ਬਠਿੰਡਾ ,10 ਅਪ੍ਰੈਲ: ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਹੇਠ ਪੰਜਾਬ ਦੇ ਪਿੰਡਾਂ ਵਿਚ ਆਉਣ ਵਾਲੇ ਭਾਜਪਾ ਆਗੂਆਂ ਦੇ ਕੀਤੇ ਵਿਰੋਧ ਦੇ ਫੈਸਲੇ ਤਂੋ ਬਾਅਦ ਚੋਣ ਪ੍ਰਚਾਰ ਦੇ ਇਸ ਮੌਸਮ ਵਿਚ ਭਾਜਪਾ ਆਗੂਆਂ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਮਾਮਲਾ ਅੱਜ ਸੰਗਤ ਮੰਡੀ ਵਿਚ ਦੇਖਣ ਨੂੰ ਮਿਲਿਆ, ਜਿੱਥੇ ਭਾਜਪਾ ਵੱਲੋਂ ਬੂਥ ਸੰਮੇਲਨ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਸਮਾਗਮ ਦੌਰਾਨ ਭਾਜਪਾ ਦੇ ਵੱਡੇ ਆਗੂਆਂ ਦੇ ਪੁੱਜਣ ਦੀ ਸੂਹ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਕੁਲਵੰਤ ਰਾੲੈ ਸ਼ਰਮਾ ਅਤੇ ਅਜੈਪਾਲ ਸਿੰਘ ਆਦਿ ਦੀ ਅਗਵਾਈ ਹੇਠ
ਪਟਵਾਰੀ ਤੇ ਉਸਦਾ ਕਰਿੰਦਾ 3,500 ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਨੇ ਕੀਤਾ ਕਾਬੂ
ਵੱਡੀ ਗਿਣਤੀ ਵਿਚ ਪੁੱਜੇ ਕਿਸਾਨਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਸੰਮੇਲਨ ਵਾਲੀ ਥਾਂ ਵੱਲ ਵਧਣ ਦਾ ਯਤਨ ਕੀਤਾ ਪ੍ਰੰਤੂ ਡੀਐਸਪੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਅਤੇ ਕਮਾਂਡੋਜ਼ ਵੱਲੋਂ ਕਿਸਾਨਾਂ ਨੂੰ ਬੈਰੀਗੇਡਿੰਗ ਕਰਕੇ ਰੋਕਣ ਦੀ ਕੋਸਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਿੱਖੀ ਝੜਪ ਹੋਈ ਅਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ। ਕਰੀਬ ਤਿੰਨ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਕਿਸਾਨ ਸੰਮੇਲਨ ਵਾਲੀ ਥਾਂ ਦੇ ਥੋੜੀ ਦੂਰ ਪੁੱਜਣ ਵਿਚ ਸਫ਼ਲ ਰਹੇ, ਜਿੱਥੇ ਉਨ੍ਹਾਂ ਭਾਜਪਾ ਵਿਰੁਧ ਅਪਣੇ ਨਾਅਰੇਬਾਜ਼ੀ ਤੇ ਰੋਸ਼ ਪ੍ਰਦਰਸ਼ਨ ਜਾਰੀ ਰੱਖਿਆ, ਦੂਜੇ ਪਾਸੇ ਭਾਜਪਾ ਦਾ ਸੰਮੇਲਨ ਵੀ ਚੱਲਦਾ ਰਿਹਾ।
17 ਅਪ੍ਰੈਲ ਨੂੰ ਟਰੇਨਾਂ ਦਾ ਚੱਕਾ ਹੋਵੇਗਾ ਜਾਮ?
ਪ੍ਰੰਤੂ ਜਦ ਤੱਕ ਪ੍ਰੋਗਰਾਮ ਸਮਾਪਤ ਨਹੀਂ ਹੋਇਆ ਤਦ ਤੱਕ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਇਸ ਦੌਰਾਨ ਭਾਜਪਾ ਆਗੂ ਦਿਆਲ ਸੋਢੀ ਨੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਧਰ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਿੰਡ ਸੰਗਤ ਵਿਖੇ ਭਾਜਪਾ ਦੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਅਤੇ ਧੱਕਾ ਮੁੱਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਵਿਰੋਧ ਕਰਨ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਵਿਰੋਧ ਕਰ ਰਹੇ ਕਿਸਾਨਾਂ ਤੇ ਭਾਜਪਾ ਆਗੂਆਂ ਵੱਲੋਂ ਫੁੱਲ ਬਰਸਾਏ ਜਾ ਰਹੇ ਸਨ ਹੁਣ ਪੁਲਿਸ ਵੱਲੋਂ ਲਾਠੀਆਂ ਬਰਸਾਈਆਂ ਜਾ ਰਹੀਆਂ ਹਨ।
Share the post "ਵੱਡਾ ਭਾਜਪਾ ਆਗੂ ਪੁੱਜਣ ਦੀ ਸੂਹ ’ਤੇ ਕਿਸਾਨਾਂ ਨੇ ਸੰਗਤ ਮੰਡੀ ’ਚ ਚੁੱਕਿਆ ਵਿਰੋਧ ਦਾ ਝੰਡਾ, ਪੁਲਿਸ ਨਾਲ ਤਿੱਖੀ ਝੜਪ"