲਕੇ ਤੋਂ ਉਮੀਦਵਾਰ ਸਨ। ਬਹਰਹਾਲ ਭਾਜਪਾ ਕਿਸੇ ਅਜਿਹੇ ਉਮੀਦਵਾਰ ’ਤੇ ਗੁਣਾ ਪਾਉਣ ਦੀ ਸੋਚ ਰਹੀ ਹੈ ਜੋ ਭਾਜਪਾ ਦੀ ਵੋਟ ਦੇ ਨਾਲ-ਨਾਲ ਵਿਰੋਧੀਆਂ ਦੀ ਵੋਟ ਬੈਂਕ ਵਿਚ ਸੰਨ ਲਗਾਉਣ ਵਿਚ ਸਫ਼ਲ ਰਹੇ। ਹੁਣ ਇਹ ਆਉਣ ਵਾਲੇ ਦਿਨਾਂ ਵਿਚ ਸਾਫ਼ ਹੋਵੇਗਾ ਕਿ ਭਾਜਪਾ ਪੰਜਾਬ ਵਿਚ ਮੁੜ ਅਕਾਲੀ ਦਲ ਨਾਲ ‘ਯਾਰੀ’ ਪਾਉਣ ਜਾ ਰਹੀ ਹੈ ਜਾਂ ਫ਼ਿਰ ਵਿਧਾਨ ਸਭਾ ਦੀ ਤਰਜ਼ ’ਤੇ ਇਕੱਲਿਆ ਕਿਸਮਤ ਅਜਮਾਉਣ ਜਾ ਰਹੀ ਹੈ।
Share the post "ਇਕੱਲਿਆਂ ਚੋਣ ਲੜਣ ਦੀ ਸੂਰਤ ’ਚ ਭਾਜਪਾ ਦੀ ਸੁਖਬੀਰ ਬਾਦਲ ਦੇ ‘ਜਮਾਤੀ’ ’ਤੇ ਅੱਖ"