ਨਵੀਂ ਦਿੱਲੀ, 1 ਅਪ੍ਰੈਲ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਈਡੀ ਵੱਲੋਂ ਸੋਮਵਾਰ ਨੂੰ ਮੁੜ ਦਿੱਲੀ ਦੀ ਰਾਊਜ ਐਵਨਿਊ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਸ਼੍ਰੀ ਕੇਜ਼ਰੀਵਾਲ ਨੂੰ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਲੰਘੀ 21 ਮਾਰਚ ਦੀ ਦੇਰ ਸ਼ਾਮ ਨੂੰ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ 22 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੈ ਅਦਾਲਤ ਨੇ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਪੁਛਗਿਛ ਲਈ ਭੇਜ ਦਿੱਤਾ ਸੀ।
ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅਰਵਿੰਦ ਕੇਜਰੀਵਾਲ ਦੇ ਸਮਰਥਨ ਚ INDIA ਗਠਜੋੜ ਦੀ ਵੱਡੀ ਰੈਲੀ
ਜਿਸਤੋਂ ਬਾਅਦ 28 ਮਾਰਚ ਦੀ ਪੇਸ਼ੀ ਦੌਰਾਨ ਖੁਦ ਅਰਵਿੰਦ ਕੇਜ਼ਰੀਵਾਲ ਨੇ ਅਦਾਲਤ ਵਿਚ ਬਹਿਸ ਕਰਦਿਆਂ ਈਡੀ ਉਪਰ ਕਈ ਸਵਾਲ ਉਠਾਏ ਸਨ ਜਦੋਂਕਿ ਈਡੀ ਦੇ ਵਕੀਲਾਂ ਨੇ ਸ਼੍ਰੀ ਕੇਜ਼ਰੀਵਾਲ ’ਤੇ ਜਾਂਚ ਵਿਚ ਸਹਿਯੋਗ ਨਾ ਕਰਨ ਦੇ ਦੋਸ਼ ਲਗਾਉਂਦਿਆਂ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਇਸਤੋਂ ਬਾਅਦ ਅਦਾਲਤ ਨੇ ਫ਼ਿਰ 1 ਅਪ੍ਰੈਲ ਤੱਕ ਰਿਮਾਂਡ ਦੇ ਦਿੱਤਾ ਸੀ ਜੋਕਿ ਅੱਜ ਖ਼ਤਮ ਹੋ ਰਿਹਾ। ਸਰਾਬ ਘੁਟਾਲੇ ਵਿਚ ਈਡੀ ਮੁੱਖ ਮੰਤਰੀ ਕੇਜਰੀਵਾਲ ਤੋਂ ਪਹਿਲਾਂ ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆ, ਮੰਤਰੀ ਸਤਿੰਦਰ ਜੈਨ, ਐਮ.ਪੀ ਸੰਜੇ ਸਿੰਘ ਸਹਿਤ ਕਈ ਹੋਰਨਾਂ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ।
ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ
ਇਸਤੋਂ ਇਲਾਦਾ ਦੋ ਦਿਨ ਪਹਿਲਾਂ ਇੱਕ ਹੋਰ ਮੰਤਰੀ ਕੈਲਾਸ਼ ਗਹਿਲੋਤ ਤੋਂ ਵੀ ਪੁਛਗਿਛ ਕੀਤੀ ਸੀ। ਉਧਰ ਬੀਤੇ ਕੱਲ ਇੰਡੀਆ ਗਠਜੋੜ ਵੱਲੋਂ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰ ਦਾ ਵਿਰੋਧ ਕਰਦਿਆਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਇੱਕ ਵੱਡੀ ਰੈਲੀ ਕੀਤੀ ਸੀ, ਜਿਸ ਵਿਚ ਸ਼੍ਰੀ ਕੇਜ਼ਰੀਵਾਲ ਸਹਿਤ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਸੀ।