ਪਟਿਆਲਾ, 25 ਮਾਰਚ : ਸੋਮਵਾਰ ਸਵੇਰੇ ਸਥਾਨਕ ਬੱਸ ਸਟੈਂਡ ਦੇ ਨਜਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਪਲਟ ਗਈ। ਇਹ ਬੱਸ ਸ਼ਿਮਲਾ ਤੋਂ ਪਟਿਆਲ ਆ ਰਹੀ ਸੀ ਤੇ ਇਸਨੇ ਅੱਗੇ ਬਰਨਾਲਾ ਜਾਣਾ ਸੀ। ਮੁਢਲੀ ਸੂਚਨਾ ਮੁਤਾਬਕ ਪਟਿਆਲਾ ਬੱਸ ਅੱਡੇ ਦੇ ਨਜਦੀਕ ਜਦ ਇਹ ਬੱਸ ਰੁਕ ਕੇ ਸਵਾਰੀਆਂ ਉਤਾਰ ਰਹੀ ਸੀ ਤੇ ਪਿੱਛੇ ਤੋਂ ਇੱਕ ਟਰੱਕ ਦੇ ਵੱਜਣ ਕਾਰਨ ਬੱਸ ਪਲਟ ਗਈ। ਇਸ ਹਾਦਸੇ ਵਿਚ ਬੱਸ ਦੇ ਡਰਾਈਵਰ ਸਹਿਤ ਕਈ ਸਵਾਰੀਆਂ ਜਖ਼ਮੀ ਹੋ ਗਈਆਂ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ
ਇਹ ਬੱਸ (ਨੰਬਰ ਪੀਬੀ 13 ਬੀਐਨ-5635) ਬਰਨਾਲਾ ਡਿੱਪੂ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿਚ ਜਖਮੀ ਹੋਈਆਂ ਸਵਾਰੀਆਂ ਤੇ ਡਰਾਈਵਰ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਵਿਚ ਬੱਸ ਦੇ ਸੀਸੇ ਟੁੱਟ ਗਏ ਅਤੇ ਹੋਰ ਕਾਫੀ ਨੁਕਸਾਨ ਹੋ ਗਿਆ। ਉਧਰ ਘਟਨਾ ਦੀ ਪੁਸਟੀ ਕਰਦਿਆਂ ਪੀਆਰਟੀਸੀ ਬਰਨਾਲਾ ਡਿੱਪੂ ਦੇ ਜਨਰਲ ਮੈਨੇਜਰ ਪ੍ਰਵੀਨ ਸ਼ਰਮਾ ਨੇ ਦਸਿਆ ਕਿ ‘‘ ਹਾਦਸੇ ਤੋਂ ਬਾਅਦ ਸਾਰੀਆਂ ਸਵਾਰੀਆਂ ਤੇ ਡਰਾਈਵਰ-ਕੰਢਕਟਰ ਦੀ ਹਾਲਾਤ ਠੀਕ ਹੈ, ਕਈਆਂ ਨੂੰ ਥੋੜੀਆਂ ਸੱਟਾਂ ਲੱਗੀਆਂ ਸਨ ਤੇ ਇਲਾਜ਼ ਤੋਂ ਬਾਅਦ ਛੁੱਟੀ ਮਿਲ ਗਈ ਹੈ। ’’ ਜੀਐਮ ਨੇ ਕਿਹਾ ਕਿ ਇਹ ਹਾਦਸਾ ਪਿੱਛੋਂ ਤੋਂ ਟਰੱਕ ਵੱਜਣ ਕਾਰਨ ਹੋਇਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।