ਵਿਜੀਲੈਂਸ ਵੱਲੋਂ ਥਾਣੇਦਾਰ ਤੇ ਹੌਲਦਾਰ 5 ਹਜ਼ਾਰ ਰਿਸ਼ਵਤ ਲੈਂਦੇ ਕਾਬੂ

Date:

spot_img

ਚੰਡੀਗੜ੍ਹ 7 ਅਪ੍ਰੈਲ – ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਿਲਾ ਨੂਹ ਦੇ ਡਾਇਲ 112 ਫਿਰੋਜਪੁਰ ਝਿਰਕਾ ਪੁਲਿਸ ਥਾਣੇ ਵਿਚ ਤੈਨਾਤ ਏਐਸਆਈ ਸੁਰੇਂਦਰ ਅਤੇ ਹੈਡ ਕਾਂਸਟੇਬਲ ਬੀਰਪਾਲ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਕਥਿਤ ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾ ’ਤੇ ਝੂਠਾ ਮੁਕਦਮਾ ਦਰਜ ਕਰਨ ਦਾ ਡਰਾਵਾ ਦਿੱਤਾ ਜਾ ਰਿਹਾ ਸੀ ਤੇ ਅਜਿਹਾ ਨਾ ਕਰਨ ਦੇ ਬਦਲੇ ਵਿਚ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਦੋਸ਼ੀਆਂ ਵੱਲੋਂ ਪਹਿਲਾਂ ਹੀ ਡੇਢ ਲੱਖ ਰੁਪਏ ਦੀ ਰਕਮ ਦੇ ਟਾਇਰ ਰਿਸ਼ਵਤ ਵੱਜੋਂ ਲਏ ਗਏ ਸਨ। ਇਸ ਮਾਮਲੇ ਵਿਚ ਦੋਵਾਂ ਕਥਿਤ ਦੋਸ਼ੀਆਂ ਖਿਲਾਫ ਗੁਰੂਗ੍ਰਾਮ ਐਂਟੀ ਕਰਪਸ਼ਨ ਬਿਊਰੋ ਪੁਲਿਸ ਥਾਣੇ ਵਿਚ ਮੁਕਦਮਾ ਦਰਜ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਸ਼ਾਰਟ ਸਰਕਟ ਕਾਰਨ ਘਰ ਵਿੱਚ ਲੱਗੀ ਅੱ+ਗ

Jalandhar News:ਜਿਲਾ ਜਲੰਧਰ ਦੇ ਨਿਊ ਰਸੀਲਾ ਨਗਰ ਵਿੱਚ ਸ਼ਾਰਟ...

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...