ਮਾਨਸਾ, 1 ਅਪ੍ਰੈਲ : ਸੋਮਵਾਰ ਸਵੇਰੇ ਸਥਾਨਕ ਬੱਸ ਸਟੈਂਡ ਵਿਚੋਂ ਇੱਕ ਦਸ ਸਾਲਾਂ ਗੁਰਸਿੱਖ ਬੱਚੇ ਦੀ ਬਰਾਮਦ ਹੋਈ ਲਾਸ਼ ਦਾ ਮਾਮਲਾ ਹਾਲੇ ਵੀ ਰਹੱਸ ਬਣਿਆ ਹੋਇਆ ਹੈ। ਕਰੀਬ 10 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਿਸ ਦੇ ਹਾਲੇ ਤੱਕ ਹੱਥ ਖ਼ਾਲੀ ਦਿਖ਼ਾਈ ਦੇ ਰਹੇ ਹਨ ਕਿਉਂਕਿ ਬੱਚੇ ਦੀ ਲਾਸ਼ ਦੀ ਸਿਨਾਖ਼ਤ ਹੀਂ ਨਹੀਂ ਹੋ ਸਕੀ ਹੈ। ਸੂਤਰਾਂ ਮੁਤਾਬਕ ਬੱਚੇ ਦੀ ਲਾਸ਼ ਦੀ ਸਿਨਾਖ਼ਤ ਲਈ ਬੱਸ ਸਟੈਂਡ ਦੇ ਆਸਪਾਸ ਲੱਗੇ ਸਮੂਹ ਸੀਸੀਟੀਵੀ ਨੂੰ ਖੰਗਾਲਿਆ ਜਾ ਚੁੱਕਿਆ ਹੈ ਤੇ ਕਿਸੇ ਪਾਸਿਓ ਵੀ ਕੋਈ ਸੁਰਾਗ ਨਹੀਂ ਮਿਲਿਆ।
ਲੋਕ ਸਭਾ ਚੋਣਾਂ: ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਕਾਂਗਰਸੀਆਂ ਵੱਲੋਂ ਮੀਟਿੰਗਾਂ ਸ਼ੁਰੂ
ਪੁਲਿਸ ਅਧਿਕਾਰੀਆਂ ਨੇ ਸ਼ੱਕ ਜਾਹਰ ਕੀਤਾ ਹੈ ਕਿ ਬੱਚੇ ਦੀ ਲਾਸ਼ ਨੂੰ ਕਿਸੇ ਬੱਸ ਰਾਹੀਂ ਹੀ ਲਿਆਂਦਾ ਗਿਆ ਹੈ ਜਾਂ ਫ਼ਿਰ ਕਿਸੇ ਹੋਰ ਗੱਡੀ ਰਾਹੀਂ ਕਿਉਂਕਿ ਬੱਚਾ ਚੁੱਕਿਆ ਹੋਇਆ ਜਾਂ ਪੈਦਲ ਕਿਸੇ ਪਾਸਿਓ ਬੱਸ ਅੱਡੇ ਵਿਚ ਆਉਂਦਾ ਨਹੀਂ ਦਿਖ਼ਾਈ ਦੇ ਰਿਹਾ।ਮੁਢਲੀ ਜਾਂਚ ਮੁਤਾਬਕ ਇਹ ਵੀ ਜਾਪ ਰਿਹਾ ਹੈ ਕਿ ਬੱਚੇ ਦੀ ਧੋਣ ਟੁੱਟੀ ਹੋਈ ਹੈ, ਜਿਸਦੇ ਚੱਲਦੇ ਸਪੱਸ਼ਟ ਤੌਰ ’ਤੇ ਇਹ ਕਤਲ ਦਾ ਮਾਮਲਾ ਜਾਪਦਾ ਹੈ। ਉਧਰ ਸੰਪਰਕ ਕਰਨ ‘ਤੇ ਥਾਣਾ ਸਿਟੀ ਰਾਮਪੁਰਾ ਦੇ ਐਸਐਚਓ ਕਰਮਜੀਤ ਸਿੰਘ ਨੇ ਦਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਸਿਨਾਂਖ਼ਤ ਲਈ ਸੁਰੱਖਿਆ ਰੱਖ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੇ ਵਿਚ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਫ਼ਿਲਹਾਲ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
Share the post "10 ਘੰਟਿਆਂ ਬਾਅਦ ਵੀ ਬੱਸ ਅੱਡੇ ਵਿਚ ਮਿਲੀ ਬੱਚੇ ਦੀ ਲਾਸ਼ ਦੀ ਨਹੀਂ ਹੋਈ ਸਿਨਾਖ਼ਤ"