ਊਧਮ ਸਿੰਘ ਨਗਰ, 28 ਮਾਰਚ: ਵੀਰਵਾਰ ਸਵੇਰੇ ਵਾਪਰੇ ਇਕ ਘਟਨਾਕ੍ਰਮ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਉਤਰਾਖੰਡ ਦੇ ਜਿਲਾ ਉਧਮ ਸਿੰਘ ਨਗਰ ਦੇ ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਕਾਤਲ ਫਰਾਰ ਹੋਣ ਵਿੱਚ ਸਫਲ ਰਹੇ ਜਦੋਂ ਕਿ ਜਖਮੀ ਹਾਲਤ ਦੇ ਵਿੱਚ ਬਾਬਾ ਤਰਸੇਮ ਸਿੰਘ ਨੂੰ ਹਸਪਤਾਲ ਲੈ ਜਾਂਦਿਆਂ ਉਹਨਾਂ ਦੀ ਰਾਸਤੇ ਵਿੱਚ ਮੌਤ ਹੋ ਗਈ।
ਈਡੀ ਅੱਜ ਮੁੜ ਕੇਜਰੀਵਾਲ ਨੂੰ ਅਦਾਲਤ ’ਚ ਕਰੇਗੀ ਪੇਸ਼
ਇਸ ਘਟਨਾ ਕਰਮ ਤੋਂ ਬਾਅਦ ਇਲਾਕੇ ਦੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਾਬਾ ਤਰਸੇਮ ਸਿੰਘ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਆਪਣੀ ਜਾਨ ਨੂੰ ਖਤਰਾ ਹੋਣ ਦਾ ਅੰਦੇਸ਼ਾ ਜਾਹਿਰ ਕੀਤਾ ਸੀ । ਇਹ ਘਟਨਾ ਅੱਜ ਸਵੇਰੇ ਕਰੀਬ ਸਾਢੇ 6 ਵਜੇ ਉਸ ਸਮੇਂ ਵਾਪਰੀ ਜਦੋਂ ਬਾਬਾ ਤਰਸੇਮ ਸਿੰਘ ਗੁਰਦੁਆਰਾ ਸਾਹਿਬ ਅੰਦਰ ਨਤਮਸਤਕ ਹੋਣ ਤੋਂ ਬਾਅਦ ਲੰਗਰ ਹਾਲ ਦੇ ਬਾਹਰ ਕੁਰਸੀ ਉੱਪਰ ਬੈਠੇ ਹੋਏ ਸਨ। ਇਸੇ ਦੌਰਾਨ ਹੀ ਪਗੜੀਧਾਰੀ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਪਿੱਛੇ ਬੈਠੇ ਨੌਜਵਾਨ ਨੇ ਬਾਬਾ ਤਰਸੇਮ ਸਿੰਘ ਉੱਪਰ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜੋ ਪੇਟ ਅਤੇ ਗਲੇ ‘ਤੇ ਲੱਗਣ ਦੀ ਸੂਚਨਾ ਹੈ।
ਆਪ ਦਾ ਸੁਸ਼ੀਲ ਰਿੰਕੂ ’ਤੇ ਵੱਡਾ ਹਮਲਾ, ਦਸਿਆ ਗੱਦਾਰ, ਕਿਹਾ ਜਲੰਧਰ ਦੇ ਲੋਕ ਗੱਦਾਰ ਦਾ ਸਾਥ ਨਹੀਂ ਦੇਣਗੇ: ਆਪ
ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਦੋਂ ਕਿ ਇੱਕ ਹੋਰ ਸੇਵਾਦਾਰ ਨੂੰ ਇਸਦਾ ਪਤਾ ਲੱਗਿਆ ਤੁਰੰਤ ਦੂਜੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਤਰਸੇਮ ਸਿੰਘ ਨੂੰ ਹਸਪਤਾਲ ਲਜਾਇਆ ਗਿਆ ਪ੍ਰੰਤੂ ਉਥੇ ਉਸਦੀ ਮੌਤ ਹੋ ਗਈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸਹਿਤ ਸੂਬੇ ਦੇ ਪ੍ਰਮੁੱਖ ਆਗੂਆਂ ਨੇ ਇਸ ਘਟਨਾ ਉੱਪਰ ਦੁੱਖ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਹਨ, ਜਿਨਾਂ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।