ਆਪ ਦਾ ਸੁਸ਼ੀਲ ਰਿੰਕੂ ’ਤੇ ਵੱਡਾ ਹਮਲਾ, ਦਸਿਆ ਗੱਦਾਰ, ਕਿਹਾ ਜਲੰਧਰ ਦੇ ਲੋਕ ਗੱਦਾਰ ਦਾ ਸਾਥ ਨਹੀਂ ਦੇਣਗੇ: ਆਪ

Date:

spot_img

ਜਲੰਧਰ ਵਿਚ ਆਪ ਵਲੰਟੀਅਰਾਂ ਨੇ ਰਿੰਕੂ ਦੇ ਫ਼ੂਕੇ ਪੁਤਲੇ
ਚੰਡੀਗੜ੍ਹ, 27 ਮਾਰਚ: ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਲੰਧਰ ਲੋਕ ਸਭਾ ਉਪ ਚੋਣ ਵਿਚ ਜਿੱਤ ਪ੍ਰਾਪਤ ਕਰਕੇ ਮੁੜ ਟਿਕਟ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪ ਆਗੂਆਂ ਨੇ ਉਨ੍ਹਾਂ ਨੂੰ ਗੱਦਾਰ ਕਰਾਰ ਦਿੱਤਾ ਹੈ। ‘ਆਪ’ ਨੇ ਕਿਹਾ ਕਿ ਦੋਵਾਂ ਆਗੂਆਂ ਨੂੰ ਲੋਕਾਂ ਨੇ ਇਸ ਲਈ ਚੁਣਿਆ ਸੀ ਕਿਉਂਕਿ ਉਹ ‘ਆਪ’ ਦੀਆਂ ਟਿਕਟਾਂ ’ਤੇ ਚੋਣ ਮੈਦਾਨ ਵਿੱਚ ਉਤਰੇ ਸਨ ਪਰ ਹੁਣ ਉਹ ਜਲੰਧਰ ਦੇ ਲੋਕਾਂ ਅਤੇ ਉਨ੍ਹਾਂ ਦੇ ਭਰੋਸੇ ਨਾਲ ਧੋਖਾ ਕਰ ਰਹੇ ਹਨ।

ਆਪ ਵਿਧਾਇਕਾਂ ਦਾ ਦਾਅਵਾ: ਭਾਜਪਾ ਪਾਰਟੀ ਤੋੜਣ ਲਈ ਦੇ ਰਹੀ 20-25 ਕਰੋੜ ਦੇ ਆਫਰ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ’ਤੇ ਲਿਖਿਆ, ‘‘ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ,ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ’’ ਉਨ੍ਹਾਂ ’ਆਪ’ ਛੱਡ ਕੇ ਵੱਡੀ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਆਗੂਆਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਅਸੀਂ ਪੰਜਾਬ ਦੀ ਆਨ ਤੇ ਸ਼ਾਨ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਹਨ। ਇਸ ਬਦਲਾਅ ’ਤੇ ਪ੍ਰਤੀਕਿਰਿਆ ਦਿੰਦੇ ਹੋਏ ’ਆਪ’ ਪੰਜਾਬ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੁਸ਼ੀਲ ਰਿੰਕੂ ਨੂੰ ਲੋਕਾਂ ਨੇ ਹਰਾਇਆ ਸੀ ਪਰ ਆਮ ਆਦਮੀ ਪਾਰਟੀ ਨੇ ਉਸ ਨੂੰ ਚੁੱਕ ਕੇ ਜਲੰਧਰ ਤੋਂ ਸੰਸਦ ਮੈਂਬਰ ਬਣਾਇਆ।

ਚੋਣਾਂ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ’ਆਪ’ ਨੂੰ ਮਿਲੀ ਮਜ਼ਬੂਤੀ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵਾਂ ਨੇ ਉਸ ਲਈ ਪ੍ਰਚਾਰ ਕੀਤਾ ਅਤੇ ਉਸ ਨੂੰ ਵੱਡੀ ਜਿੱਤ ਦਿਵਾਉਣ ਵਿਚ ਮਦਦ ਕੀਤੀ। ਉਹ ਗੱਦਾਰ ਨਿਕਲਿਆ। ਸ਼ੀਤਲ ਅੰਗੁਰਾਲ ਬਾਰੇ ਪਾਰਟੀ ਨੇ ਕਿਹਾ ਕਿ ਭਾਜਪਾ ਵਿਰੋਧੀ ਨੇਤਾਵਾਂ ਨੂੰ ਆਪਣੀ ਪਾਰਟੀ ਵੱਲ ਲੁਭਾਉਣ ਲਈ ਵੱਡੀਆਂ-ਵੱਡੀਆਂ ਪੇਸ਼ਕਸ਼ਾਂ ਦਿੰਦੀ ਹੈ ਅਤੇ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਵਿਰੁੱਧ ਇਸ ਜੰਗ ਵਿੱਚ ਸਿਰਫ ਮਜ਼ਬੂਤ ਨੇਤਾ ਹੀ ਬਚ ਸਕਦਾ ਹੈ। ਇਸਤੋਂ ਇਲਾਵਾ ਜਲੰਧਰ ਵਿਚ ਵੀ ਆਪ ਆਗੂਆਂ ਤੇ ਵਲੰਟੀਅਰਾਂ ਵੱਲੋਂ ਸੁਸੀਲ ਰਿੰਕੂ ਅਤੇ ਸ਼ੀਤਲ ਅੰਗੁਰਲ ਦੇ ਵਿਰੁਧ ਰੋਸ਼ ਪ੍ਰਦਰਸ਼ਨ ਕੀਤਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਨੇ ਪਾਰਕਿੰਗ ਲਾਈਨਾਂ ਤੋਂ ਬਾਹਰ ਖੜ੍ਹੇ ਵਹੀਕਲਾਂ ਦੇ ਕੱਟੇ ਆਨਲਾਈਨ ਚਲਾਨ

Bathinda News: Bathinda Police; ਬਠਿੰਡਾ ਦੀ ਟ੍ਰੈਫਿਕ ਪੁਲਿਸ ਨੇ...

Himachal ‘ਚ ਭਿਆਨਕ ਹਾਦਸਾ; ਸਵਾਰੀਆਂ ਨਾਲ ਭਰੀ ਬੱਸ ਪਲਟੀ, 7 ਮੌ*ਤਾਂ ਤੇ ਦਰਜ਼ਨ ਜਖ਼ਮੀ

Himachal Pradesh News: ਸ਼ਨੀਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਚੰਬਾ...