ਅੰਤਰਰਾਸ਼ਟਰੀ ਖਿਡਾਰੀਆਂ ਨੇ ਕੀਤੀ ਸਮੂਲੀਅਤ
ਬਠਿੰਡਾ, 24 ਮਾਰਚ: ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖ਼ੇ ਲੰਘੀ 22 ਮਾਰਚ ਤੋਂ ਧੂਮ ਧਾਮ ਨਾਲ ਚੱਲ ਰਹੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸਖਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। 25 ਮਾਰਚ ਤੱਕ ਚੱਲਣ ਵਾਲੀ ਚੈਂਪੀਅਨਸ਼ਿਪ ਦਾ ਉਦਘਾਟਨ ਉੱਘੇ ਬਾਸਕਟਬਾਲ ਖਿਡਾਰੀ ਐਸਪੀ ਗੁਰਮੀਤ ਸਿੰਘ ਸੰਧੂ, ਬਾਸਕਟਬਾਲ ਐਸੋ. ਦੇ ਸੈਕਟਰੀ ਗੁਰਜੰਟ ਸਿੰਘ ਬਰਾੜ ਅਤੇ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਵੱਲੋਂ ਗੁਬਾਰੇ ਛੱਡ ਕੇ ਕੀਤਾ ਗਿਆ ਸੀ। ਇਸ ਚੈਂਪੀਅਨਸ਼ਿਪ ਵਿਚ ਅੰਡਰ 17 ਦਰਜਨਾਂ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਵਿੱਚ ਪਹਿਲਾ ਮੈਚ ਫਰੀਦਕੋਟ ਤੇ ਮੋਹਾਲੀ ਵਿਚਕਾਰ ਹੋਇਆ, ਜਿਸ ਵਿੱਚ ਮੋਹਾਲੀ ਦੀ ਟੀਮ ਨੇ ਦੋ ਅੰਕਾਂ ਨਾਲ ਫਰੀਦਕੋਟ ਨੂੰ ਹਰਾ ਦਿੱਤਾ।
ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ
ਇਸੇ ਤਰ੍ਹਾਂ ਲੁਧਿਆਣਾ ਅਕੈਡਮੀ ਵਰਸਿਜ਼ ਲੁਧਿਆਣਾ ਜ਼ਿਲ੍ਹਾ ਅਕੈਡਮੀ ਦੀ ਹੋਈ ਫਸਵੀਂ ਟੱਕਰ ਵਿੱਚ ਲੁਧਿਆਣਾ ਜਿਲ੍ਹਾ ਅਕੈਡਮੀ 40/46 ਦੇ ਫਰਕ ਨਾਲ ਜੇਤੂ ਰਿਹਾ। ਲੁਧਿਆਣਾ ਵਰਸਿਜ਼ ਹੁਸ਼ਿਆਰਪੁਰ ਮਕਾਬਲੇ ਦੌਰਾਨ ਲੁਧਿਆਣਾ ਦੀ ਟੀਮ 27/48 ਫਰਕ ਨਾਲ ਜੇਤੂ ਰਹੀ। ਇਸ ਤਰ੍ਹਾਂ ਲੜਕੀਆਂ ਦੇ ਮੋਹਾਲੀ ਅਤੇ ਹੁਸ਼ਿਆਰਪੁਰ ਵਿਚਕਾਰ ਹੋਏ ਮੁਕਾਬਲੇ ਦੌਰਾਨ ਹੁਸ਼ਿਆਰਪੁਰ ਦੀ ਟੀਮ 46/76 ਦੇ ਫਰਕ ਨਾਲ ਜੇਤੂ ਰਹੀ। ਲੜਕੀਆਂ ਬਠਿੰਡਾ ਵਰਸਿਸ ਪਟਿਆਲਾ ਮੁਕਬਾਲੇ ਦੌਰਾਨ ਬਠਿੰਡਾ ਦੀ ਟੀਮ ਨੇ 53/85 ਦੇ ਫਰਕ ਨਾਲ ਪਟਿਆਲੇ ਨੂੰ ਧੂੜ ਚਟਾਈ।
ਪੰਜਾਬ ’ਚ ਭਾਜਪਾ ਲਈ ਖੜ੍ਹੀ ਹੋਈ ਵੱਡੀ ਬਿਪਤਾ: ਬਠਿੰਡਾ ’ਚ ਭਾਜਪਾ ਦੇ ਸਮਾਗਮ ’ਚ ਕਿਸਾਨਾਂ ਦੀ ਨਾਅਰੇਬਾਜ਼ੀ
ਟੂਰਨਾਮੈਂਟ ਦੌਰਾਨ ਸੁਦਰਸ਼ਨ ਕੁਮਾਰ ਗੁਪਤਾ, ਗੁਰਜੀਤ ਸਿੰਘ ਚੀਮਾ ਬਾਸਕਟ ਬਾਲ ਪਲੇਅਰ ਕਪੂਰਥਲਾ, ਉੱਘੇ ਖੇਡ ਪ੍ਰਮੋਟਰ ਗਗਨਦੀਪ ਸਿੰਘ, ਬਾਬਾ ਬਘੇਲ ਸਿੰਘ, ਐਸੋਸੀਏਸ਼ਨ ਦੇ ਅਹੁਦੇਦਾਰ ਅੰਮ੍ਰਿਤ ਪਾਲ ਸਿੰਘ ਪਾਲੀ, ਸੁਦਰਸ਼ਨ ਸ਼ਰਮਾ, ਕੁਲਵੀਰ ਸਿੰਘ ਬਰਾੜ, ਮਾਲਵਿੰਦਰ ਸਿੰਘ ਮਾਲੀ ਬਰਾੜ, ਅਮਰਜੀਤ ਸਿੰਘ ਅਮਰਾ ਚਹਿਲ ਤੋਂ ਇਲਾਵਾ ਬਾਸਕਟਬਾਲ ਕੋਚ ਰਹੇ ਮਰਹੂਮ ਗੁਰਮੇਲ ਸਿੰਘ ਮਾਟਾ ਦੇ ਸਪੁੱਤਰ ਅੰਤਰਰਾਸ਼ਟਰੀ ਖਿਡਾਰੀ ਮਨਜਿੰਦਰ ਸਿੰਘ ਮਾਟਾ ਵੱਲੋਂ ਕਨੇਡਾ ਤੋਂ ਵਿਸ਼ੇਸ਼ ਤੌਰ ’ਤੇ ਪੁੱਜ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।
Share the post "ਬਠਿੰਡਾ ‘ਚ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸਖ਼ਤ ਮੁਕਾਬਲੇ, ਸਾਹ ਰੋਕ ਕੇ ਮੈਚ ਦੇਖ ਰਹੇ ਨੇ ਦਰਸ਼ਕ"