ਲਾਹੌਰ, 24 ਮਾਰਚ: ਲਹਿੰਦੇ ਪੰਜਾਬ ’ਚ ਪਹਿਲੀ ਵਾਰ ਸਿੱਖ ਵਜ਼ੀਰ ਵਜੋਂ ਕੁੱਝ ਦਿਨ ਪਹਿਲਾਂ ਸਹੁੰ ਚੁੱਕਣ ਵਾਲੇ ਸ: ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਸਰਕਾਰ ਵਲੋਂ ਦੇਸ ਦਾ ਵਕਾਰੀ ਅਵਾਰਡ ਦਿੱਤਾ ਗਿਆ ਹੈ। ਸਰਦਾਰ ਅਰੋੜਾ ਇਹ ਅਵਾਰਡ ਹਾਸਲ ਕਰਨ ਵਾਲੇ ਪਾਕਿਤਸਾਨ ਦੇ ਪਹਿਲੇ ਸਿੱਖ ਹਨ। ਪਾਕਿਸਤਾਨ ਦਿਵਸ ਮੌਕੇ ਹੋਏ ਸਮਾਗਮਾਂ ਦੌਰਾਨ ਲਹਿੰਦੇ ਪੰਜਾਬ ਦੇ ਗਵਰਨਰ ਵੱਲੋਂ ‘ਸਿਤਾਰਾ-ਏ-ਇਮਤਿਆਜ਼’ ਨਾਲ ਰਮੇਸ਼ ਸਿੰਘ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ।
ਛੋਟਾ ਸਿੱਧੂ ਮੂਸੇਵਾਲਾ ਹਸਪਤਾਲੋਂ ਛੁੱਟੀ ਬਾਅਦ ਪਹਿਲੀ ਵਾਰ ਪੁੱਜਿਆ ਜੱਦੀ ਹਵੇਲੀ
ਉਹਨਾਂ ਕੋਲ ਪੰਜਾਬ ਸਰਕਾਰ ਵਿਚ ਘੱਟ ਗਿਣਤੀ ਮਾਮਲਿਆਂ ਦਾ ਵਿਭਾਗ ਹੈ। ਇਸਤੋਂ ਇਲਾਵਾ ਉਹ ਪਾਕਿਸਤਾਨ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ। ਇਸੇ ਤਰ੍ਹਾਂ ਪਾਕਿਸਤਾਨ ਦੇ ਇੱਕ ਹੋਰ ਸਿੱਖ ਆਗੂ ਡਾ ਮੀਮ ਸਿੰਘ ਨੂੰ ‘ਤਮਗਾ-ਏ-ਇਮਤਿਆਜ਼’ ਅਵਾਰਡ ਦਿੱਤਾ ਗਿਆ। ਡਾ ਮੀਮ ਸਿੰਘ ਪਾਕਿਸਤਾਨ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਉਧਰ ਇਹ ਅਵਾਰਡ ਮਿਲਣ ’ਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਖ਼ੁਸੀ ਜਤਾਈ ਹੈ।
Share the post "ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਵਜ਼ੀਰ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦਾ ਮਿਲਿਆ ਵੱਡਾ ਅਵਾਰਡ"